ਨਵੀਂ ਦਿੱਲੀ, 27 ਮਾਰਚ: ਪਿਛਲੇ ਦਿਨੀਂ ਈਡੀ ਵੱਲੋਂ ਸਰਾਬ ਘੁਟਾਲੇ ਦੇ ਦੋਸ਼ਾਂ ਹੇਠ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨ ਅਤੇ ਈਡੀ ਵੱਲੋਂ 28 ਮਾਰਚ ਤੱਕ ਹਿਰਾਸਤ ਵਿਚ ਭੇਜਣ ਦੇ ਮਾਮਲੇ ’ਚ ਅੱਜ ਬੁੱਧਵਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਅਪਣੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਕੇਜਰੀਵਾਲ ਦੇ ਵਕੀਲਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸਤੋਂ ਬਾਅਦ ਅਰਜੀ ਵਾਪਸ ਲੈ ਕੇ ਹਾਈਕੋਰਟ ਵਿਚ ਲਗਾਉਂਦਿਆਂ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ। ਹਾਲਾਂਕਿ ਹਾਈਕੋਰਟ ਨੇ ਤੁਰੰਤ ਸੁਣਵਾਈ ਤੋਂ ਇੰਨਕਾਰ ਕਰਦਿਆਂ ਇਸ ਕੇਸ ਦੀ ਹੋਲੀ ਦੀਆਂ ਛੁੱਟੀਆਂ ਤੋ ਬਾਅਦ ਸੁਣਵਾਈ ਦਾ ਭਰੋਸਾ ਦਿੱਤਾ ਸੀ। ਅੱਜ ਛੁੱਟੀਆਂ ਤੋਂ ਬਾਅਦ ਹਾਈਕੋਰਟ ਖੁੱਲ ਰਹੀ ਹੈ।
ਪੰਜਾਬ ਦੇ ਵਿਚ ਸਰਾਬ ਦੇ ਠੇਕਿਆਂ ਦੀ ਨਿਲਾਮੀ ਭਲਕੇ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀ
ਸੂਚਨਾ ਮੁਤਾਬਕ ਜਸਟਿਸ ਸਵਰਨਾ ਕਾਂਤਾ ਸ਼ਰਮਾ ਦੀ ਅਦਾਲਤ ਵਿਚ ਇਸ ਪਿਟੀਸ਼ਨ ਦੀ ਸੁਣਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਈਡੀ ਹੁਣ ਤੱਕ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੁਸੋਦੀਆਂ ਸਹਿਤ ਮੰਤਰੀ ਸਤਿੰਦਰ ਜੈਨ ਅਤੇ ਕਈ ਹੋਰਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਉਧਰ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਵੀ ਅਰਵਿੰਦ ਕੇਜ਼ਰੀਵਾਲ ਦੇ ਮਾਮਲੇ ਵਿਚ ਅਹਿਮ ਟਿੱਪਣੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਇਸ ਗ੍ਰਿਫਤਾਰੀ ਦੇ ਮਾਮਲੇ ਨੂੰ ਨੇੜਿਓ ਦੇਖ ਰਿਹਾ ਹੈ ਤੇ ਉਮੀਦ ਹੈ ਕਿ ਨਿਰਪੱਖ ਤੇ ਪਾਰਦਰਸੀ ਕਾਨੂੰਨੀ ਪ੍ਰਕ੍ਰਿਆ ਤਹਿਤ ਕਾਰਵਾਈ ਹੋਵੇਗੀ।