👉ਕਾਤਲ ਪ੍ਰੇਮੀ ਤੇ ਉਸਦਾ ਦੋਸਤ ਕਾਬੂ
Bathinda News: ਅਜ਼ਾਦੀ ਦਿਵਸ ਵਾਲੇ ਦਿਨ ਬੀੜ ਤਲਾਬ ਨਹਿਰ ਦੇ ਖਤਾਨਾ ਵਿੱਚ ਮਿਲੀ ਇੱਕ ਨਾਬਾਲਿਗ ਨੌਜਵਾਨ ਦੀ ਮਿਲੀ ਲਾਸ਼ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 24 ਘੰਟਿਆਂ ਅੰਦਰ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ। ਕਥਿਤ ਕਾਤਲਾਂ ਵਿਚੋਂ ਇੱਕ ਮੁਲਜਮ ਗੁਰਦੀਪ ਸਿੰਘ ਵਾਸੀ ਗੁਰੂਸਰ ਸੈਣੇਵਾਲਾ ਦੇ ਮ੍ਰਿਤਕ ਨਾਬਾਲਿਗ ਨੌਜਵਾਨ ਦੀਪੂ ਦੀ ਮਾਤਾ ਸਰਬਜੋਤ ਕੌਰ ਵਾਸੀ ਜੋਧਪੁਰ ਰੋਮਾਣਾ ਨਾਲ ਪਿਛਲੇ 7-8 ਸਾਲਾਂ ਤੋਂ ਨਜਾਇਜ਼ ਸਬੰਧ ਸਨ ਤੇ ਹੁਣ ਦੀਪੂ ਉਸਦੇ ਸਬੰਧਾਂ ਵਿਚ ਰੋੜਾ ਬਣ ਰਿਹਾ ਸੀ। ਜਿਸਤੋਂ ਮੁਲਜਮ ਗੁਰਦੀਪ ਸਿੰਘ ਨੇ ਆਪਣੇ ਦੋਸਤ ਅਮੀਨ ਸ਼ਰਮਾ ਵਾਸੀ ਧੋਬੀਆਣਾ ਦੇ ਨਾਲ ਮਿਲਕੇ ਉਸਨੂੰ ਗਲਾ ਘੁੱਟ ਕੇ ਮਾਰ ਦਿੱਤਾ ਤੇ ਲਾਸ਼ ਖਤਾਨਾਂ ਵਿਚ ਸੁੱਟ ਦਿੱਤੀ।
ਇਹ ਵੀ ਪੜ੍ਹੋ ਧੱਕੇਸ਼ਾਹੀ; ਨਜ਼ਾਇਜ਼ ਸਬੰਧਾਂ ਦਾ ਉਲਾਂਭਾ ਦੇਣ ਗਿਆ ‘ਤੇ ਨੌਜਵਾਨ ਨੇ ਚਲਾਈਆਂ ਗੋ+ਲੀਆਂ, ਤਿੰਨ ਜਖ਼ਮੀ
ਐਤਵਾਰ ਨੂੰ ਮਾਮਲੇ ਦੀ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਬਠਿੰਡਾ ਦੇ ਐਸਪੀ ਜਸਮੀਤ ਸਿੰਘ ਅਤੇ ਡੀਐਸਪੀ ਹਰਜੀਤ ਸਿੰਘ ਮਾਨ ਨੇ ਦਸਿਆ ਕਿ ਥਾਣਾ ਸਦਰ ਦੀ ਪੁਲਿਸ ਵੱਲੋਂ 15 ਅਗਸਤ ਵਾਲੇ ਦਿਨ ਦੀਪੂ ਸਿੰਘ ਦੇ ਵੱਡੇ ਭਰਾ ਮਹਿਕਦੀਪ ਸਿੰਘ ਦੇ ਬਿਆਨਾ ਉਪਰ ਅਗਿਆਤ ਵਿਅਤੀਆਂ ਦੇ ਵਿਰੁ ਅ/ਧ 103, 238 BNS ਦਰਜ਼ ਕੀਤਾ ਸੀ। ਦੀਪੂ 14 ਅਗਸਤ ਨੂੰ ਘਰੋਂ ਮੋਟਰਸਾਈਕਲ ਲੈ ਕੇ ਗਿਆ ਸੀ ਪ੍ਰੰਤੂ ਵਾਪਸ ਨਹੀਂ ਆਇਆ ਤੇ 15 ਨੂੰ ਉਸਦੀ ਲਾਸ਼ ਬਰਾਮਦ ਹੋ ਗਈ। ਐਸਐਸਪੀ ਅਮਨੀਤ ਕੌਡਲ ਨੇ ਇਸ ਕੇਸ ਨੂੰ ਹੱਲ ਕਰਨ ਐਸ.ਪੀ (ਡੀ) ਬਠਿੰਡਾ ਜਸਮੀਤ ਸਿੰਘ ਸਾਹੀਵਾਲ ਦੀ ਰਹਿਨੁਮਾਈ ਹੇਠ ਡੀ.ਐਸ.ਪੀ (ਡੀ) ਬੀਠੰਡਾ ਖੁਸ਼ਪ੍ਰੀਤ ਸਿੰਘ ਅਤੇ ਡੀ.ਐਸ.ਪੀ (ਦਿਹਾਤੀ) ਬਠਿੰਡਾ ਹਰਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-1 ਬਠਿੰਡਾ ਅਤੇ ਥਾਣਾ ਸਦਰ ਬਠਿੰਡਾ ਦੀ ਟੀਮ ਬਣਾਈ ਸੀ।
ਇਹ ਵੀ ਪੜ੍ਹੋ ਅਮਰੀਕਾ ‘ਚ ਪੰਜਾਬੀ ਡਰਾਈਵਰ ਦੀ ਲਾਪਰਵਾਹੀ;ਵਾਪਰਿਆਂ ਵੱਡਾ ਹਾਦਸਾ, ਹੋਈ 3 ਦੀ ਮੌ+ਤ, ਦੇਖੋ ਵੀਡੀਓ
