ਸੁਧਾਰ ਲਹਿਰ ਦੀ ਅਹਿਮ ਮੀਟਿੰਗ 18 ਅਕਤੂਬਰ ਨੂੰ ਜਲੰਧਰ ਵਿਖੇ:-ਚਰਨਜੀਤ ਸਿੰਘ ਬਰਾੜ

0
91
+1

ਚੰਡੀਗੜ੍ਹ, 12 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰ ਸਕੱਤਰ ਤੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਅੱਜ ਇਥੋਂ ਜਾਰੀ ਬਿਆਨ ਵਿੱਚ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਬਹੁਤ ਅਹਿਮ ਮੀਟਿੰਗ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਮਿਤੀ 18 ਅਕਤੂਬਰ ਨੂੰ ਸਵੇਰੇ 11 ਵਜੇ ਜਲੰਧਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਜਿਸ ਵਿੱਚ ਸਮੁੱਚੀ ਪ੍ਰਜੀਡੀਅਮ, ਐਗਜੈਕਟਿਵ ਕਮੇਟੀ ਅਤੇ ਐਡਵਾਈਜਰੀ ਬੋਰਡ ਦੇ ਸਾਰੇ ਮੈਂਬਰ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਖਾਸ ਤੌਰ ਤੇ ਐਸਜੀਪੀਸੀ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਦਾ ਫੈਸਲਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Big News: ਜੇਲ੍ਹ ’ਚ ਰਾਮ ਲੀਲਾ ਦੇ ਸਮਾਗਮ ਦੌਰਾਨ ‘ਹਨੂੰਮਾਨ’ ਬਣੇ ਦੋ ਖ਼ਤਰਨਾਕ ਕੈਦੀ ਕੰਧਾਂ ਟੱਪ ਕੇ ਹੋਏ ਫਰਾਰ

ਸ: ਬਰਾੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੋ ਇਸ ਸਮੇਂ ਤਨਖਾਈਏ ਕਰਾਰ ਦਿੱਤੇ ਗਏ ਹਨ ਉਹ ਲੋਕਾਂ ਵਿੱਚ ਵਿਚਰ ਕੇ ਤੇ ਖਾਸਤੌਰ ਤੇ ਬੀਤੇ ਕੱਲ ਚੰਡੀਗੜ ਕੋਠੀ ਵਿੱਚ ਲਗਭਗ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਮੀਟਿੰਗਾਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧੀ ਚੁਣੌਤੀ ਦੇ ਰਹੇ ਹਨ। ਸ: ਬਰਾੜ ਵੱਲੋਂ ਐਸਜੀਪੀਸੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਸੋਚ ਕੇ ਫੈਸਲਾ ਲੈਣ। ਕਿਉਂਕਿ ਇੱਕ ਪਾਸੇ ਹੁਕਮਨਾਮੇਂ ਦੇ ਖਿਲਾਫ ਜਾ ਕੇ ਪੌਸਾਕ ਵਾਲਾ ਕੇਸ ਵਾਪਸ ਕਰਾਉਣ ਵਾਲੇ ਹਨ, ਡੇਰੇ ਨੂੰ ਮੁਆਫ਼ੀ ਦਿਵਾਉਣ ਵਾਲੇ ਹਨ, ਧੱਕੇ ਨਾਲ ਇਸ਼ਤਿਹਾਰ ਦਿਵਾਉਣ ਵਾਲੇ ਹਨ, ਵੋਟਾਂ ਦੇ ਲਈ ਡੇਰੇ ਨਾਲ ਸੌਦੇਬਾਜ਼ੀ ਕਰਨ ਵਾਲੇ ਹਨ ਅਤੇ ਇਸੇ ਸੌਦੇਬਾਜ਼ੀ ਕਰਕੇ ਹੀ ਬੇਅਦਬੀ ਦੇ ਦੋਸ਼ੀ ਨਾ ਫੜੇ ਗਏ ਤੇ ਤਨਖਾਈਏ ਹੋਣ ਦੇ ਬਾਵਜੂਦ ਪ੍ਰਧਾਨਗੀ ਛੱਡਣ ਤੋਂ ਅੜਿੰਗ ਪ੍ਰਧਾਨ ਦੇ ਉਮੀਦਵਾਰ ਦੇ ਖਿਲਾਫ ਵੋਟ ਪਾਉਣ।

ਇਹ ਵੀ ਪੜ੍ਹੋ: ਝੋਨੇ ਦੀ ਖਰੀਦ ਅਤੇ ਚੁਕਾਈ ਦੇ ਮੁੱਦੇ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਵੱਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ

ਇਸ ਦੇ ਨਾਲ ਹੀ ਬਰਾੜ ਨੇ ਜਾਣਕਾਰੀ ਦਿੱਤੀ ਕਿ ਇਸ ਤੋਂ ਇਲਾਵਾ ਪੰਜਾਬ ਦੇ ਅੰਨਦਾਤੇ ਨੂੰ ਲੈਕੇ ਲੀਡਰਸ਼ਿਪ ਫਿਕਰਮੰਦ ਹੈ। ਝੋਨੇ ਦੀ ਖਰੀਦ ਨੂੰ ਲੈਕੇ ਅੰਨਦਾਤੇ ਦੀ ਲੜਾਈ ਹਰ ਫਰੰਟ ਤੇ ਲੜੀ ਜਾਵੇਗੀ ਇਸ ਨੂੰ ਲੈਕੇ ਮੀਟਿੰਗ ਵਿੱਚ ਮੁੱਦੇ ਵਿਚਾਰੇ ਜਾਣਗੇ। ਇਸ ਤੋਂ ਇਲਾਵਾ ਕੱਲ੍ਹ ਪੰਜਾਬ ਭਰ ਵਿੱਚ ਕਿਸਾਨਾਂ ਵਲੋ ਝੋਨੇ ਦੀ ਖਰੀਦ ਨੂੰ ਲੈਕੇ ਜਿਹੜਾ ਤਿੰਨ ਘੰਟੇ ਦਾ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਸੁਧਾਰ ਲਹਿਰ ਇਸ ਦਾ ਸਮਰਥਨ ਕਰਦੀ ਹੈ ਅਤੇ ਆੜਤੀਏ, ਸ਼ੈਲਰ ਮਾਲਕਾਂ ਦੇ ਹੱਕ ਵਿੱਚ ਤਿੰਨ ਘੰਟੇ ਦੇ ਧਰਨੇ ਵਿੱਚ ਸ਼ਮੂਲੀਅਤ ਕਰੇਗੀ।

 

+1

LEAVE A REPLY

Please enter your comment!
Please enter your name here