17 Views
ਹੁਸ਼ਿਆਰਪੁਰ, 20 ਅਕਤੂਬਰ: ਇੱਥੇ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀਕਿ ਦੋਨਾਂ ਹੀ ਟਰੱਕਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ। ਇਹ ਟੱਕਰ ਇੰਨ੍ਹੀਂ ਭਿਆਨਕ ਦੱਸੀ ਜਾ ਰਹੀ ਹੈ ਕਿ ਦੋਨਾਂ ਹੀ ਡਰਾਈਵਰਾਂ ਦੀਆਂ ਲਾਸ਼ਾਂ ਕੈਬਿਨ ਵਿਚ ਫ਼ਸ ਗਈਆਂ, ਜਿੰਨ੍ਹਾਂ ਨੂੰ ਕੱਟ ਕੇ ਬਾਹਰ ਕੱਢਣਾ ਪਿਆ। ਸੂਚਨਾ ਮੁਤਾਬਕ ਇਹ ਘਟਨਾ ਤੇਜ ਰਫ਼ਤਾਰ ਇੱਕ ਡਰਾਈਵਰ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਜਾਰੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Share the post "ਪੰਜਾਬ ’ਚ ਦੋ ਟਰੱਕਾਂ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ’ਚ ਦੋਨਾਂ ਦੇ ਡਰਾਈਵਰਾਂ ਦੀ ਹੋਈ ਮੌ+ਤ"