Bathinda News:ਬਠਿੰਡਾ ਜਿਲੇ ਵਿੱਚ ਪੈਂਦੀ ਨਗਰ ਕੌਂਸਲ ਭਾਈ ਰੂਪਾ ਨੂੰ ਕਸਬੇ ਦੇ ਇੱਕ ਵਕੀਲ ਦੇ ਘਰ ਅੱਗੇ ਬਣਿਆ ਰੈਂਪ ਢਾਹੁਣਾ ਮਹਿੰਗਾ ਪੈ ਗਿਆ ਹੈ। ਵਕੀਲ ਦੀ ਸ਼ਿਕਾਇਤ ਉੱਪਰ ਥਾਣਾ ਫੂਲ ਦੀ ਪੁਲਿਸ ਨੇ ਨਗਰ ਕੌਂਸਲ ਦੇ ਪ੍ਰਧਾਨ ਸਹਿਤ ਅੱਧੀ ਦਰਜਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਦੂਜੇ ਪਾਸੇ ਨਗਰ ਕੌਂਸਲ ਵੱਲੋਂ ਵੀ ਕਾਰਵਾਈ ਕਰਾਉਣ ਲਈ ਕਾਰਵਾਈ ਵਿੱਢ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਨਗਰ ਕੌਂਸਲ ਭਾਈ ਰੂਪਾ ਦੇ ਵੱਲੋਂ ਪਿੰਡ ਦੇ ਵਿੱਚ ਗਊਸ਼ਾਲਾ ਰੋਡ ‘ਤੇ ਪਾਣੀ ਦੀ ਨਿਕਾਸੀ ਲਈ ਨਾਲੀ ਬਣਾਈ ਜਾ ਰਹੀ ਸੀ।
ਇਹ ਵੀ ਪੜ੍ਹੋ ਨਾਮੀ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਬੈਂਕ ‘ਚ ਜਾ ਕੇ ਕੀਤੀ ਆਤਮ+ਹੱਤਿਆ
ਇਸ ਦੌਰਾਨ ਉੱਥੇ ਪੈਂਦੇ ਇੱਕ ਵਕੀਲ ਵਿਕਾਸ ਸਿੰਘ ਦੇ ਘਰ ਅੱਗੇ ਜਦ ਇਹ ਨਾਲੀ ਬੁਲਾਉਣ ਲਈ ਬਣੇ ਹੋਏ ਰੈਂਪ ਨੂੰ ਢਾਇਆ ਗਿਆ ਤਾਂ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਲਾਕੇ ਵਿੱਚ ਚੱਲ ਰਹੀ ਚਰਚਾ ਮੁਤਾਬਕ ਇਸ ਮੌਕੇ ਕਾਫੀ ਹੱਥੋਂ ਪਾਈ ਵੀ ਹੋਈ ਹੈ। ਇਸ ਸਬੰਧ ਵਿੱਚ ਵਕੀਲ ਵਿਕਾਸ ਸਿੰਘ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਲਖਵੀਰ ਸਿੰਘ ਅਤੇ ਉਹਨਾਂ ਨਾਲ ਮੌਜੂਦ ਕੁਝ ਮਹਿਲਾ ਕੌਂਸਲਰਾਂ ਦੇ ਪਤੀ ਅਤੇ ਰਿਸ਼ਤੇਦਾਰਾਂ ਵਿਰੁੱਧ ਪਰਚਾ ਦਰਜ ਕਰਵਾਇਆ ਗਿਆ ਹੈ। ਥਾਣਾ ਫੂਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਕੀਲ ਦੀ ਸ਼ਿਕਾਇਤ ਉਹਨਾਂ ਨੂੰ ਮਿਲੀ ਸੀ ਜਿਸ ਤੋਂ ਬਾਅਦ ਪ੍ਰਧਾਨ ਲਖਵੀਰ ਸਿੰਘ ਤੋਂ ਇਲਾਵਾ ਠੇਕੇਦਾਰ ਗੁਰਪ੍ਰੀਤ ਸਿੰਘ ਅਤੇ ਗੁਰਮੇਲ ਸਿੰਘ ਗੁਰਸੇਵ ਸਿੰਘ ਕਸ਼ਮੀਰ ਸਿੰਘ, ਰਾਜਵਿੰਦਰ ਸ਼ਰਮਾ ਤੇ ਜਨਕ ਰਾਜ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਸਿਤਾਰੇ
ਉਧਰ, ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਨਗਰ ਕੌਂਸਲ ਦੇ ਪ੍ਰਧਾਨ ਲਖਵੀਰ ਸਿੰਘ ਨੇ ਆਪਣੇ ਅਤੇ ਸਾਥੀਆਂ ਵਿਰੁੱਧ ਦਰਜ ਪਰਚੇ ਬਾਰੇ ਅਣਜਾਣ ਦਾ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਵਕੀਲ ਅਤੇ ਹੋਰਨਾਂ ਵੱਲੋਂ ਪੰਚਾਇਤੀ ਕੰਮ ਵਿੱਚ ਵਿਘਨ ਪਾਇਆ ਗਿਆ ਅਤੇ ਠੇਕੇਦਾਰ ਸਹਿਤ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਜਿਸ ਦੇ ਚਲਦੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਉਹਨਾਂ ਵੱਲੋਂ ਚਾਰੂ ਚਾਰਾਜੋਈ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













