ਹਰਿਆਣਾ ਸਰਕਾਰ ਨੇ ਡਾ ਮਨਮੋਹਨ ਸਿੰਘ ਦੀ ਮੌਤ ’ਤੇ ਸੱਤ ਦਿਨਾਂ ਦਾ ਸਰਕਾਰੀ ਸ਼ੋਕ ਕੀਤਾ ਐਲਾਨ

0
98
+2

👉ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਗਟਾਇਆ ਦੁੱਖ
ਚੰਡੀਗੜ੍ਹ, 27 ਦਸੰਬਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ’ਤੇ ਹਰਿਆਣਾ ਸਰਕਾਰ ਨੇ ਵੀ ਸੱਤ ਦਿਨ 26 ਦਸੰਬਰ 2024 ਤੋਂ 01 ਜਨਵਰੀ 2025 ਤੱਕ ਸਰਕਾਰੀ ਸ਼ੋਕ ਐਲਾਨ ਕੀਤਾ ਹੈ। ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੱਤ ਦਿਨਾਂ ਦੇ ਸਰਕਾਰੀ ਸ਼ੋਕ ਦੇ ਸਮੇਂ ਦੌਰਾਨ ਪੂਰੇ ਹਰਿਆਣਾ ਰਾਜ ਵਿਚ ਸਾਰੇ ਭਵਨਾਂ ’ਤੇ, ਜਿੱਥੇ ਕੌਮੀ ਝੰਡਾ ਨਿਯਮਤ ਰੂਪ ਨਾਲ ਫਹਿਰਾਇਆ ਜਾਂਦਾ ਹੈ, ਉੱਥੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ।

ਇਹ ਵੀ ਪੜ੍ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਇਸ ਸਮੇਂ ਦੌਰਾਨ ਰਾਜ ਸਰਕਾਰ ਦੇ ਸਾਰੇ ਸਮਾਰੋਹ ਰੱਦ ਰਹਿਣਗੇ ਅਤੇ ਕੋਈ ਸਰਕਾਰੀ ਮਨੋਰੰਜਕ ਪ੍ਰੋਗ੍ਰਾਮ ਪ੍ਰਬੰਧਿਤ ਨਹੀਂ ਹੋਵੇਗਾ।ਚੰਡੀਗੜ੍ਹ, 27 ਦਸੰਬਰ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਮਾਤਮਾ ਤੋਂ ਵਿਛੜੀ ਆਤਮਾ ਨੂੰ ਆਪਣੇ ਸ੍ਰੀਚਰਣਾਂ ਵਿੱਚ ਥਾਂ ਦੇਣ ਦੀ ਅਰਦਾਸ ਕੀਤੀ।

ਇਹ ਵੀ ਪੜ੍ਹੋ ਬਠਿੰਡਾ ਬੱਸ ਹਾਦਸਾ; 1 ਬੱਚੇ ਤੇ 4 ਔਰਤਾਂ ਸਹਿਤ 8 ਮੌਤਾਂ, ਦਰਜ਼ਨਾਂ ਜਖ਼ਮੀ, ਰਾਹਤ ਕਾਰਜ਼ ਜਾਰੀ

ਇੱਥੇ ਜਾਰੀ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਦੇਹਾਂਤ ਨਾਲ ਦੇਸ਼ ਨੇ ਨਾ ਸਿਰਫ਼ ਇੱਕ ਕੁਸ਼ਲ ਰਾਜਨੀਤਿਕ ਸਗੋਂ ਦੇਸ਼ ਸੇਵਾ ਲਈ ਸਮਰਪਿਤ ਸ਼ਖਸੀਅਤ ਅਤੇ ਕੁਸ਼ਲ ਅਰਥਸ਼ਾਸਤਰੀ ਨੂੰ ਖੋਇਆ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਇੱਕ ਸਾਧਾਰਣ ਪਰਿਵਾਰ ਅਤੇ ਛੋਟੇ ਜਿਹੇ ਪਿੰਡ ਤੋਂ ਭਾਰਤ ਦੇ ਅਰਥਸ਼ਾਸਤਰੀ ਅਤੇ ਪ੍ਰਧਾਨ ਮੰਤਰੀ ਬਣਨ ਦਾ ਸਫ਼ਰ ਉਨ੍ਹਾਂ ਦੇ ਤਿਆਗ ਅਤੇ ਦੇਸ਼ ਦੀ ਸੇਵਾ ਨੂੰ ਦਰਸ਼ਾਉਂਦਾ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

+2

LEAVE A REPLY

Please enter your comment!
Please enter your name here