ਜੰਮੂ ਕਸ਼ਮੀਰ ’ਚ ਵੀ ਇੰਡੀਆ ਗਠਜੋੜ ਅੱਗੇ, ਜੰਮੂ ’ਚ ਭਾਜਪਾ ਦੀ ਠੁੱਕ
ਨਵੀਂ ਦਿੱਲੀ, 8 ਅਕਤੂਬਰ: ਪਿਛਲੇ ਦਿਨੀਂ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ 90-90 ਵਿਧਾਨ ਸਭਾ ਸੀਟਾਂ ਲਈ ਹੋਈਆਂ ਚੋਣਾਂ ਦੇ ਅੱਜ ਨਤੀਜ਼ੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਦੇ ਮੁਤਾਬਕ ਹਰਿਆਣਾ ਵਿਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਦਸ ਸਾਲਾਂ ਬਾਅਦ ਸੂਬੇ ਵਿਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। 90 ਸੀਟਾਂ ਵਿਚੋਂ ਕਾਂਗਰਸ ਹੁਣ ਤੱਕ 50 ਤੋਂ ਉਪਰ ਸੀਟਾਂ ’ਤੇ ਵੱਡੀ ਬੜਤ ਬਣਾ ਕੇ ਚੱਲ ਰਹੀ ਹੈ ਜਦੋਂਕਿ ਪਿਛਲੇ ਦਸ ਸਾਲਾਂ ਤੋਂ ਸੱਤਾ ਦੇ ਘੋੜੇ ’ਤੇ ਸਵਾਰ ਭਾਜਪਾ 20 ਸੀਟਾਂ ਤੱਕ ਹੀ ਸਿਮਟੀ ਹੋਈ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ:Punjab Cabinet Meeting ਅੱਜ, ਜਲੰਧਰ ਦੀ ਬਜਾਏ ਹੋਵੇਗੀ ਚੰਡੀਗੜ੍ਹ ‘ਚ
ਇਸਤੋਂ ਇਲਾਵਾ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਜਾਦ ਉਮੀਦਵਾਰਾਂ ਦੀ ਚੜ੍ਹਤ ਰਹਿਣ ਦੀ ਸੰਭਾਵਨਾ ਹੈ। ਹਰਿਆਣਾ ’ਚ ਦਹਾਕਿਆਂ ਤੋ ਸੱਤਾ ਤੋਂ ਬਾਹਰ ਚੱਲ ਰਹੇ ਚੋਟਾਲਾ ਪ੍ਰਵਾਰ ਦੇ ਕਈ ਮੈਂਬਰ ਆਪੋ-ਆਪਣੇ ਹਲਕਿਆਂ ਵਿਚ ਅੱਗੇ ਹਨ। ਸੰਭਾਵੀਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਡੀ ਜਿੱਤ ਵੱਲ ਵਧਦੇ ਦਿਖ਼ਾਈ ਦੇ ਰਹੇ ਹਨ ਜਦੋਂਕਿ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਇੱਕ ਵਾਰ ਪਿੱਛੇ ਰਹਿ ਗਏ ਹਨ।
ਇਹ ਵੀ ਪੜ੍ਹੋ:Punjabikhabarsaar : ਅੱਜ 8 ਅਕਤੂਬਰ ਦੀਆਂ 10 ਵੱਡੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ Link ’ਤੇ Click ਕਰੋਂ। || 08/10/2024
ਹਾਲਾਂਕਿ ਅਨਿਲ ਵਿਜ ਅੱਗੇ ਹਨ। ਉਧਰ ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਜੰਮੂ ਰੀਜ਼ਨ ਵਿਚ ਭਾਜਪਾ ਦਾ ਹੱਥ ਉਪਰ ਹੈ ਪ੍ਰੰਤੂ ਕਸ਼ਵੀਰ ਵਾਦੀ ਵਿਚ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦਾ ਗਠਜੋੜ ਭਾਰੂ ਹੈ। ਉਂਝ ਸੂਬੇ ਦੀਆਂ 90 ਸੀਟਾਂ ਵਿਚੋਂ ਸੁਰੂਆਤੀ ਰੁਝਾਨ ਮੁਤਾਬਕ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਸਰਕਾਰ ਬਣਾਉਣ ਵਾਲੇ ਪਾਸੇ ਵਧਦਾ ਦਿਖ਼ਾਈ ਦੇ ਰਿਹਾ ਹੈ।
Share the post "Assembly Election: ਰੁਝਾਨਾਂ ਮੁਤਾਬਕ ਹਰਿਆਣਾ ’ਚ ਕਾਂਗਰਸ ਵੱਡੇ ਬਹੁਮਤ ਵੱਲ"