ਲੁਧਿਆਣਾ, 10 ਅਕਤੂਬਰ: ਸ਼ੋਸਲ ਮੀਡੀਆ ’ਤੇ ਕਈ ਵਿਵਾਦਾਂ ਕਾਰਨ ਚਰਚਾ ਵਿਚ ਰਹਿਣ ਵਾਲੇ ਲੁਧਿਆਣਾ ਦੇ ਹਨੀ ਸੇਠੀ ਨੂੰ ਦੁਗਰੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ ਵਿਚ ਵਿਦੇਸ਼ੋਂ ਆਈ ਨਵਜੀਤ ਕੌਰ ਨਾਂ ਦੀ ਇੱਕ ਲੜਕੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸੀ, ਜਿਸਦੇ ਵਿਚ ਉਸਨੇ ਹਨੀ ਸੇਠੀ ਤੇ ਉਸਦੇ ਇੱਕ ਹੋਰ ਦੋਸਤ ਉਪਰ ਆਪਣੀਆਂ ਫ਼ੋਟੋਆਂ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਸਨ। ਲੜਕੀ ਮੁਤਾਬਕ ਇੰਨ੍ਹਾਂ ਫ਼ੋਟੋਆਂ ਦੇ ਹੇਠਾਂ ਕਾਫ਼ੀ ਭੱਦੀਆਂ ਟਿੱਪਣੀਆਂ ਵੀ ਕੀਤੀਆਂ ਹੋਈਆਂ ਸਨ।
ਇਹ ਵੀ ਪੜੋ:ਜੇਲ੍ਹ ਵਾਰਡਨ ਸਮੇਤ ਤਿੰਨ ਨਸ਼ਾ ਤਸਕਰ 4.5 ਕਿਲੋ ਹੈਰੋਇਨ ਤੇ 4.32 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫਤਾਰ
ਪੀੜਤ ਲੜਕੀ ਦੇ ਵਕੀਲ ਨੇ ਵੀ ਦਸਿਆ ਕਿ ਪੁਲਿਸ ਕੋਲ ਸਿਕਾਇਤ ਤੋਂ ਬਾਅਦ ਹਨੀ ਸੇਠੀ ਤੇ ਉਸਦੇ ਇੱਕ ਹੋਰ ਸਾਥੀ ਅਵੀ ਸਿੱਧੂ ਵਿਰੁਧ ਦੁਗਰੀ ਪੁਲਿਸ ਸਟੇਸ਼ਨ ਵਿਚ ਧਾਰਾ 467 ਅਤੇ ਆਈਟੀ ਐਕਟ ਤਹਿਤ ਕੇਸ ਦਰਜ਼ ਕਰਕੇ ਹਨੀ ਸੇਠੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲੜਕੀ ਨੇ ਇਸਦੇ ਪਿੱਛੇ ਕਾਰਨਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਹ ਪ੍ਰਿੰਕਲ ਲੁਧਿਆਣਾ ਦੀ ਬਿਜਨਿਸ ਦੋਸਤ ਹੈ, ਜਿਸਦੇ ਕਾਰਨ ਇਹ ਸਾਰਾ ਕੁੱਝ ਕੀਤਾ ਗਿਆ। ਗੌਰਤਲਬ ਹੈ ਕਿ ਸੋਸਲ ਮੀਡੀਆ ’ਤੇ ਐਕਟਿਵ ਰਹਿਣ ਵਾਲੇ ਹਨੀ ਸੇਠੀ ਤੇ ਪ੍ਰਿੰਕਲ ਲੁਧਿਆਣਾ ਦੀ ਆਪਸੀ ਲੜਾਈ ਵੀ ਸੋਸਲ ਮੀਡੀਆ ’ਤੇ ਕਾਫ਼ੀ ਚਰਚਿਤ ਹੋਈ ਸੀ।
Share the post "Honey Sethi: ਲੜਕੀ ਦੀਆਂ ਫ਼ੋਟੋਆਂ ਨਾਲ ਛੇੜਛਾੜ ਕਰਕੇ ਸ਼ੋਸਲ ਮੀਡੀਆ ’ਤੇ ਪਾਉਣ ਦੇ ਦੋਸ਼ਾਂ ਹੇਠ ‘ਹਨੀ ਸੇਠੀ’ ਗ੍ਰਿਫਤਾਰ"