ਡੇਰਾ ਬਾਬਾ ਨਾਨਕ, 20 ਨਵੰਬਰ: ਪੰਜਾਬ ਦੇ ਵਿਚ ਅੱਜ ਹੋ ਰਹੀਆਂ ਜਿਮਨੀ ਚੋਣਾਂ ਦੌਰਾਨ ਚਰਚਿਤ ਹਲਕਿਆਂ ਵਿਚੋਂ ਇੱਕ ਡੇਰਾ ਬਾਬਾ ਨਾਨਕ ਹਲਕੇ ਦੇ ਕੁੱਝ ਥਾਵਾਂ ‘ਤੇ ਤਨਾਅਪੂਰਨ ਸਥਿਤੀ ਬਣਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਲਕੇ ਤੋਂ ਗੁਰਦਾਸਪੁਰ ਦੇ ਐਮ.ਪੀ ਤੇ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਤੇ ਆਮ ਆਦਮੀ ਪਾਰਟੀ ਵੱਲੋਂ ਪਿਛਲੀਆਂ ਚੋਣਾਂ ਲੜ ਚੁਕੇ ਗੁਰਦੀਪ ਸਿੰਘ ਰੰਧਾਵਾ ਮੁੜ ਮੈਦਾਨ ਵਿਚ ਹਨ। ਹਾਲਾਂਕਿ ਭਾਜਪਾ ਵੱਲੋਂ ਇੱਥੋਂ ਸਾਬਕਾ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋ ਨੂੰ ਚੋਣ ਲੜਾਈ ਜਾ ਰਹੀ ਹੈ ਪ੍ਰੰਤੂ ਇਸ ਹਲਕੇ ਵਿਚ ਮੁੱਖ ਮੁਕਾਬਲਾ ਦੋਨਾਂ ਰੰਧਾਵਿਆਂ ਵਿਚ ਵੀ ਬਣਦਾ ਨਜ਼ਰ ਆ ਰਿਹਾ।
ਇਹ ਵੀ ਪੜ੍ਹੋ ਜੇਲ੍ਹ ਤੋਂ ਬਾਹਰ ਆਏ ਭਾਈ ਰਾਜੋਆਣਾ, ਭਾਰੀ ਸੁਰੱਖਿਆ ਦੇ ਹੇਠ ਭਰਾ ਦੇ ਭੋਗ ਲਈ ਹੋਏ ਰਵਾਨਾ
ਇਸ ਹਲਕੇ ਦੇ ਪਿੰਡ ਡੇਰਾ ਪਠਾਣਾ ਵਿਚ ਸਵੇਰ ਤੋਂ ਹੀ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਇੱਥੇ ਦੋਵਾਂ ਉਮੀਦਵਾਰਾਂ ਵੱਲੋਂ ਹੀ ਇੱਕ ਦੂਜੇ ’ਤੇ ਧੱਕੇਸ਼ਾਹੀ ਅਤੇ ਬਾਹਰੀ ਬੰਦੇ ਬੁਲਾਉਣ ਦੇ ਦੋਸ਼ ਲਗਾਏ ਹਨ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰਦੀਪ ਸਿੰਘ ਰੰਧਾਵਾ ਇਸ ਹਲਕੇ ਦੇ ਪੋਲਿੰਗ ਬੂਥਾਂ ਦੇ ਬਾਹਰ ਇੱਕ-ਦੂਜੇ ਦੇ ਸਾਹਮਣੇ ਡਟ ਗਏ ਤੇ ਜਿਸਦੇ ਨਾਲ ਉਨ੍ਹਾਂ ਦੇ ਸਮਰਥਕ ਵੀ ਉਤਸ਼ਾਹ ਵੀ ਆ ਗਏ। ਪੁਲਿਸ ਨੇ ਵੀ ਸੰਭਾਵੀਂ ਲੜਾਈ ਨੂੰ ਦੇਖਦਿਆਂ ਇਸ ਪਿੰਡ ਨੂੰ ਤੁਰੰਤ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਤੇ ਦੋਨਾਂ ਆਗੂਆਂ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਇੱਥੋਂ ਤੋਰਿਆ, ਜਿਸਤੋਂ ਬਾਅਦ ਸਥਿਤੀ ਵਿਚ ਕੁੱਝ ਸੁਧਾਰ ਆਇਆ ਹੈ।
Share the post "ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ’ਚ ਆਹਮੋ-ਸਾਹਮਣੇ ਡਟੇ ਦੋੋਵੇਂ ਰੰਧਾਵਾ, ਸਥਿਤੀ ਤਨਾਅਪੂਰਨ"