Punjabi Khabarsaar
ਹਰਿਆਣਾ

ਹਰਵਿੰਦਰ ਕਲਿਆਣ ਸਰਵਸੰਮਤੀ ਨਾਲ ਬਣੇ ਸਪੀਕਰ ਤੇ ਕ੍ਰਿਸ਼ਣ ਲਾਲ ਮਿੱਢਾ ਬਣੇ ਡਿਪਟੀ ਸਪੀਕਰ

15ਵੀਂ ਵਿਧਾਨਸਭਾ ਦੇ ਪਹਿਲੇ ਦਿਨ ਪ੍ਰੋਟੇਮ ਸਪੀਕਰ ਡਾ ਰਘੂਬੀਰ ਸਿੰਘ ਕਾਦਿਆਨ ਨੇ ਵਿਧਾਇਕਾਂਨੂੰ ਦਿਵਾਈ ਸਹੁੰ
40 ਮੈਂਬਰ ਪਹਿਲੀ ਵਾਰ ਬਣੇ ਵਿਧਾਇਕ, 13 ਮਹਿਲਾਵਾਂ ਵੀ ਚੁਣ ਕੇ ਆਈਆਂ
ਚੰਡੀਗੜ੍ਹ, 25 ਅਕਤੂਬਰ – ਹਰਿਆਣਾ ਦੀ 15ਵੀਂ ਵਿਧਾਨਸਭਾ ਦੇ ਪਹਿਲੇ ਸੈਂਸ਼ਨ ਦੇ ਪਹਿਲੇ ਦਿਨ ਕਾਂਗਰਸ ਦੇ ਸੀਨੀਅਰ ਵਿਧਾਇਕ ਡਾ ਰਘੂਬੀਰ ਸਿੰਘ ਕਾਦਿਆਨ ਨੇ ਬਤੌਰ ਪ੍ਰੋਟੇਮ ਸਪੀਕਰ ਨਵੇਂ ਚੁਣੇ 90 ਵਿਧਾਇਕਾਂ ਨੂੰ ਵਿਧਾਨਸਭਾ ਮੈਂਬਰ ਵਜੋ ਸੁੰਹ ਦਿਵਾਈ। ਸੱਭ ਤੋਂ ਪਹਿਲਾਂ ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਵਿਧਾਨਸਭਾ ਦੇ ਮੈਂਬਰ ਵਜੋ ਸੁੰਹ ਚੁੱਕੀ। ਇਸ ਤਰ੍ਹਾ ਕੈਬੀਨੇਟ ਮੰਤਰੀਆਂ ਸ਼ੀ ਅਨਿਲ ਵਿਜ, ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਰਾਓ ਨਰਬੀਰ ਸਿੰਘ, ਸ੍ਰੀ ਮਹੀਪਾਲ ਢਾਂਡਾਂ, ਸ੍ਰੀ ਵਿਪੁਲ ਗੋਇਲ, ਡਾ ਅਰਵਿੰਦ ਸ਼ਰਮਾ, ਸ੍ਰੀ ਸ਼ਾਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸ੍ਰੀਮਤੀ ਸ਼ਰੂਤੀ ਚੌਧਰੀ, ਅਤੇ ਕੁਮਾਰੀ ਆਰਤੀ ਰਾਓ ਨੇ ਵੀ ਹਰਿਆਣਾ ਵਿਧਾਨਸਭਾ ਦੇ ਮੈਂਬਰ ਵਜੋ ਸੁੰਹ ਲਈ। ਉਸ ਤੋਂ ਬਾਅਦ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਸ੍ਰੀ ਗੌਰਵ ਗੌਤਮ ਸਮੇਤ ਹੋਰ ਸਾਰੇ ਵਿਧਾਇਕ ਨੇ ਵੀ ਵਿਧਾਨਸਭਾ ਦੇ ਮੈਂਬਰ ਵਜੋ ਸੁੰਹ ਲਈ। ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਵਿਧਾਨਸਭਾ ਸਪੀਕਰ ਦੇ ਅਹੁਦੇ ਲਈ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ ਦੇ ਨਾਂਅ ਦਾ ਪ੍ਰਸਤਾਵ ਰੱਖਿਆ।

