ਗ੍ਰੀਕੋ ਰੋਮਨ ਫ੍ਰੀ ਸਟਾਇਲ ਕੁਸ਼ਤੀ ਵਿੱਚ ਮੇਜ਼ਬਾਨ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਝੰਡੀ

0
24

👉165 ਅੰਕਾਂ ਨਾਲ ਜਿੱਤੀ ਚੈਂਪੀਅਨਸ਼ਿਪ
ਤਲਵੰਡੀ ਸਾਬੋ, 13 ਜਨਵਰੀ: ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਰਹਿ-ਨੁਮਾਈ ਹੇਠ ਇਲਾਕੇ ਦਾ ਨਾਂ ਰੋਸ਼ਨ ਕਰ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗ੍ਰੀਕੋ ਰੋਮਨ ਫ੍ਰੀ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ (ਲੜਕੇ) 2024-25 ਜਿੱਤ ਕੇ ਇਲਾਕਾ ਨਿਵਾਸੀਆਂ ਦਾ ਸਿਰ ਫੱਖਰ ਨਾਲ ਉੱਚਾ ਕੀਤਾ। ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਵਿੱਚ ਡਾ. ਹਰਵਿੰਦਰ ਸਿੰਘ ਸਾਬਕਾ ਡਾਇਰੈਕਟਰ ਸਪੋਰਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਆਪਣੀ ਧਰਮ ਪਤਨੀ ਨਾਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸੰਜੇ ਮਲਿਕ, ਡਾਇਰੈਕਟਰ ਕੰਪੀਟੀਸ਼ਨ , ਡਾ. ਸੁਰੇਸ਼ ਮਲਿਕ ਆਲ ਇੰਡੀਆ ਯੂਨੀਵਰਸਿਟੀ ਅਬਜ਼ਰਵਰ ਤੇ ਜਗਬੀਰ ਦਾਹੀਆ ਨੇ ਟੈਕਨੀਕਲ ਡੈਲੀਗੇਟ ਵਜੋਂ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ ਬਾਗੀ ਧੜੇ ਤੋਂ ਬਾਅਦ ਹੁਣ ਵਿਧਾਇਕ ਮਨਪ੍ਰੀਤ ਇਆਲੀ ਨੇ ਵੀ ਵਰਕਿੰਗ ਕਮੇਟੀ ’ਤੇ ਚੁੱਕੇ ਸਵਾਲ!

ਮੁੱਖ ਮਹਿਮਾਨ ਨੇ ਪਹਿਲਵਾਨਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਪ੍ਰਤਿਭਾ ਨੂੰ ਵੇਖ ਕੇ ਲਗਦਾ ਹੈ ਕਿ ਇਹ ਉਨ੍ਹਾਂ ਦੀ ਅਸਲ ਮੰਜ਼ਿਲ ਨਹੀਂ। ਉਨ੍ਹਾਂ ਅੰਤਰ ਰਾਸ਼ਟਰੀ ਪੱਧਰ ਤੇ ਖਿਡਾਰੀਆਂ ਨੂੰ ਆਪਣੀ ਪਹਿਚਾਣ ਬਣਾਉਣ ਦਾ ਮਸ਼ਵਰਾ ਵੀ ਦਿੱਤਾ।ਜਿੱਤ ਮੌਕੇ ਪ੍ਰੋ.(ਡਾ.) ਇੰਦਰਜੀਤ ਸਿੰਘ, ਉੱਪ ਕੁਲਪਤੀ ਨੇ ਆਪਣੇ ਵਧਾਈ ਸੰਦੇਸ਼ ਵਿੱਚ ਇਸ ਮਾਣਮੱਤੀ ਪ੍ਰਾਪਤੀ ‘ਤੇ ਵਰਸਿਟੀ ਪ੍ਰਬੰਧਕਾਂ, ਡਾਇਰੈਕਟੋਰੇਟ ਆਫ਼ ਸਪੋਰਟਸ, ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ, ਕੋਚ, ਮੈਨੇਜ਼ਰ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਚੈਂਪੀਅਨਸ਼ਿਪ ਨਾਲ ਜੁੜੀ ਸਮੂਹ ਟੀਮ ਨੂੰ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।

ਇਹ ਵੀ ਪੜ੍ਹੋ ਵਿਸ਼ਵ ਦਾ ਸਭ ਤੋਂ ਵੱਡਾ ਧਾਰਮਿਕ ਅਤੇ ਸੱਭਿਆਚਾਰਕ ‘ਮਹਾਂ ਕੁੰਭ’ ਦੇ ਮੇਲੇ ਦੀ ਹੋਈ ਅੱਜ ਤੋਂ ਸ਼ੁਰੂਆਤ

