Punjabi Khabarsaar
ਚੰਡੀਗੜ੍ਹ

ਹਰਿਆਣਾ ਸਰਕਾਰ ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ ਨੂੰ ਵਾਪਿਸ ਬੁਲਾਉਣ ਦੀ ਕਰ ਰਹੀ ਮੰਗ: ਡੱਲੇਵਾਲ

ਚੰਡੀਗੜ੍ਹ: ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਸਸਕਤਰ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਗ ਡੱਲੇਵਾਲ ਨੇ ਇਕ ਵਾਰ ਤੋਂ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆ ਕਿਹਾ ਕਿ ਜੇਕਰ ਪ੍ਰਿਤਪਾਲ ਸਿੰਘ ਹਰਿਆਣਾ ਪੁਲਿਸ ਨੂੰ ਜ਼ਖਮੀ ਹਾਲਾਤ ਵਿਚ ਮਿਲਿਆ ਸੀ ਤਾਂ ਉਸ ਖਿਲਾਫ਼ ਤੁਸੀ 307 ਦਾ ਪਰਚਾ ਕਿਵੇਂ ਦਰਜ ਕਰ ਸਕਦੇ ਹੋ? ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਆਪਣੀਆਂ ਮਾੜੀਆ ਨੀਤੀਆ ਨੂੰ ਲੈ ਕੇ ਬਾਜ ਨਹੀਂ ਆ ਰਹੀ, ਹੁਣ ਪ੍ਰਿਤਪਾਲ ਸਿੰਘ ਨੂੰ ਵਾਪਿਸ ਹਰਿਆਣਾ ਬੁਲਾਉਣ ਦੀ ਮੰਗ ਕੀਤੀ ਗਈ ਹੈ। ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂਮ ਸਚੇਤ ਕੀਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਆਪਣੇ ਕੀਤੇ ਗਏ ਐਲਾਨ ਮੁਤਾਬਕ ਸ਼ਹੀਦ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਰਜਾ,ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ੇ ਦਾ ਚੈੱਕ ਅਤੇ ਬੇਟੀ ਨੂੰ ਨੌਕਰੀ ਦਾ ਪੁਆਇੰਟਮੈਂਟ ਲੈਟਰ ਦੇਵੇ। ਅਤੇ 21 ਫਰਵਰੀ ਨੂੰ ਖਨੌਰੀ ਬਾਰਡਰ ਉੱਪਰ ਟਰੈਕਟਰਾਂ ਦੀ ਭੰਨ ਤੋੜ ਕਰਨ ਵਾਲਿਆਂ ਅਤੇ ਪ੍ਰਿਤਪਾਲ ਸਿੰਘ ਦੇ ਦੋਸ਼ੀਆਂ ਉੱਪਰ ਵੀ ਤੁਰੰਤ ਐਫ.ਆਈ.ਆਰ ਦਰਜ ਕਰੇ।

Related posts

ਉਦਯੋਗਿਕ ਪਲਾਟ ਤਬਾਦਲੇ ਮਾਮਲੇ ‘ਚ ਵਿਜੀਲੈਂਸ ਵਲੋਂ ਸਾਬਕਾ ਮੰਤਰੀ ਅਰੋੜਾ ਤੇ ਇੱਕ ਆਈਏਐਸ ਅਫ਼ਸਰ ਸਹਿਤ 10 ਵਿਰੁਧ ਕੇਸ ਦਰਜ

punjabusernewssite

ਭਗਵੰਤ ਮਾਨ ਨੇ ਪੰਜਾਬ ਦਾ ਗੌਰਵ ਦਿੱਲੀ ਵਾਲਿਆਂ ਕੋਲ ਗਹਿਣੇ ਰੱਖਿਆ: ਸੁਨੀਲ ਜਾਖੜ

punjabusernewssite

ਕਾਂਗਰਸ ਦਾ ਅੰਦਰੂਨੀ ਕਲੇਸ਼ ਹੀ ਪਾਰਟੀ ਨੂੰ ਲੈ ਡੁੱਬੇਗਾ : ਗੜ੍ਹੀ

punjabusernewssite