ਚੰਡੀਗੜ੍ਹ, 30 ਜਨਵਰੀ: ਬੀਤੇ ਕੱਲ ਦਿੱਲੀ ਦੇ ਵਿੱਚ ਨਜਾਇਜ਼ ਸ਼ਰਾਬ ਅਤੇ ਨਗਦੀ ਸਮੇਤ ਫੜੀ ਗਈ ਗੱਡੀ ਦੇ ਪੰਜਾਬ ਨਾਲ ਸਬੰਧਤ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਨਕਾਰਿਆ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਫੜੀ ਗਈ ਹੰਡੂਈ ਕਰੇਟਾ ਗੱਡੀ ਉੱਪਰ ਪੰਜਾਬ ਦੀ ਜਾਅਲੀ ਰਜਿਸਟਰੇਸ਼ਨ ਪਲੇਟ ਲੱਗੀ ਹੋਈ ਸੀ। ਜਦੋਂ ਕਿ ਇਸ ਨੰਬਰ ਦੀ ਅਸਲ ਪਲੇਟ ਪੰਜਾਬ ‘ਚ ਤੈਨਾਤ ਰਹੇ ਇੱਕ ਆਰਮੀ ਅਫਸਰ ਦੀ ਈਕੋ ਸਪੋਰਟ ਗੱਡੀ ਦੀ ਹੈ, ਜੋ ਕਿ ਹੁਣ ਇਥੋਂ ਕਾਫੀ ਸਮਾਂ ਪਹਿਲਾਂ ਬਦਲ ਕੇ ਕਿਸੇ ਹੋਰ ਸੂਬੇ ਵਿੱਚ ਰਹਿ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ (ਪੰਜਾਬ ਸਰਕਾਰ) ਦੇ ਧਿਆਨ ਵਿੱਚ ਆਇਆ ਹੈ ਕਿ ਦਿੱਲੀ ਵਿੱਚ ਰਜਿਸਟ੍ਰੇਸ਼ਨ ਨੰਬਰ PB35AE1342 ਦੀ ਇੱਕ ਗੱਡੀ ਨੂੰ ਨਜਾਇਜ਼ ਸ਼ਰਾਬ ਅਤੇ ਕੁਝ ਨਕਦੀ ਨਾਲ ਫੜਿਆ ਗਿਆ ਹੈ।
ਇਹ ਵੀ ਪੜ੍ਹੋ 10,000 ਰੁਪਏ ਰਿਸ਼ਵਤ ਲੈਂਦਾ ਸੇਵਾਮੁਕਤ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਮੀਡੀਆ ਰਿਪੋਰਟਾਂ ‘ਚ ਦੋਸ਼ ਲਾਇਆ ਗਿਆ ਹੈ ਕਿ ਗੱਡੀ ‘ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਾ ਹੋਇਆ ਹੈ। ਪ੍ਰੰਤੂ ਸਰਕਾਰੀ ਰਿਕਾਰਡ ਅਨੁਸਾਰ ਇਹ ਵਾਹਨ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਮ ‘ਤੇ ਰਜਿਸਟਰਡ ਹੈ ਜੋ ਕਿ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋਟ ਵਿੱਚ ਤਾਇਨਾਤ ਸੀ ਅਤੇ ਖੜਕੀ ਮਹਾਰਾਸ਼ਟਰ ਦਾ ਪੱਕਾ ਵਸਨੀਕ ਹੈ। ਇਸ ਤੋਂ ਇਲਾਵਾ, ਰਜਿਸਟ੍ਰੇਸ਼ਨ ਨੰਬਰ PB35AE1342 ‘ਤੇ ਰਜਿਸਟਰਡ ਵਾਹਨ ਦਾ ਮਾਡਲ ਸਾਲ 2018 ਵਿੱਚ ਬਣਿਆ ਫੋਰਡ ਈਕੋ ਸਪੋਰਟ ਹੈ ਪਰ ਪੁਲਿਸ ਦੁਆਰਾ ਫੜਿਆ ਗਿਆ ਅਸਲ ਵਾਹਨ ਹੁੰਡਈ ਕ੍ਰੇਟਾ ਸੀਰੀਜ਼ ਦਾ ਹੈ।
ਇਹ ਵੀ ਪੜ੍ਹੋ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਛੋਟਾ ਥਾਣੇਦਾਰ ਗ੍ਰਿਫ਼ਤਾਰ
ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਸਬੰਧਿਤ ਵਾਹਨ ਦੀ ਨੰਬਰ ਪਲੇਟ ਜਾਅਲੀ ਅਤੇ ਨਕਲੀ ਹੈ। ਬੁਲਾਰੇ ਨੇ ਦੱਸਿਆ ਕਿ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (HSRP) ਸਾਰੇ ਵਾਹਨਾਂ ਲਈ ਲਾਜ਼ਮੀ ਹੈ ਅਤੇ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਰਜਿਸਟ੍ਰੇਸ਼ਨ ਪਲੇਟ HSRP ਦੀਆਂ ਵਿਸ਼ੇਸ਼ਤਾਵਾਂ ਤੋਂ ਬਿਨਾਂ ਇੱਕ ਆਮ ਪਲੇਟ ਹੈ, ਇਸ ਲਈ ਇਸ ਨੂੰ ਬਣਾਉਣਾ ਆਸਾਨ ਹੈ। ਬੁਲਾਰੇ ਮੁਤਾਬਿਕ ਰਿਕਾਰਡ ਦੀ ਖੋਜ ਕੀਤੀ ਹੈ ਅਤੇ ਪਾਇਆ ਹੈ ਕਿ ਅਜਿਹਾ ਕੋਈ ਵਾਹਨ ਪੰਜਾਬ ਸਰਕਾਰ ਦੀ ਮਾਲਕੀ ਜਾਂ ਕਿਰਾਏ ‘ਤੇ ਨਹੀਂ ਹੈ ਅਤੇ ਫੜੀ ਗਈ ਗੱਡੀ ਪੰਜਾਬ ਸਰਕਾਰ ਦੀ ਨਹੀਂ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Hyundai creta ਕਾਰ ‘ਤੇ ਲੱਗੀ ਹੋਈ ਸੀ ਪੰਜਾਬ ਨੰਬਰ ਦੀ ਜਾਅਲੀ ਰਜਿਸਟ੍ਰੇਸ਼ਨ ਪਲੇਟ"