ਨਵੀਂ ਦਿੱਲੀ, 5 ਸਤੰਬਰ: ਪੰਜਾਬੀਆਂ ਲਈ ਦੂਜੇ ਘਰ ਵਾਂਗ ਜਾਣੇ ਜਾਂਦੇ ਕੈਨੇਡਾ ’ਚ ਹੁਣ Justin Trudeau ਦੀ ਸਰਕਾਰ ਖ਼ਤਰੇ ਵਿਚ ਆ ਗਈ ਹੈ। New Democratic Party ਦੇ ਆਗੂ Jagmeet Singh ਨੇ Justin Trudeau ਦੀ ਅਗਵਾਈ ਵਾਲੀ Liberal Party ਦੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਕੈਨੇਡਾ ਦੇ ਸਿਆਸੀ ਮਾਹਰਾਂ ਮੁਤਾਬਕ NDP ਦੇ ਇਸ ਫੈਸਲੇ ਤੋਂ ਬਾਅਦ ਹੁਣ ਟਰੂਡੋ ਸਰਕਾਰ ਘੱਟ ਗਿਣਤੀ ਵਿਚ ਰਹਿ ਗਈ ਹੈ, ਜਿਸਦੇ ਚੱਲਦੇ ਇਸ ਸਰਕਾਰ ਦੇ ਆਪਣਾ ਕਾਰਜ਼ਕਾਲ ਪੂਰਾ ਕਰਨ ਉਪਰ ਵੀ ਸਵਾਲੀਆ ਨਿਸ਼ਾਨ ਖੜੇ ਹੋ ਗਏ ਹਨ। ਹਾਲਾਂਕਿ ਆਉਣ ਵਾਲੇ ਇੱਕ ਸਾਲ ਬਾਅਦ ਕੈਨੇਡਾ ਵਿਚ ਆਮ ਚੋਣਾਂ ਹੋਣ ਜਾ ਰਹੀਆਂ ਹਨ।
ED ਵੱਲੋਂ ਛਾਪੇਮਾਰੀ ਤੋਂ ਬਾਅਦ ਕਾਂਗਰਸ ਪਾਰਟੀ ਦਾ ਇੱਕ ਵੱਡਾ ਆਗੂ ਗ੍ਰਿਫ਼ਤਾਰ
ਜਿਕਰਯੋਗ ਹੈ ਕਿ NDP ਦੇ ਆਗੂ ਜਗਮੀਤ ਸਿੰਘ ਇੱਕ ਦਸਤਾਰਧਾਰੀ ਸਿੱਖ ਹਨ, ਜਿੰਨ੍ਹਾਂ ਨੇ ਮਾਰਚ 2022 ਵਿਚ ਲਿਬਰਲ ਪਾਰਟੀ ਨਾਲ ਸਮਝੋਤਾ ਕਰਕੇ ਸਰਕਾਰ ਲਈ ਹਿਮਾਇਤ ਦੇਣ ਦਾ ਫੈਸਲਾ ਕੀਤਾ ਸੀ ਪ੍ਰੰਤੂ ਪਿਛਲੇ ਕੁੱਝ ਸਮੇਂ ਦੌਰਾਨ ਦੋਨਾਂ ਸਿਆਸੀ ਪਾਰਟੀਆਂ ਵਿਚਕਾਰ ਰਣਨੀਤਕ ਮੁੱਦਿਆਂ ਨੂੰ ਲੈ ਕੇ ਵਿਚਾਰਕ ਮਤਭੇਦ ਹੁੰਦੇ ਜਾ ਰਹੇ ਸਨ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਕੈਨੇਡਾ ਦੀ ਇਮੀਗਰੇਸ਼ਨ ਨੀਤੀ ਨੂੰ ਲੈ ਕੇ ਵੀ ਜਸਟਿਨ ਟਰੂਡੋ ਸਰਕਾਰ ਚਰਚਾ ਵਿਚ ਹੈ ਤੇ ਹਰ ਤੀਜ਼ੇ ਦਿਨ ਇੰਨ੍ਹਾਂ ਨਿਯਮਾਂ ਵਿਚ ਤਬਦੀਲੀ ਕੀਤੀ ਜਾ ਰਹੀ ਹੈ। ਉਂਝ ਟਰੂਡੋ ਸਰਕਾਰ ਦੇ ਇੱਕ ਸਿਖ ਆਗੂ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਮਾਮਲੇ ਵਿਚ ਨੂੰ ਲੈ ਕੇ ਭਾਰਤ ਦੀ ਮੋਦੀ ਸਰਕਾਰ ਨਾਲ ਸਬੰਧਾਂ ਵਿਚ ਵੀ ਤਲਖ਼ੀ ਦੇਖਣ ਨੂੰ ਮਿਲੀ ਸੀ।
Share the post "Canada ’ਚ Justin Trudeau ਦੀ ਸਰਕਾਰ ਖ਼ਤਰੇ ਵਿਚ, NDP ਨੇ ਲਿਆ ਸਮਰਥਨ ਵਾਪਸ"