ਫ਼ਾਜਿਲਕਾ, 12 ਜਨਵਰੀ: ਜ਼ਿਲ੍ਹੇ ਦੇ ਇੱਕ ਪਿੰਡ ਵਿਚ ਇਕੱਲੇ ਰਹਿੰਦੇ ਬਜੁਰਗ ਜੋੜੇ ਉਪਰ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਬਜ਼ੁਰਗ ਔਰਤ ਦੀ ਮੌਤ ਹੋ ਗਈ। ਹਾਲਾਂਕਿ ਘਰ ਦਾ ਸਮਾਨ ਕਾਫ਼ੀ ਖਿੱਲਰਿਆ ਪਿਆ ਹੈ, ਜਿਸਦੇ ਚੱਲਦੇ ਮੁਢਲੀ ਜਾਂਚ ਮੁਤਾਬਕ ਇਹ ਘਟਨਾ ਲੁੱਟ ਦੀ ਨੀਅਤ ਨਾਲ ਕੀਤੀ ਜਾਪਦੀ ਹੈ ਪ੍ਰੰਤੂ ਇਸਦੇ ਬਾਵਜੂਦ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਮਿਲੀ ਸੂਚਨਾ ਮੁਤਾਬਕ ਪਿੰਡ ਬਨਵਾਲਾ ਹਨੂੰਵੰਤਾ ’ਚ ਇੱਕ ਬਜ਼ੁਰਗ ਜੋੜਾ ਨਿਰਭੈ ਸਿੰਘ ਅਤੇ ੳਸੁਸਦੀ ਪਤਨੀ ਹਰਬੰਸ ਕੌਰ ਰਹਿੰਦੇ ਸਨ।
ਇਹ ਵੀ ਪੜ੍ਹੋ ਤਰਨਤਾਰਨ ਦੇ ਹਰੀਕੇ ’ਚ ਦਿਨ-ਦਿਨਾੜੇ ਆੜਤੀ ਦਾ ਗੋ+ਲੀ.ਆਂ ਮਾਰ ਕੇ ਕੀਤਾ ਕ+ਤ.ਲ
ਜਦੋਂਕਿ ਉਸਦੇ ਪੁੱਤਰ ਅਤੇ ਧੀਆਂ ਵਿਦੇਸ਼ ਵਿਚ ਸੈਟਲਡ ਹਨ। ਇਸ ਦੌਰਾਨ ਘਰ ਵਿਚ ਦਾਖ਼ਲ ਹੋਏ ਅਗਿਆਤ ਵਿਅਕਤੀਆਂ ਵੱਲੋਂ ਘਰ ਦੀ ਫ਼ਰੋਲਾ-ਫ਼ਰਾਲੀ ਕੀਤੀ ਗਈ ਅਤੇ ਹਰਬੰਸ ਕੌਰ ਦਾ ਵੀ ਕਤਲ ਕਰ ਦਿੱਤਾ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਔਰਤ ਦੇ ਰਿਸ਼ਤੇਦਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਘਰ ਦਾ ਕਾਫ਼ੀ ਸਾਰਾ ਸਮਾਨ, ਜਿਵੇਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਅਤੇ ਕੱਪੜੇ ਖਿੱਲਰੇ ਪਏ ਸਨ। ਜਿਸਤੋਂ ਲੱਗਦਾ ਹੈ ਕਿ ਇਸ ਘਟਨਾ ਨੂੰ ਲੁੱਟ ਜਾਂ ਚੋਰੀ ਦੇ ਮਕਸਦ ਨਾਲ ਅੰਜਾਮ ਦਿੱਤਾ ਗਿਆ ਹੋਵੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite