
ਖਾਲਸਾ ਪੰਥ ਦੀ ਸਥਾਪਨਾ ਨੇ ਲੋਕਾਂ ਵਿੱਚ ਹਿੰਮਤ ਅਤੇ ਬਲਿਦਾਨ ਦੀ ਭਾਵਨਾ ਪੈਦਾ ਕੀਤੀ: ਮੁੱਖ ਮੰਤਰੀ ਨਾਇਬ ਸੈਣੀ
Sri Anandpur Sahib: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕਰ ਕੇ ਲੋਕਾਂ ਵਿੱਚ ਹਿੰਮਤ ਅਤੇ ਬਲਿਦਾਨ ਦੇ ਨਾਲ ਜੀਣ ਦੀ ਭਵਾਨਾ ਪੈਦਾ ਕੀਤੀ। ਉਨ੍ਹਾਂ ਨੇ ਵੀਰਤਾ ਅਤੇ ਵੀਰ ਭਾਵਨਾ ਨੂੰ ਅਧਿਆਤਮਕ ਸੋਚ ਦੇ ਨਾਲ ਜੋੜ ਕੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਗੁਰੂਦੁਆਰੇ ਵਿੱਚ ਮੱਥਾ ਟੇਕਿਆ ਅਤੇ ਸਾਰਿਆਂ ਨੂੰ ਪਵਿੱਤਰ ਦਿਨ ਦੀ ਵਧਾਈ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨੇ ਗੁਰੂਗ੍ਰਾਮ ਦੇ ਸਾਊਥ ਸਿਟੀ-1 ਸਥਿਤ ਗੁਰੂਦੁਆਰਾ ਵਿੱਚ ਮੱਥਾ ਟੇਕਿਆ। ਸ੍ਰੀ ਸੈਣੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨਿਆਂ ਅਤੇ ਜੁਲਮ ਨਾਲ ਲੜਨ ਲਈ ਵਿਸਾਖੀ ਦੇ ਦਿਨ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਦੇਸ਼ ’ਤੇ ਮੁਗਲਾਂ ਦਾ ਸ਼ਾਸਨ ਸੀ। ਉਹ ਲੋਕਾਂ ’ਤੇ ਭਿਆਨਕ ਜੁਲਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਧਰਮ ਬਦਲਣ ਲਈ ਮਜਬੂਤ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਬਠਿੰਡਾ ਦੇ ਤਿੰਨ ਵਾਰਡਾਂ ਦੀ ਬਦਲੀ ਜਾਵੇਗੀ ਨੁਹਾਰ: ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ
ਸਮਾਜ ਜਾਤੀ ਅਤੇ ਧਰਮ ਦੇ ਆਧਾਰ ’ਤੇ ਵੰਡਿਆ ਹੋਇਆ ਸੀ। ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਚਮਤਕਾਰ ਕੀਤਾ ਜੋ ਕੋਈ ਸਾਧਾਰਣ ਮਨੁੱਖ ਨਹੀਂ ਕਰ ਸਕਦਾ ਸੀ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਧਰਮ ਅਤੇ ਸਨਮਾਨ ਦੀ ਰੱਖਿਆ ਲਈ ਹਰ ਤਰ੍ਹਾ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ, ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ, ਮਾਤਾ ਗੁਜਰੀ ਜੀ ਅਤੇ ਉਨ੍ਹਾਂ ਦੇ ਚਾਰ ਪੁੱਤਰ ਮਨੁੱਖਤਾ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ। ਇਸ ਤਰ੍ਹਾ ਇੱਕ ਹੀ ਪਰਿਵਾਰ ਦੀ ਤਿੰਨ ਪੀੜੀਆਂ ਦੇ ਬਲਿਦਾਨ ਦਾ ਉਦਾਹਰਣ ਵਿਸ਼ਵ ਦੇ ਇਤਿਹਾਸ ਵਿੱਚ ਬਹੁਤ ਘੱਟ ਮਿਲਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਇਤਿਹਾਸ ਦੀ ਕਈ ਘਟਨਾਵਾਂ ਵਿਸਾਖੀ ਦੇ ਤਿਊਹਾਰ ਨਾਲ ਵੀ ਜੁੜੀਆਂ ਹੋਈਆਂ ਹਨ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਜਨਰਲ ਡਾਇਰ ਨੇ ਨਾਗਰਿਕਾਂ ਦੀ ਗੋਲੀ ਮਾਰਕ ਕੇ ਹਤਿਆ ਕਰ ਦਿੱਤੀ ਸੀ। ਇਸ ਹਤਿਆਕਾਂਡ ਨੇ ਸੁਤੰਤਰਤਾ ਸੈਨਾਨੀਆਂ ਨੂੰ ਬ੍ਰਿਟਿਸ਼ ਸਰਕਾਰ ਤੋਂ ਬਦਲਾ ਲੈਣ ਲਈ ਹੋਰ ਵੱਧ ਪ੍ਰਤੀਬੱਧ ਬਣਾ ਦਿੱਤਾ, ਜਿਸ ਦੇ ਕਾਰਨ 15 ਅਗਸਤ, 1947 ਨੂੰ ਦੇਸ਼ ਨੂੰ ਆਜਾਦੀ ਮਿਲੀ।
ਇਹ ਵੀ ਪੜ੍ਹੋ ਸਿਹਤ ਮੰਤਰੀ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ
ਕੁਰੂਕਸ਼ੇਤਰ ਵਿੱਚ ਬਣੇਗਾ ਸਿੱਖ ਅਜਾਇਬ-ਘਰ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸਾਲ 2017 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਵਿੱਚ ਰਾਜ ਪੱਧਰੀ ਪ੍ਰੋਗਰਾਮ ਪ੍ਰਬੰਧਿਤ ਕੀਤੇ ਗਏ ਸਨ। ਸਾਲ 2022 ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਅਤੇ ਪਾਣੀਪਤ ਦੀ ਇਤਿਹਾਸਿਕ ਧਰਤੀ ’ਤੇ ਰਾਜ ਪੱਧਰੀ ਸਮਾਰੋਹ ਪ੍ਰਬੰਧਿਤ ਕੀਤਾ ਗਿਆ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ 4 ਏਕੜ ਖੇਤਰ ਵਿੱਚ ਸਿੱਖ ਅਜਾਇਬਘਰ ਸਥਾਪਿਤ ਕੀਤਾ ਜਾਵੇਗਾ, ਤਾਂ ਜੋ ਸਿੱਖ ਕਮਿਊਨਿਟੀ ਆਪਣੇ ਇਤਿਹਾਸ ਨਾਲ ਜੁੜੀ ਰਹਿ ਸਗੇ ਅਤੇ ਆਉਣ ਵਾਲੀ ਪੀੜੀਆਂ ਨੂੰ ਸਾਡੇ ਗੁਰੂਆਂ ਦੇ ਮਹਾਨ ਬਲਿਦਾਨਾਂ ਦੇ ਬਾਰੇ ਵਿੱਚ ਜਾਣਕਾਰੀ ਮਿਲ ਸਕੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




