ਸੜਕ ਹਾਦਸੇ ’ਚ ਤੇਜ਼ ਰਫ਼ਤਾਰ ਕਾਰ ਚਾਲਕ ਨੇ ਪੂਰਾ ਪ੍ਰਵਾਰ ਦਰੜਿਆ, ਮਾਂ-ਪੁੱਤ ਦੀ ਹੋਈ ਮੌ+ਤ

0
82
+2

ਮੁਹਾਲੀ, 24 ਸਤੰਬਰ: ਬੀਤੇ ਕੱਲ ਸਥਾਨਕ ਲਾਂਡਰਾ ਰੋਡ ’ਤੇ ਗੁਰਦੂਆਰਾ ਸਹੀਦਾਂ ਸਾਹਿਬ ਸਾਹਮਣੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਮੋਟਰਸਾਈਕਲ ’ਤੇ ਸਵਾਰ ਇੱਕ ਪੂਰੇ ਪ੍ਰਵਾਰ ਨੂੰ ਹੀ ਦਰੜ੍ਹ ਦਿੱਤਾ। ਵੱਡੀ ਗੱਲ ਇਹ ਹੈ ਕਿ ਮੋਟਰਸਾਈਕਲ ਸਵਾਰ ਕੋਈ ਫ਼ੋਨ ਆ ਜਾਣ ਕਾਰਨ ਆਪਣੀ ਸਾਈਡ ਸੜ੍ਹਕ ਦੇ ਹੇਠਾਂ ਖੜ੍ਹਾ ਹੋਇਆ ਸੀ, ਜਿਸਦੇ ਵਿਚ ਲਿਆ ਕੇ ਇਹ ਤੇਜ਼ ਕਾਰ ਨੂੰ ਮਾਰਿਆ। ਇਸ ਹਾਦਸੇ ਵਿਚ ਮਾਂ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪਿਊ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ। ਇਹ ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਮ੍ਰਿਤਕ ਔਰਤ ਦੀ ਇੱਕ ਲੱਤ ਹੀ ਪਾਟ ਕੇ ਦੂਰ ਡਿੱਗ ਪਈ ਜਦਕਿ 7 ਸਾਲਾਂ ਬੱਚੇ ਦੇ ਸਰੀਰ ਕਈ ਥਾਵਾਂ ਤੋਂ ਅਲੱਗ ਹੋ ਗਿਆ।

VVIP ਨੰਬਰਾਂ ਦੀ ਕਰੇਜ਼: 0001 ਨੰਬਰ 16.50 ਲੱਖ ਵਿਚ ਵਿਕਿਆ

ਇਸ ਹਾਦਸੇ ਦੀ ਘਟਨਾ ਇੱਥੇ ਨਜਦੀਕ ਹੀ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜਿਸਦੇ ਵਿਚ ਸਾਫ਼ ਦਿਖਾਈ ਦੇ ਰਿਹਾ ਕਿ ਸੜਕ ਦੀ ਸਾਈਡ ’ਤੇ ਖੜ੍ਹ ਕੇ ਫ਼ੋਨ ਸੁਣ ਰਹੇ ਮੋਟਰਸਾਈਕਲ ਸਵਾਰ ਵਿਚ ਪਿੱਛਿਓ ਲਿਆ ਕੇ ਇਹ ਤੇਜ਼ ਰਫ਼ਤਾਰ ਡਸਟਰ ਗੱਡੀ ਮਾਰੀ ਗਈ। ਹਾਲਾਂਕਿ ਉਸ ਦੌਰਾਨ ਔਰਤ ਤੇ ਉਸਦਾ ਪੁੱਤਰ ਮੋਟਰਸਾਈਕਲ ਤੋਂ ਉੱਤਰ ਕੇ ਹੇਠਾਂ ਖੜੇ ਹੋਏ ਸਨ। ਘਟਨਾ ਤੋਂ ਬਾਅਦ ਕਾਰ ਛੱਡ ਅਰੋਪੀ ਫ਼ਰਾਰ ਹੋ ਗਏ। ਮ੍ਰਿਤਕ ਔਰਤ ਦੀ ਪਹਿਚਾਣ ਪ੍ਰਭਜੋਤ ਕੌਰ (30 ਸਾਲ) ਅਤੇ ਉਸਦੇ ਪੁੱਤਰ ਦਾ ਨਾਮ ਮਨਰਾਜ ਸਿੰਘ (7 ਸਾਲ) ਸੀ। ਕਿਹਾ ਜਾ ਰਿਹਾ ਕਿ ਮ੍ਰਿਤਕ ਔਰਤ ਦੇ ਭਰਾ ਦਾ ਅਗਲੇ ਮਹੀਨੇ ਵਿਆਹ ਸੀ ਤੇ ਉਹ ਉਸਦੇ ਲਈ ਆਪਣੇ ਪਤੀ ਨਾਲ ਖ਼ਰੀਦਦਾਰੀ ਕਰਨ ਜਾ ਰਹੀ ਸੀ।

 

+2

LEAVE A REPLY

Please enter your comment!
Please enter your name here