ਕੇਂਦਰ ਵਿਚੋਂ ਭਾਰੀ ਮਾਤਰਾ ’ਚ ਨਜਾਇਜ਼ ਨੀਂਦ ਦੀਆਂ ਗੋਲੀਆਂ ਵੀ ਹੋਈਆਂ ਬਰਾਮਦ
Bathinda News: ਬਠਿੰਡਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਕੀਤੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਜ਼ਿਲ੍ਹੇ ਦੇ ਬੁਢਲਾਡੇਵਾਲਾ ’ਚ ਚੱਲ ਰਹੇ ਨਜ਼ਾਇਜ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ ਕੀਤਾ ਹੈ। ਇਸ ਦੌਰਾਨ ਇੱਥੈ ਨਜਾਇਜ਼ ਤੌਰ ’ਤੇ ਰੱਖੇ ਗਏ 38 ਮਰੀਜ਼ਾਂ ਨੂੰ ਵੀ ਇੰਨ੍ਹਾਂ ਦੀ ਹਿਰਾਸਤ ਵਿਚੋਂ ਛੁਡਵਾ ਕੇ ਜ਼ਿਲ੍ਹਾ ਹਸਪਤਾਲ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ ਬਲਾਤਕਾਰ ਅਤੇ ਦਾਜ ਦਹੇਜ ਦੇ ਮਾਮਲੇ ’ਚ ਬਠਿੰਡਾ ਦੀ ਅਦਾਲਤ ਨੇ ਸੁਣਾਈ ਪਿਊ-ਪੁੱਤ ਨੂੰ ਸੁਣਾਈ ਸਜ਼ਾ
ਇਸ ਸਬੰਧ ਵਿਚ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਇੱਕ ਮੁਕੱਦਮਾ 314(4) ਬੀਐਨਐਸ ਅਤੇ 22, 61, 85 ਐਨ ਡੀ ਪੀ ਐਸ ਐਕਟ ਤਹਿਤ ਇਸ ਨਜਾਇਜ਼ ਕੇਂਦਰ ਦੇ ਮਾਲਕ ਮੋਹਿਤ ਬਾਂਸਲ ਪੁੱਤਰ ਵਿਜੈ ਬਾਂਸਲ ਵਾਸੀ ਬਠਿੰਡਾ ਅਤੇ ਮੁਲਾਜਮਾਂ ਕਾਰਜ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਤਲਵੰਡੀ ਨੇਪਾਲਾ ਜਿਲ੍ਹਾ ਫਿਰੋਜਪੁਰ ਤੇ ਅਰਸ਼ਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਰਸੂਲਲਪੁਰ ਜਿਲ੍ਹਾ ਫਿਰੋਜਪੁਰ ਵਿਰੁਧ ਦਰਜ਼ ਕੀਤਾ ਹੈ।
ਇਹ ਵੀ ਪੜ੍ਹੋ PRTC ਦੇ ਕੰਡਕਟਰ ਨੇ ਚੈਕਿੰਗ ਇੰਸਪੈਕਟਰਾਂ ਤੋਂ ਦੁਖ਼ੀ ਹੋ ਕੇ ਕੀਤੀ ਆਤਮਹੱਤਿਆ,ਪਰਚਾ ਦਰਜ਼
ਪੁਲਿਸ ਨੇ ਕਾਰਜ਼ ਤੇ ਅਰਸ਼ਦੀਪ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਕੀਤੀ ਜਾਂਚ ’ਚ ਹਜ਼ਾਰਾਂ ਦੀ ਤਾਦਾਦ ਵਿਚ ਨੀਂਦ ਦੀਆਂ ਗੋਲੀਆਂ ਵੀ ਬਰਾਮਦ ਹੋਈਆਂ। ਛਾਪਾ ਮਾਰਨ ਗਈ ਟੀਮ ਦੇ ਵਿਚ ਨਾਇਬ ਤਹਿਸੀਲਦਾਰ ਤੋਂ ਇਲਾਵਾ ਥਾਣਾ ਸਦਰ ਦੇ ਪੁਲਿਸ ਅਧਿਕਾਰੀ, ਰੈਡ ਕਰਾਸ ਦੇ ਸਕੱਤਰ ਦਰਸ਼ਨ ਕੁਮਾਰ, ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ਼ ਡਾ ਅਰੁਣ ਬਾਂਸਲ ਅਤੇ ਡਰੱਗ ਇੰਸਪੈਕਟਰ ਗਗਨਦੀਪ ਸਿੰਘ ਆਦਿ ਮੌਜੂਦ ਰਹੇ।
ਇਹ ਵੀ ਪੜ੍ਹੋ ਸ਼੍ਰੋਮਣੀ ਕਮੇਟੀ ਦਾ ਬਜ਼ਟ ਇਜਲਾਸ ਅੱਜ, ਹੰਗਾਮੇਦਾਰ ਰਹਿਣ ਦੀ ਸੰਭਾਵਨਾ
ਕੇਂਦਰ ਦੇ ਮੁਲਾਜਮ ਦੀ ਚਲਾਕੀ ਕੰਮ ਨਾ ਆਈ!
ਸੂਚਨਾ ਮੁਤਾਬਕ ਜਦ ਸਰਕਾਰੀ ਟੀਮ ਵੱਲੋਂ ਛਾਪਾਮਾਰੀ ਕੀਤੀ ਗਈ ਤਾਂ ਇਸ ਕੇਂਦਰ ਦਾ ਇੱਕ ਮੁਲਾਜਮ ਅਰਸ਼ਦੀਪ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਮਰੀਜ਼ ਬਣ ਗਿਆ। ਜਿਸਦੇ ਚੱਲਦੇ ਟੀਮ ਉਸਨੂੰ ਵੀ ਇੱਥੋਂ ਛੂਡਵਾਏ ਮਰੀਜ਼ਾਂ ਦੇ ਨਾਲ ਬਠਿੰਡਾ ਲੈ ਆਈ ਪ੍ਰੰਤੂ ਉਸਦੀ ਇਹ ਚਲਾਕੀ ਜਿਆਦਾ ਦੇਰ ਨਾ ਚੱਲ ਸਕੀ ਤੇ ਕੁੱਝ ਹੀ ਘੰਟਿਆਂ ਬਾਅਦ ਉਸਦੀ ਅਸਲੀਅਤ ਬਾਰੇ ਪਤਾ ਚੱਲ ਗਿਆ, ਜਿਸਤਂੋ ਬਾਅਦ ਸਦਰ ਪੁਲਿਸ ਨੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ। ਜਦਕਿ ਕਾਰਜ਼ ਸਿੰਘ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਕੇਂਦਰ ਦੇ ਮਾਲਕ ਮੋਹਿਤ ਬਾਂਸਲ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ’ਚ ਪ੍ਰਸ਼ਾਸਨ ਨੇ ਨਜਾਇਜ਼ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਪਰਦਾਫ਼ਾਸ, ਦੋ ਕਾਬੂ"