ਡਾ. ਰਾਜ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ ਨੇ ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਜ਼ਬਾਨ ਟੀਮ ਜੀ.ਕੇ.ਯੂ. ਨੇ 165 ਅੰਕਾਂ ਨਾਲ ਇਹ ਚੈਂਪੀਅਨਸ਼ਿਪ ਜਿੱਤੀ ਹੈ ਜਦ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੰਜਾਬ 100 ਅੰਕਾਂ ਨਾਲ ਰਨਰ ਅੱਪ ਤੇ ਲੈਮਰੀਨ ਟੈਕਨੀਕਲ ਸਕਿਲ ਯੂਨੀਵਰਸਿਟੀ, ਪੰਜਾਬ 71 ਅੰਕਾਂ ਨਾਲ ਸੈਕਿੰਡ ਰਨਰ ਅੱਪ ਰਹੀ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ 159 ਯੂਨੀਵਰਸਿਟੀਆਂ ਦੇ 1200 ਤੋਂ ਜ਼ਿਆਦਾ ਪਹਿਲਵਾਨਾਂ ਨੇ ਆਪਣੇ ਖੇਡ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਜੀ.ਕੇ.ਯੂ. ਦੇ ਪਹਿਲਵਾਨਾਂ ਨੇ ਕ੍ਰਮਵਾਰ 72 ਕਿਲੋ ਭਾਰ ਵਰਗ ਵਿੱਚ ਸਚਿਨ, 82 ਕਿਲੋ ਭਾਰ ਵਰਗ ਵਿੱਚ ਅਮਨ ਕੁਮਾਰ ਨੇ ਸੋਨ, 77 ਕਿਲੋ ਭਾਰ ਵਰਗ ਵਿੱਚ ਰਿੰਕੂ,

ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਫ਼ੁਰਤੀ;ਆੜਤੀ ਦਾ ਕ+ਤ.ਲ ਕਰਕੇ ਭੱਜੇ ਬਦ+ਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਕੀਤਾ ਕਾਬੂ

87 ਕਿਲੋ ਭਾਰ ਵਰਗ ਵਿੱਚ ਅੰਨਸ਼ੁਲ ਯਾਦਵ ਨੇ ਚਾਂਦੀ, 63 ਕਿਲੋ ਭਾਰ ਵਰਗ ਵਿੱਚ ਕੁਲਦੀਪ, 67 ਕਿਲੋ ਭਾਰ ਵਰਗ ਵਿੱਚ ਅਨੁਜ ਕੁਮਾਰ, 87 ਕਿਲੋ ਭਾਰ ਵਰਗ ਵਿੱਚ ਗੌਰਵ ਚੌਧਰੀ, 97 ਕਿਲੋ ਭਾਰ ਵਰਗ ਵਿੱਚ ਰਿਤਿਕ ਤੇ 130 ਕਿਲੋ ਭਾਰ ਵਰਗ ਵਿੱਚ ਅਨੁਰਾਗ ਓਹਲੀਆਨ ਨੇ ਕਾਂਸੇ ਦਾ ਤਗਮਾ ਜਿੱਤਿਆ।ਚੈਂਪੀਅਨਸ਼ਿਪ ਵਿੱਚ ਡਾ. ਬਲਵਿੰਦਰ ਕੁਮਾਰ ਸ਼ਰਮਾ, ਡੀਨ ਫੈਕਲਟੀ ਆਫ਼ ਫਿਜ਼ਿਕਲ ਐਜੂਕੇਸ਼ਨ ਤੇ ਉਨ੍ਹਾਂ ਦੀ ਟੀਮ ਦਾ ਪ੍ਰਬੰਧਨ ਸ਼ਲਾਘਾਯੋਗ ਸੀ। ਆਲ ਇੰਡੀਆ ਐਸੋਸਿਏਸ਼ਨ ਆਫ਼ ਯੂਨੀਵਰਸਿਟੀਜ਼ ਦੇ ਅਧਿਕਾਰੀਆਂ ਨੇ ਦਿਨ ਭਰੀ ਚੱਲੀ ਵਰਖਾ ਵਿੱਚ ਚੈਂਪੀਅਨਸ਼ਿਪ ਨੂੰ ਸੁਚਾਰੂ ਰੂਪ ਨਾਲ ਨੇਪਰੇ ਚਾੜ੍ਹਣ ਲਈ ਉਨ੍ਹਾਂ ਦੇ ਪ੍ਰਬੰਧਨ ਕੌਸ਼ਲ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

 

LEAVE A REPLY

Please enter your comment!
Please enter your name here