ਰਾਜਪਾਲ ਨੂੰ ਮੈਮੋਰੰਡਮ ਸੌਪਿਆ ਅਤੇ ਦਖਲ ਦੀ ਮੰਗ ਕੀਤੀ
ਚੰਡੀਗੜ, 15 ਨਵੰਬਰ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਸੀਨੀਅਰ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਚਰਨਜੀਤ ਸਿੰਘ ਬਰਾੜ ਵੱਲੋ ਪੰਜਾਬ ਦੇ ਰਾਜਪਾਲ ਨਾਲ ਰਾਜ ਭਵਨ ਚੰਡੀਗੜ੍ਹ ਵਿਖੇ ਮੁਲਾਕਾਤ ਗਈ। ਇਸ ਮੌਕੇ ਸੁਧਾਰ ਲਹਿਰ ਦੇ ਆਗੂਆਂ ਨੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਚੰਡੀਗੜ ਵਿੱਚ ਦਿੱਤੀ ਜਾਣ ਵਾਲੀ ਜ਼ਮੀਨ ’ਤੇ ਸਖ਼ਤ ਇਤਰਾਜ਼ ਜਾਹਿਰ ਕਰਦਿਆਂ ਕਿਹਾ ਕਿ ਇਹ ਪੰਜਾਬ ਨਾਲ ਰਚੀ ਜਾ ਰਹੀ ਗਹਿਰੀ ਸਾਜਿਸ਼ ਹੈ।
ਇਹ ਵੀ ਪੜ੍ਹੋਗੁਰੂ ਨਾਨਕ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਮੌਕੇ ਨਨਕਾਣਾ ਸਾਹਿਬ ਵਿਖੇ ਸ਼ਰਧਾਲੂਆਂ ਦਾ ਉਮੜਿਆ ਜਨ ਸੈਲਾਬ, ਦੇਖੋ ਤਸਵੀਰਾਂ
ਇਸ ਦੇ ਨਾਲ ਹੀ ਆਗੂਆਂ ਨੇ ਰਾਜਪਾਲ ਨੂੰ ਚੇਤੇ ਕਰਵਾਇਆ ਕਿ ਇਹ ਮੁੱਦਾ ਪਾਣੀਆਂ ਦੇ ਮੁੱਦੇ ਦੀ ਤਰਾਂ ਪੰਜਾਬੀਆਂ ਲਈ ਭਾਵਨਾਤਮਕ ਅਤੇ ਸੰਵੇਦਨਸ਼ੀਲ ਹੈ, ਜਿਸ ਤਰਾਂ ਪਾਣੀਆਂ ਦੀ ਰਾਖੀ ਲਈ ਕਪੂਰੀ ਮੋਰਚੇ ਨੂੰ ਲੜਿਆ ਗਿਆ ਅਤੇ ਇਸ ਤੋਂ ਬਾਅਦ ਪੰਜਾਬ ਦੇ ਹਾਲਾਤ ਸਾਜਿਸ਼ ਤਹਿਤ ਖਰਾਬ ਕਰਵਾਏ ਗਏ, ਠੀਕ ਉਸੇ ਤਰ੍ਹਾਂ ਨਾਲ ਅੱਜ ਪੰਜਾਬ ਨੂੰ ਦੁਬਾਰਾ ਉਸ ਸਥਿਤੀ ਵਿੱਚ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ।ਸੁਧਾਰ ਲਹਿਰ ਦੇ ਆਗੂਆਂ ਨੇ, ਮਾਨਯੋਗ ਰਾਜਪਾਲ ਨੂੰ ਰਾਜੀਵ ਲੋਗੋਵਾਲ ਸਮਝੌਤਾ ਯਾਦ ਕਰਵਾਉਂਦੀਆਂ ਕਿਹਾ ਕਿ,
ਇਹ ਵੀ ਪੜ੍ਹੋਅੰਮ੍ਰਿਤਸਰ ਪੁਲਿਸ ਵੱਲੋਂ ਸਵਾ ਅੱਠ ਕਿਲੋ ਹੈਰੋਇਨ, 6 ਕਿਲੋ ਅਫ਼ੀਮ ਅਤੇ 4 ਪਿਸਤੌਲਾਂ ਸਹਿਤ ਦੋ ਕਾਬੂ
ਇਹ ਸਮਝੌਤਾ ਸੂਬੇ ਦੀ ਖੇਤਰੀ ਪਾਰਟੀ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਸੀ, ਲੋਕ ਸਭਾ ਅਤੇ ਰਾਜ ਸਭਾ ਵਿੱਚ ਇਸ ਤੇ ਮੋਹਰ ਲੱਗ ਚੁੱਕੀ ਹੈ, ਅਤੇ ਕਈ ਵਾਰ ਚੰਡੀਗੜ ਪੰਜਾਬ ਨੂੰ ਦੇਣ ਦਾ ਰਸਮੀ ਐਲਾਨ ਤੱਕ ਕੀਤਾ ਗਿਆ, ਪਰ ਕਦੇ ਵੀ ਵਚਨਬੱਧਤਾ ਨੂੰ ਪੂਰਾ ਨਹੀਂ ਕੀਤਾ ਗਿਆ।ਇਸ ਦੇ ਨਾਲ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ, ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਵਧ ਰਹੇ ਦਖਲ ਖਿਲਾਫ ਸਮੂਹ ਪੰਜਾਬੀਆਂ ਨੂੰ ਇਕੱਠਾ ਹੋਣਾ ਪਵੇਗਾ ਅਤੇ ਇਸ ਵੱਡੀ ਲੜਾਈ ਲਈ ਸਾਰੇ ਪੰਜਾਬੀਆਂ ਨੂੰ ਇਕ ਮੰਚ ਤੇ ਆਉਣ ਦਾ ਓਹਨਾ ਨੇ ਸੱਦਾ ਵੀ ਦਿੱਤਾ।
Share the post "ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਕਿਸੇ ਕੀਮਤ ਤੇ ਨਹੀਂ ਦੇਣ ਦਿੱਤੀ ਜਾਵੇਗੀ – ਸੁਧਾਰ ਲਹਿਰ"