10 ਮਾਰਚ ਤੱਕ ਕਿਸਾਨ ਦਰਜ ਕਰ ਸਕਦੇ ਹਨ ਫਸਲ ਖਰਾਬੇ ਦਾ ਬਿਊਰਾ
Haryana News:ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਕਦਮ ਚੁੱਕਦੇ ਹੋਏ ਜਿਲ੍ਹਾ ਜੀਂਦ ਵਿਚ 20 ਫਰਵਰੀ ਨੂੰ ਹੋਈ ਬਰਸਾਤ/ਗੜ੍ਹੇਮਾਰੀ ਦੇ ਕਾਰਨ ਫਸਲਾਂ ਦੇ ਨੁਕਸਾਨ ਦਾ ਬਿਊਰਾ ਸ਼ਤੀਪੂਰਤੀ ਪੋਰਟਲ ‘ਤੇ ਦਰਜ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਹੈ। ਇਹ ਪੋਰਟਲ 10 ਮਾਰਚ ਤੱਕ ਖੁੱਲਿਆ ਰਹੇਗਾ।ਸਰਕਾਰੀ ਬੁਲਾਰੇ ਨੇ ਦਸਿਆ ਕਿ ਜੀਂਦ ਦੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਜਿਲ੍ਹਾ ਜੀਂਦ ਦੇ ਪਿੰਡ ਆਸਨ, ਖਰਕਰਾਮਜੀ, ਚਾਬਰੀ, ਨੇਪੇਵਾਲਾ, ਕੋਹਿਲ, ਬਹਾਦੁਰਗੜ੍ਹ ਅਤੇ ਸੰਡੋਲ ਆਦਿ ਪਿੰਡਾਂ ਵਿਚ 20 ਫਰਵਰੀ ਨੂੰ ਬੇਮੌਸਕੀ ਬਰਸਾਤ ਦੇ ਕਾਰਨ ਫਸਲਾਂ ਨੁੰ ਨੁਕਸਾਨ ਹੋਇਆ ਹੈ।ਕਿਸਾਨਾਂ ਵੱਲੋਂ ਫਸਲਾਂ ਦੇ ਖਰਾਬੇ ਦੀ ਜਾਣਕਾਰੀ ਪੋਰਟਲ ‘ਤੇ ਦਰਜ ਕਰਨ ਲਈ ਸ਼ਤੀਪੂਰਤੀ ਪੋਰਟਲ ਖੋਲਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੀ ਅਪੀਲ ‘ਤੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਲ੍ਹਾ ਜੀਂਦ ਦੇ ਕਿਸਾਨ ਆਪਣੀ ਖਰਾਬ ਫਸਲ ਦੀ ਜਾਣਕਾਰੀ ਸ਼ਤੀਪੂਰਤੀ ਪੋਰਟਲ ‘ਤੇ 10 ਮਾਰਚ ਤੱਕ ਦਰਜ ਕਰ ਸਕਦੇ ਹਨ
ਇਹ ਵੀ ਪੜ੍ਹੋ ਬਟਾਲਾ ਪੁਲਿਸ ਨੇ ਜੈਂਤੀਪੁਰ ਅਤੇ ਰਾਇਮਲ ਵਿਖੇ ਹੋਏ ਧਮਾਕਿਆਂ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਮਾਰ ਮੁਕਾਇਆ; ਪਿਸਤੌਲ ਬਰਾਮਦ
ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਬਣਾਇਆ ਹੈ ਸ਼ਤੀਪੂਰਤੀ ਪੋਰਟਲ
ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਸ਼ਤੀਪੂਰਤੀ ਪੋਰਟਲ ਬਣਾਇਆ ਹੈ। ਪਹਿਲਾਂ ਦੀ ਸਰਕਾਰਾਂ ਦੌਰਾਨ ਖਰਾਬ ਫਸਲ ਦੀ ਗਿਰਦਾਵਰੀ ਕਰਨ ਵਾਲੇ ਪਟਵਾਰੀ ਅਤੇ ਹੋਰ ਕਰਮਚਾਰੀਆਂ ‘ਤੇ ਨੁਕਸਾਨ ਦੇ ਮੁਲਾਂਕਨ ਵਿਚ ਭੇਦਭਾਵ ਦੇ ਦੋਸ਼ ਲਗਾਉਂਦੇ ਰਹੇ ਹਨ। ਕਿਸਾਨਾਂ ਦੀ ਅਸਲ ਸਮਸਿਆ ਨੂੰ ਸਮਝਦੇ ਹੋਏ ਮੌਜੂਦਾ ਸਰਕਾਰ ਨੇ ਹੀ ਸ਼ਤੀਪੂਰਤੀ ਪੋਰਅਲ ਬਣਾ ਕੇ ਕਿਸਾਨਾਂ ਨੂੰ ਇਹ ਵੀ ਸਹੂਲਤ ਦਿੱਤੀ ਕਿ ਉਹ ਖੁਦ ਵੀ ਆਪਣੀ ਖਰਾਬ ਫਸਲ ਦੀ ਜਾਣਕਾਰੀ ਅਪਲੋਡ ਕਰ ਸਕਣ। ਇਸ ਨਾਲ ਕਿਸਾਨ ਵਰਗ ਵਿਚ ਕਾਫੀ ਖੁਸ਼ੀ ਦੇਖੀ ਗਈ। ਹੁਣ ਪ੍ਰਭਾਵਿਤ ਕਿਸਾਨ ਇਸ ਸ਼ਤੀਪੂਰਤੀ ਪੋਰਟਲ ‘ਤੇ ਆਪਣੀ ਖਰਾਬ ਫਸਲ ਦਾ ਬਿਊਰਾ ਖੁਦ ਦਰਜ ਕਰਾ ਸਕਦੇ ਹਨ। ਇਸ ਪੋਰਟਲ ਰਾਹੀਂ ਮੁਆਵਜਾ ਰਕਮ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ‘ਤੇ ਉਪਲਬਧ ਕਰਵਾਏ ਗਏ ਕਾਸ਼ਤਕਾਰ ਦੇ ਤਸਦੀਕ ਬੈਂਕ ਖਾਤੇ ਵਿਚ ਸਿੱਧੇ ਜਮ੍ਹਾ ਕਰਵਾਈ ਜਾਂਦੀ ਹੈ। ਕਿਸਾਨਾਂ ਦੇ ਬੈਂਕ ਖਾਤੇ ਵਿਚ ਸਿੱਧੀ ਰਕਮ ਜਾਣ ਨਾਲ ਵਿਚੌਲੀਆਂ ਦੀ ਭੁਕਿਮਾ ਵੀ ਸਰਕਾਰ ਨੇ ਖਤਮ ਕਰ ਦਿੱਤੀ ਹੈ ਜਿਸ ਨਾਲ ਪੂਰਾ ਪੈਸਾ ਕਿਸਾਨ ਨੂੰ ਮਿਲ ਜਾਂਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਕਿਸਾਨ ਹਿੱਤ ਵਿਚ ਹਰਿਆਣਾ ਸਰਕਾਰ ਦਾ ਕਦਮ,ਬਰਸਾਤ ਨਾਲ ਫਸਲਾਂ ਦੇ ਨੁਕਸਾਨ ਦਾ ਬਿਊਰਾ ਦਰਜ ਕਰਨ ਲਈ ਖੋਲਿਆ ਸ਼ਤੀਪੂਰਤੀ ਪੋਰਟਲ"