
ਬਠਿੰਡਾ/ਲੁਧਿਆਣਾ, 16 ਜਨਵਰੀ: ਬੀਤੀ ਦੇਰ ਰਾਤ ਪੰਜਾਬ ਦੇ ਦੋ ਵੱਖ ਵੱਖ ਜਿਲਿ੍ਹਆਂ ਵਿਚ ਨਿਹੰਗ ਬਾਣੇ ਵਿਚ ਆਏ ਨੌਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਦੀ ਨੌਕ ’ਤੇ ਦੋ ਗੱਡੀਆਂ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਦੋਨਾਂ ਘਟਨਾਵਾਂ ਦੇ ਲੁਟੇਰਿਆਂ ਦਾ ਆਪਸ ਵਿਚ ਕੋਈ ਸਬੰਧ ਹੈ ਜਾਂ ਦੋਨੋਂ ਅਲੱਗ ਅਲੱਗ ਸਨ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੁਧਿਆਣਾ ਦੇ ਪਿੰਡ ਸੰਘੋਵਾਲ ਦੇ ਵਿਚ ਇੱਕ ਆਲਟੋ ਗੱਡੀ ਖੋਹੀ ਗਈ। ਜਦੋਂਕਿ ਬਠਿੰਡਾ ਦੇ ਵਿਚ ਆਈ 10 ਕਾਰ ਖੋਹੀ ਹੈ।
ਇਹ ਵੀ ਪੜ੍ਹੋ ਪੁਲਿਸ ਮੁਕਾਬਲੇ ’ਚ ਨਾਮੀ ਗੈਂਗਸਟਰ ਹੋਇਆ ਢੇਰ, ਸਰਪੰਚ ਤੇ ਆੜਤੀ ਦੇ ਕਤ+ਲ ਕੇਸ ’ਚ ਸੀ ਲੋੜੀਦਾ
ਬਠਿੰਡਾ ਦੇ ਥਾਣਾ ਦਿਆਲਪੁਰਾ ਪੁਲਿਸ ਨੇ ਪੀੜਤ ਪਿੰਡ ਮਲੂਕਾ ਦੇ ਉੱਤਮ ਚੰਦ ਦੀ ਸਿਕਾਇਤ ’ਤੇ ਅਗਿਆਤ ਨੌਜਵਾਨਾਂ ਵਿਰੁਧ 304(2) ਬੀਐਨਐਸ ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰੀਬ ਸਾਢੇ ਸੱਤ ਵਜੇਂ ਕਾਰ ਖੋਹਣ ਦੀ ਵਾਪਰੀ ਇਹ ਘਟਨਾ ਨਜਦੀਕ ਹੀ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਇਸਤਂੋ ਇਲਾਵਾ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇੰਨ੍ਹਾਂ ਨੌਜਵਾਨਾਂ ਦੀ ਮਾਰਕੀਟ ਵਿਚ ਘੁੰਮਦਿਆਂ ਦੀ ਸੀਸੀਟੀਵੀ ਵੀਡੀਓ ਵੀ ਵਾਈਰਲ ਹੋ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਲਦੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਬਠਿੰਡਾ ਤੇ ਲੁਧਿਆਣਾ ’ਚ ਨਿਹੰਗ ਬਾਣੇ ਵਿਚ ਆਏ ਨੌਜਵਾਨਾਂ ਨੇ ਹਥਿਆਰਾਂ ਦੀ ਨੌਕ ’ਤੇ ਖੋਹੀਆਂ ਗੱਡੀਆਂ"




