ਸੰਗਰੂਰ, 9 ਨਵੰਬਰ: ਭਰਾਵਾਂ ਦੇ ਪਿਆਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਤੇ ਗੱਲਾਂ ਅਸੀਂ ਆਮ ਹੀ ਸੁਣਦੇ ਹਾਂ। ਹਾਲਾਂਕਿ ਮੌਜੂਦਾ ਪਦਾਰਥਵਾਦੀ ਯੁੱਗ ਦੇ ਵਿਚ ਭਰਾ ਵੱਲੋਂ ਭਰਾ ਦੇ ਕਤਲ ਦੀਆਂ ਖ਼ਬਰਾਂ ਵੀ ਆਮ ਹੋ ਗਈਆਂ ਹਨ ਪ੍ਰੰਤੂ ਇਸਦੇ ਬਾਵਜੂਦ ਭਰਾਵਾਂ ਦੇ ਪਿਆਰ ਦੀ ਕਹਾਣੀ ਅੱਜ ਵੀ ਜਿੰਦਾ ਹੈ। ਬੀਤੇ ਕੱਲ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਣਕਵਾਲ ਭੰਗੂਆਂ ਦੇ ਵਿਚ ਵਾਪਰੀ ਇੱਕ ਦੁਖ਼ਦਾਈਕ ਘਟਨਾ ਨੇ ਭਰਾਵਾਂ ਦੇ ਪਿਆਰ ਦੀ ਕਹਾਣੀ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।
ਇਹ ਵੀ ਪੜ੍ਹੋਬਰੈਂਪਟਨ ’ਚ ਪ੍ਰਦਰਸ਼ਨ ਦਾ ਮਾਮਲਾ: ਕੈਨੇਡਾ ਪੁਲਿਸ ਵੱਲੋਂ ਤਿੰਨ ਹਿੰਦੂ ਆਗੂ ਗ੍ਰਿਫਤਾਰ
ਹੋਇਆ ਇੰਝ ਕਿ ਇੱਥੇ ਰਹਿਣ ਵਾਲੇ 65 ਸਾਲਾਂ ਦੇ ਰਾਮ ਲਾਲ ਨੂੰ ਦਿਲ ਦਾ ਦੌਰਾ ਪੈ ਗਿਆ। ਰਾਮ ਲਾਲ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਜਦ ਇਹ ਖ਼ਬਰ ਉਸਦੇ ਛੋਟੇ ਭਰਾ ਮੋਹਨ ਦਾਸ ਕੋਲ ਪੁੱਜੀ ਤਾਂ ਉਸਦੀ ਵੀ ਤਬੀਅਤ ਵਿਗੜ ਗਈ। ਬਿਜਲੀ ਮਕੈਨਿਕ ਦਾ ਕੰਮ ਕਰਨ ਵਾਲੇ ਮੋਹਨ ਦਾਸ ਨੂੰ ਵੀ ਅਚਾਨਕ ਇੱਕ ਘੰਟੇ ਬਾਅਦ ਦਿਲ ਦਾ ਦੌਰਾ ਪੈ ਗਿਆ ਤੇ ਉਹ ਵੀ ਆਪਣੇ ਵੱਡੇ ਭਰਾ ਦੇ ਪਿੱਛੇ ਚਲਾ ਗਿਆ। ਦੋ ਸਕੇ ਭਰਾਵਾਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਕਾਰਨ ਪਿੰਡ ਦੇ ਲੋਕਾਂ ਵਿਚ ਸੋਗ ਦੀ ਲਹਿਰ ਹੈ।