Jalandhar News: ਜਲੰਧਰ ਦੇ ਵਿਚ ਸੋਮਵਾਰ ਨੂੰ ਤੜਕਸਾਰ ਇੱਕ ਟੂਰਿਸਟ ਬੱਸ ਅਤੇ ਟਰੈਕਟਰ-ਟਰਾਲੀ ਵਿਚਕਾਰ ਵਾਪਰੇ ਭਿਆਨਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋਣ ਅਤੇ ਦਰਜ਼ਨ ਦੇ ਕਰੀਬ ਜਖ਼ਮੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਬੱਸ ਦੇ ਡਰਾਈਵਰ ਅਤੇ ਇੱਕ ਸਵਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਜਣਿਆਂ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ। ਹਾਦਸੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਸਹਿਤ ਜਖ਼ਮੀਆਂ ਨੂੰ ਵੀ ਬੱਸ ਵਿਚੋਂ ਕੱਢਣ ਲਈ ਜੇ.ਸੀ.ਬੀ ਤੇ ਹੋਰ ਮਸ਼ੀਨਾਂ ਦਾ ਸਹਾਰਾ ਲੈਣਾ ਪਿਆ। ਸੂਚਨਾ ਮੁਤਾਬਕ ਇੱਕ ਪ੍ਰਾਈਵੇਟ ਕੰਪਨੀ ਦੀ ਟੂਰਿਸਟ ਬੱਸ ਕਰੀਬ ਚਾਰ ਦਰਜ਼ਨ ਟੂਰਿਸਟਾਂ ਨੂੰ ਦਿੱਲੀ ਤੋਂ ਜੰਮੂ ਲੈ ਕੇ ਜਾ ਰਹੀ ਸੀ।
ਇਸ ਦੌਰਾਨ ਜਲੰਧਰ ਨਜਦੀਕ ਹੀ ਪਿੰਡ ਕਾਲਾ ਬੱਕਰਾ ਕੋਲ ਅੱਗੇ ਸੜਕ ’ਤੇ ਇੱਟਾਂ ਨਾਲ ਭਰੀ ਜਾ ਰਹੀ ਟਰੈਕਟਰ-ਟਰਾਲੀ ਨਾਲ ਇਸ ਬੱਸ ਦੀ ਟੱਕਰ ਹੋ ਗਈ। ਇਸ ਟੱਕਰ ਬੱਸ ਦਾ ਮੂਹਰਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਸੜਕ ਸੁਰੱਖਿਆ ਫ਼ੌਰਸ ਦੇ ਜਵਾਨ ਮੌਕੇ ’ਤੇ ਪੁੱਜੇ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਤੇ ਜਖ਼ਮੀਆਂ ਨੂੰ ਬੱਸ ਵਿਚੋਂ ਕੱਢ ਕੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ। ਮ੍ਰਿਤਕਾਂ ਦੀ ਪਹਿਚਾਣ ਡਰਾਈਵਰ ਸੁਖਵਿੰਦਰ ਸਿੰਘ, ਯਾਤਰੀ ਕੁਲਦੀਪ ਸਿੰਘ, ਵਰਿੰਦਰ ਪਾਲ ਸਿੰਘ ਤੇ ਸਤਵਿੰਦਰ ਸਿੰਘ ਦੇ ਤੌਰ ’ਤੇ ਹੋਈ ਹੈ। ਦਸਿਆ ਜਾ ਰਿਹਾ ਕਿ ਇਹ ਹਾਦਸਾ ਅਚਾਨਕ ਟਰਾਲੀ ਦੇ ਅੱਗੇ ਆ ਜਾਣ ਕਾਰਨ ਵਾਪਰਿਆਂ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ’ਚ ਤੜਕਸਾਰ ਬੱਸ ਤੇ ਟਰੈਕਟਰ-ਟਰਾਲੀ ਵਿਚਕਾਰ ਵਾਪਰਿਆਂ ਭਿਆਨਕ ਹਾਦਸਾ, 4 ਮੌ+ਤਾਂ"