ਇਹ ਵੀ ਪੜ੍ਹੋ: ਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ ਪੱਤਰ ਹੋਏ ਦਾਖਲ,ਪੜਤਾਲ 28 ਅਕਤੂਬਰ ਨੂੰ

ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਸਰਵਸੰਮਤੀ ਨਾਲ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ ਵਿਧਾਨਸਭਾ ਦੇ ਸਪੀਕਰ ਚੁਣੇ ਗਏ।ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਵਿਧਾਨਸਭਾ ਡਿਪਟੀ ਸਪੀਕਰ ਅਹੁਦੇ ਲਈ ਵਿਧਾਇਕ ਸ੍ਰੀ ਕ੍ਰਿਸ਼ਣ ਲਾਲ ਮਿੱਢਾ ਦੇ ਨਾਂਅ ਦਾ ਪ੍ਰਸਤਾਵ ਰੱਖਿਆ। ਵਿਧਾਇਕ ਸ੍ਰੀ ਘਨਸ਼ਾਮ ਦਾਸ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਸਰਸੰਮਤੀ ਨਾਲ ਵਿਧਾਇਕ ਸ੍ਰੀ ਕ੍ਰਿਸ਼ਣ ਲਾਲ ਮਿੱਢਾ ਵਿਧਾਨਸਭਾ ਦੇ ਡਿਪਟੀ ਸਪੀਕਰ ਚੁਣੇ ਗਏ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅਸੀਂ ਨੌਨ ਸਟਾਪ ਹਰਿਆਣਾ ਲਈ ਤਿੰਨ ਗੂਣਾ ਰਫਤਾਰ ਨਾਲ ਕੰਮ ਕਰਾਂਗੇ। ਇਸ ਕੰਮ ਵਿਚ ਵਿਰੋਧੀ ਧਿਰ ਦਾ ਵੀ ਅਹਿਮ ਯੋਗਦਾਨ ਰਹੇਗਾ। ਵਿਰੋਧੀ ਧਿਰ ਤੋਂ ਜਨਹਿਤ ਵਿਚ ਜੋ ਵੀ ਸੁਝਾਅ ਸਾਨੂੰ ਮਿਲਣਗੇ, ਅਸੀਂ ਉਨ੍ਹਾਂ ਦਾ ਪੂਰਾ ਮਾਨ-ਸਨਮਾਨ ਕਰਦੇ ਹੋਏ ਜਨਤਾ ਦੀ ਉਮੀਦਾਂ, ਆਸਾਂ ਨੁੰ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਣਗੇ। ਮੁੱਖ ਮੰਤਰੀ ਨੇ ਸ੍ਰੀ ਹਰਵਿੰਦਰ ਕਲਿਆਣ ਨੂੰ ਸਪੀਕਰ ਚੁਣੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੇ ਵਿਸਤਾਰ ਤਜਰਬੇ, ਅਨੋਖੀ ਕਾਰਜਸ਼ੈਲੀ ਅਤੇ ਨਿਮਰਤਾ ਅਤੇ ਵਿਵੇਕ ਵਰਗੇ ਵਿਲੱਖਣ ਸ਼ਖਸੀਅਤ ਦੇ ਅਨੇਕ ਗੁਣਾਂ ਨਾਲ ਸ੍ਰੀ ਹਰਵਿੰਦਰ ਕਲਿਆਣ ਸਪੀਕਰ ਅਹੁਦੇ ਦੀ ਗਰਿਮਾ ਨੂੰ ਨਵੀਂ ਉਚਾਈਂਆਂ ਤੇ ਲੈ ਜਾਣਗੇ।

ਇਹ ਵੀ ਪੜ੍ਹੋ: ਰਾਧਾ ਸੁਆਮੀ ਸਤਿਸੰਗ ਘਰ ’ਚ ਦੋ ਮਾਸੂਮ ਬੱਚੀਆਂ ਨਾਲ ਬਲਾਤਕਾਰ,ਸੇਵਾਦਾਰ ਵਿਰੁਧ ਪਰਚਾ ਦਰਜ਼