ਇਸ ਟੀਮ ਵੱਲੋ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ 16-08-2025 ਨੂੰ ਦੀਪੂ ਸਿੰਘ ਦਾ ਕਤਲ ਕਰਨ ਵਾਲੇ ਗੁਰਦੀਪ ਸਿੰਘ ਵਾਸੀ ਗੁਰੁਸਰ ਸੈਣੇਵਾਲਾ ਅਤੇ ਅਮੀਨ ਸ਼ਰਮਾ ਵਾਸੀ ਧੋਬੀਆਣਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਸੀ। ਮ੍ਰਿਤਕ ਦੀਪੂ ਸਿੰਘ ਦਾ ਮੋਟਰਸਾਇਕਲ ਬਰਾਮਦ ਕਰ ਲਿਆ ਗਿਆ ਹੈ। ਐਸਪੀ ਨੇ ਦਸਿਆ ਕਿ ਦੀਪੂ ਸਿੰਘ ਨੂੰ ਆਪਣੀ ਮਾਤਾ ਸਰਬਜੀਤ ਕੋਰ ਅਤੇ ਦੋਸ਼ੀ ਗੁਰਦੀਪ ਸਿੰਘ ਦੇ ਰਿਲੇਸ਼ਨ ਤੋ ਇਤਰਾਜ ਸੀ, ਜਿਸ ਕਾਰਨ ਕਰਕੇ ਦੀਪੂ ਸਿੰਘ ਦਾ ਦੋਸ਼ੀ ਗੁਰਦੀਪ ਸਿੰਘ ਨਾਲ ਕਈ ਵਾਰ ਤੂੰ-ਤੂੰ ਮੈਂ-ਮੈਂ ਹੋਈ ਸੀ। ਜਿਸ ਕਰਕੇ ਗੁਰਦੀਪ ਸਿੰਘ ਨੇ ਆਪਣੇ ਰਸਤੇ ਵਿੱਚੋਂ ਦੀਪੂ ਸਿੰਘ ਨੂੰ ਹਟਾਉਣ ਲਈ ਆਪਣੇ ਦੋਸਤ ਅਮੀਨ ਸ਼ਰਮਾ ਨਾਲ ਰੱਲਕੇ ਉਸਨੂੰ ਮੋਟਰਸਾਇਕਲ ਖਰੀਦਣ ਦੇ ਬਹਾਨੇ ਸਰਹਿੰਦ ਨਹਿਰ ਬਾ ਹੱਦ ਪਿੰਡ ਬੀੜ ਬਹਿਮਣ ਦੀ ਪਟੱੜੀ ਉਪਰ ਲੈ ਗਏ।
ਇਹ ਵੀ ਪੜ੍ਹੋ ਪੁਲਿਸ ਸਾਹਮਣੇ ਨਹੀਂ ਪੇਸ਼ ਹੋਏ ਮਸ਼ਹੂਰ ਗਾਇਕ ਆਰ ਨੇਤ ਤੇ ਗੁਰਲੇਜ਼ ਅਖ਼ਤਰ, ਜਾਣੋ ਮਾਮਲਾ
ਇਹਨਾ ਦੋਨਾ ਨੇ ਦੀਪੂ ਸਿੰਘ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਝਾੜੀਆ ਵਿੱਚ ਡੂੰਘੇ ਖਤਾਨਾ ਵਿੱਚ ਸੁੱਟ ਦਿੱਤਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜਮ ਗੁਰਦੀਪ ਸਿੰਘ, ਦੀਪੂ ਸਿੰਘ ਦਾ ਕਤਲ ਕਰਨ ਤੋਂ ਬਾਅਦ ਉਸਦੀ ਮਾਤਾ ਸਰਬਜੀਤ ਕੌਰ ਨੂੰ ਨਾਲ ਲਿਜਾ ਕੇ ਦੀਪੂ ਸਿੰਘ ਦੀ ਗੁੰਮਸ਼ੁਦਗੀ ਬਾਰੇ ਥਾਣਾ ਸਦਰ ਬਠਿੰਡਾ ਕੋਲ ਸਿਕਾਇਤ ਦਰਜ਼ ਕਰਵਾਉਣ ਆ ਗਿਆ ਤੇ ਉਸਨੂੰ ਲੱਭਣ ਲਈ ਰਿਸ਼ਤੇਦਾਰਾਂ ਨਾਲ ਹਮਦਰਦੀ ਦਾ ਡਰਾਮਾ ਕਰਦਾ ਰਿਹਾ। ਐਸਪੀ ਮੁਤਾਬਕ ਮੁਢਲੀ ਪੜਤਾਲ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਫ਼ੜੇ ਗਏ ਦੋਨੋ ਦੋਸ਼ੀ ਬਹੁਤ ਹੀ ਤੇਜ ਅਪਰਾਧੀ ਹਨ ਅਤੇ ਇਸ ਤੋਂ ਪਹਿਲਾ ਵੀ ਵੱਖ -ਵੱਖ ਮੁਕਦਮਿਆ ਵਿੱਚ ਸਿਰਸਾ ਅਤੇ ਬਠਿੰਡਾ ਜੇਲ ਵਿੱਚ ਰਹਿ ਚੁੱਕੇ ਹਨ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













