Bathinda News: DAV College Bathinda ਵਿਖੇ ਆਰੀਆ ਸਮਾਜ ਦੇ 150ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਇੱਕ ਵਿਸ਼ਾਲ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ‘ਤੇ ਕਾਲਜ ਲਾਇਬ੍ਰੇਰੀ ਦਾ ਨਾਮ ‘ਮਹਾਤਮਾ ਆਨੰਦ ਸਵਾਮੀ ਪੁਸਤਕਾਲਿਆ’ ਰੱਖਿਆ ਗਿਆ। ਲਾਇਬ੍ਰੇਰੀ ਵਿੱਚ ‘ਮਹਾਤਮਾ ਆਨੰਦ ਸਵਾਮੀ ਜੀ’ ਅਤੇ ‘ਮਾਤਾ ਗੂਣਾਵੰਤੀ ਜੀ’ ਦੀਆਂ ਤਸਵੀਰਾਂ ਰੱਖੀਆਂ ਗਈਆਂ, ਸ਼ਰਧਾਂਜਲੀ ਭੇਟ ਕਰਦੇ ਹੋਏ, ਉਨ੍ਹਾਂ ਦੀਆਂ ਸਤਿਕਾਰਯੋਗ ਤਸਵੀਰਾਂ ਦੇ ਸਾਹਮਣੇ ਫੁੱਲ ਚੜ੍ਹਾਏ ਗਏ। ਵੈਦਿਕ ਪਰੰਪਰਾ ਦੀ ਪਾਲਣਾ ਕਰਦੇ ਹੋਏ ‘ਸਰਵੇ ਭਵੰਤੁ ਸੁਖਿਨਾਹ’ ਦੀ ਕਾਮਨਾ ਨਾਲ ਹਵਨ ਵਿੱਚ ਭੇਟਾਂ ਚੜ੍ਹਾਈਆਂ ਗਈਆਂ।
ਇਹ ਵੀ ਪੜ੍ਹੋ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਨੂੰ ਸਦਮਾ, ਪਤਨੀ ਦਾ ਹੋਇਆ ਦਿਹਾਂਤ
ਸਾਰਾ ਪ੍ਰਬੰਧ ਹਿੰਦੀ ਵਿਭਾਗ ਅਤੇ ਆਰੀਆ ਸਮਾਜ ਕਮੇਟੀ ਦੁਆਰਾ ਕੀਤਾ ਗਿਆ।ਹਵਨ ਵਿੱਚ ਯੱਗਮਾਨ ਦੀ ਭੂਮਿਕਾ ਡਾ. ਕੇ.ਕੇ. ਨੌਹਰੀਆ (ਸੀਨੀਅਰ ਮੈਂਬਰ, ਸਥਾਨਕ ਸਲਾਹਕਾਰ ਕਮੇਟੀ), ਸ਼੍ਰੀਮਤੀ ਵਿਮਲ ਗਰਗ (ਮੈਂਬਰ, ਸਥਾਨਕ ਸਲਾਹਕਾਰ ਕਮੇਟੀ) ਅਤੇ ਸ਼੍ਰੀ ਸੁਰਿੰਦਰ ਮੋਹਨ ਗਰਗ (ਪ੍ਰਧਾਨ, ਐਮ.ਐਚ.ਆਰ. ਸਕੂਲ) ਦੁਆਰਾ ਨਿਭਾਈ ਗਈ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਪ੍ਰਵੀਨ ਕੁਮਾਰ ਗਰਗ, ਰਜਿਸਟਰਾਰ ਡਾ. ਸਤੀਸ਼ ਗਰੋਵਰ, ਸਟਾਫ ਸਕੱਤਰ ਪ੍ਰੋ. ਕੁਲਦੀਪ ਸਿੰਘ ਅਤੇ ਸਮੁੱਚੇ ਸਟਾਫ਼ ਨੇ ਇਸ ਹਵਨ ਵਿੱਚ ਭੇਟਾਂ ਚੜ੍ਹਾਈਆਂ ਅਤੇ ਕਾਲਜ ਦੀ ਤਰੱਕੀ ਅਤੇ ਵਿਕਾਸ ਦੇ ਨਾਲ-ਨਾਲ ਸਾਰਿਆਂ ਦੀ ਭਲਾਈ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।
ਇਹ ਵੀ ਪੜ੍ਹੋ ਨਸ਼ਾ ਤਸਕਰਾਂ ਨੂੰ ਭਗਵੰਤ ਮਾਨ ਦੀ ਚੇਤਾਵਨੀ, “ਨਸ਼ਾ ਤਸਕਰ ਇਹ ਭੁੱਲ ਜਾਣ ਕਿ ਉਨ੍ਹਾਂ ਨੂੰ ਚੈਨ ਨਾਲ ਜਿਊਣ ਦੇਵਾਂਗੇ”
ਆਰੀਆ ਸਮਾਜ ਦੇ 150ਵੇਂ ਸਥਾਪਨਾ ਦਿਵਸ ‘ਤੇ, ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਰੀਆ ਸਮਾਜ ਦੀ ਸਥਾਪਨਾ ਅਤੇ ਵਿਕਾਸ ਵਿੱਚ ਸਵਾਮੀ ਦਯਾਨੰਦ ਦੇ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਇਸ ਸਮਾਗਮ ਦੇ ਸਫਲ ਆਯੋਜਨ ਲਈ ਆਰੀਆ ਸਮਾਜ ਕਮੇਟੀ ਦੇ ਕਨਵੀਨਰ ਡਾ. ਮੋਨਿਕਾ ਘੁੱਲਾ ਅਤੇ ਕਮੇਟੀ ਮੈਂਬਰਾਂ ਡਾ. ਨੇਹਾ ਜਿੰਦਲ, ਪ੍ਰੋ. ਨੇਹਾ ਗਰਗ ਅਤੇ ਪ੍ਰੋ.ਮੁਨੀਸ਼ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "DAV College Bathinda ਵਿਖੇ ਆਰੀਆ ਸਮਾਜ ਦੇ 150ਵੇਂ ਸਥਾਪਨਾ ਦਿਵਸ ਮੌਕੇ ਹਵਨ ਯੱਗ ਦਾ ਆਯੋਜਨ"