Ludhiana News: honey sethi attacked; ਲੁਧਿਆਣਾ ‘ਚ ਜੁੱਤਿਆ ਦੇ ਕਾਰੋਬਾਰੀ ਤੇ ਸ਼ੋਸਲ ਮੀਡੀਆ ਉੱਪਰ ਚਰਚਾ ਵਿਚ ਰਹਿਣ ਵਾਲੇ ਹਨੀ ਸੇਠੀ (Honey Sethi) ਉਪਰ ਕੁੱਝ ਅਗਿਆਤ ਲੋਕਾਂ ਵੱਲੋਂ ਬੀਤੀ ਰਾਤ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦੌਰਾਨ ਹਨੀ ਮੌਕੇ ਤੋਂ ਬਚ ਕੇ ਨਿਕਲਣ ਵਿਚ ਸਫ਼ਲ ਰਿਹਾ ਤੇ ਉਸਦੇ ਵੱਲੋਂ ਦੋਰਾਹਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ Punjab ‘ਚ ਇੱਕ ਹੋਰ ਡਾਕਟਰ ‘ਤੇ ਫ਼ਿਰੌਤੀ ਲਈ ਚੱਲੀਆਂ ਗੋ+ਲੀ+ਆਂ, ਹਾਲਾਤ ਗੰਭੀਰ
ਮਿਲੀ ਜਾਣਕਾਰੀ ਮੁਤਾਬਕ ਘਟਨਾ ਸਮੇਂ ਆਪਣਾ ਜੁੱਤਿਆ ਦਾ ਸ਼ੋਅਰੂਮ ਬੰਦ ਕਰਕੇ Honey Sethi ਆਪਣੇ ਘਰ ਕਾਰ ‘ਤੇ ਸਵਾਰ ਹੋ ਕੇ ਜਾ ਰਿਹਾ ਸੀ। ਇਸ ਦੌਰਾਨ ਅੱਗੇ ਤੋਂ ਆਈ ਇੱਕ ਸਕਾਰਪੀਓ ਕਾਰ ਉਸਦੇ ਅੱਗੇ ਲੱਗ ਗਈ ਤੇ ਕਾਰ ਵਿਚੋਂ ਇੱਕ ਨੌਜਵਾਨ ਹੱਥ ਵਿਚ ਤਲਵਾਰ ਲੈ ਕੇ ਨਿਕਲਦਾ ਦਿਖਾਈ ਦਿੰਦਾ ਹੈ ਤੇ ਉਹ Honey Sethi ਦੀ ਕਾਰ ਦੇ ਮੂਹਰਲੇ ਸ਼ੀਸ਼ੇ ਉੱਪਰ ਹਮਲਾ ਕਰਦਾ ਹੈ ਪ੍ਰੰਤੂ ਇਸ ਦੌਰਾਨ ਹਨੀ ਸੇਠੀ ਆਪਣੀ ਕਾਰ ਭਜਾ ਕੇ ਨਿਕਲਣ ਵਿਚ ਸਫ਼ਲ ਰਿਹਾ ਤੇ ਉਸਨੇ ਆਪਣੀ ਕਾਰ ਦੌਰਾਹਾ ਥਾਣੇ ਵਿਚ ਲਿਜਾ ਕੇ ਰੋਕੀ।
ਇਹ ਵੀ ਪੜ੍ਹੋ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਲੱਗਾ ਝਟਕਾ
ਹਨੀ ਸੇਠੀ ਨੇ ਦੋਸ਼ ਲਗਾਇਆ ਹੈ ਕਿ ਕੁਝ ਲੋਕ ਪਿਛਲੇ ਕਈ ਦਿਨਾਂ ਤੋਂ ਉਸਦਾ ਪਿੱਛਾ ਕਰ ਰਹੇ ਹਨ। ਉਸਨੇ ਸ਼ੱਕ ਜਤਾਇਆ ਹੈ ਕਿ ਇਸ ਹਮਲੇ ਦੇ ਪਿੱਛੇ ਉਸਦੇ ਵਿਰੋਧੀ ਪ੍ਰਿੰਕਲ ਦਾ ਹੱਥ ਹੈ। ਉਧਰ, ਦੋਰਾਹਾ ਪੁਲਿਸ ਸਟੇਸ਼ਨ ਦੇ ਐਸਐਚਓ ਆਕਾਸ਼ ਨੇ ਮੀਡੀਆ ਨੂੰ ਦਸਿਆ ਕਿ ਇਸ ਸਬੰਧ ਵਿਚ ਹਨੀ ਸੇਠੀ ਦੀ ਸ਼ਿਕਾਇਤ ਦਰਜ ਕਰ ਲਈ ਹੈ ਤੇ ਮੁਲਜਮਾਂ ਦੀ ਭਾਲ ਜਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













