WhatsApp Image 2024-10-26 at 19.49.35
WhatsApp Image 2024-10-30 at 17.40.47
980x 450 Pixel Diwali ads
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 07.25.43
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ਵਿਧਾਨ ਸਭਾ ਚੋਣਾਂ: ਪੜਤਾਲ ਤੋਂ ਬਾਅਦ 1221 ਉਮੀਦਵਾਰ ਚੋਣ ਮੈਦਾਨ ’ਚ

197 Views

16 ਸਤੰਬਰ ਤੱਕ ਨਾਮਜਦਗੀ ਹੋ ਸਕਦੀਆਂ ਹਨ ਵਾਪਸ
ਚੰਡੀਗੜ੍ਹ, 14 ਸਤੰਬਰ: ਆਗਾਮੀ 5 ਅਕਤੂੁਬਰ ਨੂੰ ਹੋਣ ਜਾ ਰਹੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਕਾਗਜ਼ਾਂ ਦੀ ਜਾਂਚ ਪੜਤਾਲ ਤੋਂ ਬਾਅਦ ਕੁੱਲ 1221 ਉਮੀਦਵਾਰ ਚੌਣ ਮੈਦਾਨ ਵਿਚ ਰਹਿ ਗਏ ਹਨ। ਭਲਕੇ 16 ਸਤੰਬਰ ਤੱਕ ਚੋਣ ਨਾਮਜਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ, ਜਿਸਤੋ ਬਾਅਦ 90 ਵਿਧਾਨ ਸਭਾ ਹਲਕਿਆਂ ਲਈ ਕੁੱਲ ਉਮੀਦਵਾਰਾਂ ਦੀ ਸਥਿਤੀ ਸਾਹਮਣੇ ਆਵੇਗੀ। ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੜਤਾਲ ਤੋਂ ਬਾਅਦ ਪੰਚਕੂਲਾ ਜਿਲ੍ਹੇ ਵਿਚ 22 ਉਮੀਦਵਾਰਾਂ ਦੀ ਉਮੀਦਵਾਰੀ ਯੋਗ ਪਾਈ ਗਈ।

ਪੈਰਿਸ ਓਲੰਪਿਕ ’ਚ ਦੋ ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ

ਇਸੇ ਤਰ੍ਹਾਂ ਅੰਬਾਲਾ ਜਿਲ੍ਹੇ ਵਿਚ 43, ਯਮੁਨਾਨਗਰ ਜਿਲ੍ਹੇ ਵਿਚ 45, ਕੁਰੂਕਸ਼ੇਤਰ ਜਿਲ੍ਹੇ ਵਿਚ 58, ਕੈਥਲ ਜਿਲ੍ਹੇ ਵਿਚ 68, ਕਰਨਾਲ ਜਿਲ੍ਹੇ ਵਿਚ 65 , ਪਾਣੀਪਤ ਜਿਲ੍ਹੇ ਵਿਚ 42 , ਸੋਨੀਪਤ ਜਿਲ੍ਹੇ ਵਿਚ 72, ਜੀਂਦ ਜਿਲ੍ਹੇ ਵਿਚ 85, ਫਤਿਹਾਬਾਦ ਜਿਲ੍ਹੇ ਵਿਚ 46, ਸਿਰਸਾ ਜਿਲ੍ਹੇ ਵਿਚ 66, ਹਿਸਾਰ ਜਿਲ੍ਹੇ ਵਿਚ 112 ਅਤੇ ਭਿਵਾਨੀ ਜਿਲ੍ਹੇ ਵਿਚ 69 , ਚਰਖੀ ਦਾਦਰੀ ਜਿਲ੍ਹੇ ਵਿਚ 36 , ਰੋਹਤਕ ਜਿਲ੍ਹੇ ਵਿਚ 60, ਝੱਜਰ ਜਿਲ੍ਹੇ ਵਿਚ 51, ਮਹੇਂਦਰਗੜ੍ਹ ਜਿਲ੍ਹੇ ਵਿਚ 46, ਰਿਵਾੜੀ ਜਿਲ੍ਹੈ ਵਿਚ 42, ਗੁਰੂਗ੍ਰਾਮ ਜਿਲ੍ਹੇ ਵਿਚ 62, ਨੁੰਹ ਜਿਲ੍ਹੇ ਵਿਚ 23, ਪਲਵਲ ਜਿਲ੍ਹੇ ਵਿਚ 52 ਅਤੇ ਫਰੀਦਾਬਾਦ ਜਿਲ੍ਹੇ ਵਿਚ 56 ਉਮੀਦਵਾਰਾਂ ਦੀ ਨਾਮਜਦਗੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹੀ ਪਾਈ ਗਈ।

ਪਾਣੀ ਨਾਲ ਭਰੇ ਅੰਡਰਬ੍ਰਿਜ ’ਚ ਕਾਰ ਫ਼ਸਣ ਕਾਰਨ ਬੈਂਕ ਮੈਨੇਜ਼ਰ ਤੇ ਕੈਸ਼ੀਅਰ ਦੀ ਹੋਈ ਮੌ+ਤ

ਸੂਬੇ ਵਿਚ ਨਾਮਜਦਗੀਆਂ ਦੇ ਆਖ਼ਰੀ ਦਿਨ ਤੱਕ ਕੁੱਲ 1559 ਉਮੀਦਵਾਰਾਂ ਵੱਲੋਂ 1746 ਕਾਗਜ਼ਾਂ ਦੇ ਸੈਟ ਦਾਖ਼ਲ ਕੀਤੇ ਗਏ ਸਨ। ਪੜਤਾਲ ਤੋਂ ਬਾਅਦ 338 ਉਮੀਦਵਾਰਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ। ਸ੍ਰੀ ਅਗਰਵਾਲ ਨੇ ਦਸਿਆ ਕਿ ਉਮੀਦਵਾਰ 16 ਸਤੰਬਰ 2024 ਤਕ ਆਪਣੀ ਨਾਮਜਦਗੀ ਵਾਪਸ ਲੈ ਸਕਦੇ ਹਨ। ਇਸ ਦੇ ਬਾਅਦ ਸਾਰੀ 90 ਵਿਧਾਨਸਭਾ ਖੇਤਰਾਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਆਖੀਰੀ ਲਿਸਟ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਉਸੀ ਦਿਨ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਚੋਣ ਚਿੰਨ੍ਹ ਅਲਾਟ ਕੀਤੇ ਜਾਣਗੇ। ਚੋਣ 5 ਅਕਤੂਬਰ, 2024 ਨੁੰ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਨਿਰਧਾਰਿਤ ਹੈ।

 

Related posts

ਵੋਟਾਂ ਤੋਂ ਇੱਕ ਦਿਨ ਪਹਿਲਾਂ ਭਾਜਪਾ ਨੂੰ ਹਰਿਆਣਾ ‘ਚ ਵੱਡਾ ਝਟਕਾ

punjabusernewssite

ਬਜਟ ਦਾ 34.5 ਫੀਸਦੀ ਹਿੱਸਾ ਇੰਫਰਾਸਟਕਚਰ ’ਤੇ ਖਰਚ – ਮੁੱਖ ਮੰਤਰੀ

punjabusernewssite

ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਮੰਗਲਵਾਰ ਸਵੇਰੇ ਜੇਲ੍ਹ ਤੋਂ ਆਏ ਬਾਹਰ

punjabusernewssite