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 17ਵੀਂ ਲੋਕਸਭਾ ਦੇ ਸ਼ੁਰੂਆਤੀ ਸੈਂਸ਼ਨ ਵਿਚ ਕਿਹਾ ਸੀ ਕਿ ਅਸੀਂ ਗਿਣਤੀ ਦੇ ਜੋਰ ਦੇ ਆਧਾਰ ਤੇ ਨਹੀਂ, ਅਸੀਂ ਸਾਰਿਆਂ ਨੂੰ ਭਰੋਸੇ ਵਿਚ ਲੈ ਕੇ ਚਲਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦਾ ਇਹ ਵਾਕ ਸਾਡੇ ਲਈ ਆਦਰਸ਼ ਰਹੇਗਾ ਅਤੇ ਇਸ ਸਦਨ ਦੇ ਹਰ ਮੀਟਿੰਗ ਵਿਚ ਉਹ ਸਾਡਾ ਵੀ ਮੂਲ ਮੰਤਰ ਰਹੇਗਾ। ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 15ਵੀਂ ਵਿਧਾਨਸਭਾ ਦੇ 90 ਮੈਂਬਰਾਂ ਵਿੱਚੋਂ 40 ਮੈਂਬਰ ਅਜਿਹੇ ਹਨ ਜੋ ਪਹਿਲੀ ਵਾਰ ਚੁਣ ਕੇ ਆਏ ਹਨ। ਜਿੱਥੇ ਇਕ ਪਾਸੇ ਨਵੇਂ ਮੈਂਬਰਾਂ ਨੂੰ ਪੁਰਾਣੇ ਮੈਂਬਰਾਂ ਤੋਂ ਬਹੁਤ ਕੁੱਝ ਸਿੱਖਣ ਨੁੰ ਮਿਲੇਗਾ। ਉੱਥੇ ਹੀ ਨਵੇਂ ਮੈਂਬਰਾਂ ਨੂੰ ਉਰਜਾ ਤੇ ਉਤਸਾਹ ਨਾਲ ਪੁਰਾਣੇ ਮੈਂਬਰਾਂ ਨੂੰ ਵੀ ਪ੍ਰੇਰਣਾ ਲੈਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਚੁਣ ਕੇ ਆਏ ਵਿਧਾਇਕਾਂ ਨੂੰ ਬੋਲਣ ਦਾ ਕਾਫੀ ਮੌਕਾ ਜਰੂਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ 14ਵੀਂ ਵਿਧਾਨਸਭਾ ਵਿਚ ਨਵਰਤਨ ਰੂਪੀ 9 ਮਹਿਲਾਵਾਂ ਮੈਂਬਰ ਚੁਣ ਕੇ ਆਈ ਸੀ। ਇਹ ਖੁਸ਼ੀ ਦੀ ਗਲ ਹੈ ਕਿ ਇਸ ਵਾਰ ਇਹ ਗਿਣਤੀ ਡੇਢ ਗੁਣਾ ਵੱਧ ਕੇ 13 ਹੋ ਗਈ ਹੈ।

 

Related posts

ਰਾਜ ਸਰਕਾਰ ਸੰਤਾਂ, ਮਹਾਪੁਰਸ਼ਾਂ ਦੇ ਦਿਖਾਏ ਮਾਰਗ ’ਤੇ ਚੱਲਦੇ ਹੋਏ ਗਰੀਬਾਂ ਦੀ ਭਲਾਈ ਲਈ ਕਰ ਰਹੀ ਹੈ ਕੰਮ:ਮੁੱਖ ਮੰਤਰੀ

punjabusernewssite

ਜਮੀਨ ਵਿਚ ਜਲਭਰਾਵ ਦੇ ਕਾਰਨ ਫਸਲ ਦੀ ਬਿਜਾਈ ਨਹੀਂ ਹੋ ਪਾਉਂਦੀ ਤਾਂ ਦਿੱਤਾ ਜਾਵੇਗਾ ਮੁਆਵਜਾ: ਡਿਪਟੀ ਮੁੱਖ ਮੰਤਰੀ

punjabusernewssite

ਹਰ ਵਿਅਕਤੀ ਦੇ ਸਿਰ ‘ਤੇ ਛੱਤ ਮਹੁਇਆ ਕਰਵਾਉਣੀ ਹੈ – ਮੁੱਖ ਮੰਤਰੀ

punjabusernewssite