Monday, February 2, 2026

Bathinda ਨਗਰ ਨਿਗਮ ਦੇ ਰਿਕਾਰਡ ਰੂਮ ਵਿੱਚ ਅੱਗ ਲੱਗਣ ਦੀ ਘਟਨਾ ਹੋਵੇ ਉੱਚ ਪੱਧਰੀ ਜਾਂਚ: ਸੰਦੀਪ ਪਾਠਕ

Date:

spot_img

Bathinda News: Bathinda ਨਗਰ ਨਿਗਮ ਦੇ ਰਿਕਾਰਡ ਰੂਮ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਸਵਾਲ ਚੁੱਕਦਿਆਂ ਹਿੰਦੂ ਮਹਾਸਭਾ ਦੇ ਪ੍ਰਧਾਨ ਅਤੇ ਸਮਾਜਸੇਵੀ ਸੰਦੀਪ ਪਾਠਕ ਨੇ ਇਸ ਘਟਨਾ ਨੂੰ ਪੂਰੀ ਤਰਾਂ ਸੋਚੀ ਸਮਝੀ ਸਾਜ਼ਿਸ਼ ਦੱਸਦੇ ਹੋਏ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ।ਪਾਠਕ ਨੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਪੰਜਾਬ ਵਿਜੀਲੈਸ ਬਿਊਰੋ ਨੂੰ ਨਗਰ ਨਿਗਮ ਬਠਿੰਡਾ ਦੇ ਟੈਂਡਰਾਂ ਵਿੱਚ ਹੋਏ ਕਰੋੜਾਂ ਰੁ: ਦੇ ਘੋਟਾਲੇ ਅਤੇ ਪਿਛਲੇ ਪੰਜ ਸਾਲਾਂ ਵਿੱਚ ਲੋਕਾਂ ਨੂੰ ਨਾਜਾਇਜ਼ ਉਸਾਰੀਆਂ ਆਦਿ ਸੰਬੰਧੀ ਨੋਟਿਸ ਦੇਕੇ ਆਮ ਲੋਕਾਂ ਦੀਆਂ ਹੋਈਆਂ ਬਲੈਕਮੇਲਿੰਗਾਂ ਦੀ ਸ਼ਿਕਾਇਤ ਕੀਤੀ ਸੀ ਅਤੇ ਇਹੋ ਜਿਹੇ ਸਮੇਂ ਰਿਕਾਰਡ ਰੂਮ ਨੂੰ ਅੱਗ ਲੱਗਣਾ ਗੰਭੀਰ ਸਵਾਲ ਖੜੇ ਕਰਦਾ ਹੈ ।

ਇਹ ਵੀ ਪੜ੍ਹੋ  ਬਜਟ 2026-27: ਸਿਹਤ ਤੇ ਸਿੱਖਿਆ ’ਤੇ ਕੇਂਦਰ ਦਾ ਫੋਕਸ

ਸੰਦੀਪ ਪਾਠਕ ਨੇ ਕਿਹਾ ਕੀ ਨਗਰ ਨਿਗਮ ਦੇ ਰਿਕਾਰਡ ਰੂਮ ਦੇ ਵਿੱਚ ਵਿਕਾਸ ਕਾਰਜਾਂ, ਟੈਂਡਰ ਪ੍ਰਕਿਰਿਆ, ਭੁਗਤਾਨ, ਲੋਕਾਂ ਨੂੰ ਨਾਜਾਇਜ਼ ਉਸਾਰੀਆਂ ਆਦਿ ਅਤੇ ਹੋਰ ਕਈ ਤਰਾ ਦੇ ਮਹੱਤਵਪੂਰਨ ਕਾਗਜਾਤ ਮਜੂਦ ਹੁੰਦੇ ਹਨ ਜੇਕਰ ਇਹਨਾਂ ਫ਼ਾਈਲਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਵਿਜਿਲੈਸ ਨੂੰ ਸੱਚਾਈ ਤੱਕ ਪਹੁੰਚਣ ਵਿੱਚ ਸਮੱਸਿਆ ਆ ਸਕਦੀ ਹੈ । ਪਾਠਕ ਨੇ ਖ਼ਦਸ਼ਾ ਜਤਾਇਆ ਕੀ ਇਹ ਟੈਂਡਰਾਂ ਵਿੱਚ ਹੋਈਆਂ ਗੜਬੜੀਆਂ ਦੇ ਨਾਲ ਨਾਲ ਨਿਗਮ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੀ ਕੋਸ਼ਿਸ਼ ਹੈ । ਉਹਨਾਂ ਨੇ ਕਿਹਾ ਕੀ ਸਰਕਾਰ ਨੂੰ ਇਸ ਅੱਗ ਦੀ ਘਟਨਾ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹਿਦਾ । ਸੰਦੀਪ ਪਾਠਕ ਨੇ ਕਿਹਾ ਕੀ ਅੱਗ ਲੱਗਣ ਦੀ ਘਟਨਾ ਦੀ ਉੱਚ ਪੱਧਰੀ ਫੋਰੈਸਿਕ ਜਾਂਚ ਦੇ ਨਾਲ ਨਾਲ ਇਸ ਗੱਲ ਨੂੰ ਵੀ ਜਨਤਕ ਕਰਨਾ ਚਾਹਿਦਾ ਹੈ ਕੀ ਰਿਕਾਰਡ ਰੂਮ ਵਿੱਚ ਕਿਹੜਾ ਕਿਹੜਾ ਰਿਕਾਰਡ ਮੱਚਿਆ/ਮਚਾਇਆ ਗਿਆ ਹੈ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਕੰਪਿਊਟਰ ਅਧਿਆਪਕਾਂ ਵੱਲੋਂ ਗੈਰ-ਵਿੱਦਿਅਕ ਡਿਊਟੀਆਂ ਦਾ ਵਿਰੋਧ; ਭਲਕੇ ਡੀ.ਸੀ. ਬਠਿੰਡਾ ਨੂੰ ਸੌਂਪਣਗੇ ਮੰਗ ਪੱਤਰ

Bathinda News:ਅੱਜ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੰਪਿਊਟਰ ਅਧਿਆਪਕ...