ਫ਼ਰੀਦਕੋਟ ’ਚ ਬੈਂਕ ਮੈਨੇਜ਼ਰ ਦੀ ਪਤਨੀ ਤੋਂ ਮੋਟਰਸਾਈਕਲ ਸਵਾਰ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਹੋਏ ਫ਼ਰਾਰ

0
144

ਫ਼ਰੀਦਕੋਟ, 15 ਜਨਵਰੀ: ਜ਼ਿਲ੍ਹੇ ਵਿਚ ਪੈਂਦੇ ਕੋਟਕਪੂਰਾ ਦੇ ਬੱਸ ਸਟੈਂਡ ਦੇ ਬਾਹਰ ਅੱਜ ਬੁੱਧਵਾਰ ਸਵੇਰੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਔਰਤ ਕੋਲੋਂ ਪੈਸਿਆਂ ਨਾਲ ਭਰਿਆ ਪਰਸ ਖੋਹਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਪਰਸ ਦੇ ਵਿਚ 6 ਲੱਖ ਰੁਪਏ ਦੀ ਨਗਦੀ ਦੱਸੀ ਜਾ ਰਹੀ ਹੈ। ਪੀੜਤ ਔਰਤ ਇੱਕ ਸੇਵਾਮੁਕਤ ਬੈਂਕ ਮੈਨੇਜ਼ਰ ਦੀ ਪਤਨੀ ਹੈ, ਜੋਕਿ ਆਪਣੇ ਪਤੀ ਨਾਲ ਪਟਿਆਲਾ ਵਿਖੇ ਖ਼ਰੀਦੇ ਇੱਕ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਜਾ ਰਹੀ ਸੀ।

ਇਹ ਵੀ ਪੜ੍ਹੋ 20 ਹਜ਼ਾਰੀ ਪਟਵਾਰੀ ਵਿਜੀਲੈਂਸ ਵੱਲੋਂ ਗ੍ਰਿਫਤਾਰ, ਜਮ੍ਹਾਂਬੰਦੀ ’ਚ ਗੜਬੜੀ ਠੀਕ ਕਰਨ ਬਦਲੇ ਲੈ ਰਿਹਾ ਸੀ ਰਿਸ਼ਵਤ

ਘਟਨਾ ਦਾ ਪਤਾ ਲੱਗਦੇ ਹੀ ਸਿਟੀ ਪੁਲਿਸ ਤੇ ਪੀਸੀਆਰ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਹਨ ਅਤੇ ਜਲਦੀ ਹੀ ਪੈਸੇ ਖੋਹਣ ਵਾਲੇ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਪੀੜਤ ਔਰਤਮ ਸੁਨੀਤਾ ਅਰੋੜਾ ਅਤੇ ਉਸਦੇ ਪਤੀ ਵਿਜੇ ਅਰੋੜਾ, ਜੋਕਿ ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਮੈਨੇਜਰ ਹਨ, ਅੱਜ ਸਵੇਰੇ ਬੱਸ ’ਤੇ ਸਵਾਰ ਹੋ ਕੇ ਪਟਿਆਲਾ ਜਾਣ ਦੀ ਤਿਆਰੀ ਕਰ ਰਹੇ ਸਨ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਮੁੱਖ ਸਰਗਨਾ ਕਾਬੂ

ਇਸਦੇ ਲਈ ਉਹ ਘਰੋਂ ਆਪਣੇ ਸਕੂਟਰ ’ਤੇ ਆਏ ਸਨ ਤੇ ਸ਼੍ਰੀ ਅਰੋੜਾ ਨੇ ਆਪਣੀ ਪਤਨੀ ਨੂੰ ਬੱਸ ਸਟੈਂਡ ਦੇ ਬਾਹਰ ਛੱਡ ਕੇ ਖੁਦ ਸਕੂਟਰ ਨੂੰ ਪਾਰਕਿੰਗ ਵਿਚ ਲਗਾਉਣ ਚਲੇ ਗਏ। ਇਸਦੇ ਪਿੱਛਿਓ ਹੀ ਇਹ ਘਟਨਾ ਵਾਪਰ ਗਈ। ਸ਼੍ਰੀਮਤੀ ਅਰੋੜਾ ਮੁਤਾਬਕ ਉਸਦੇ ਬੈਗਨੁਮਾ ਪਰਸ ਵਿਚ ਕਰੀਬ 6 ਲੱਖ ਦੀ ਨਗਦੀ ਅਤੇ ਆਧਾਰ ਕਾਰਡ ਸਹਿਤ ਹੋਰ ਜਰੂਰੀ ਦਸਤਾਵੇਜ਼ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਜਾਂਚ ਮੁਤਾਬਕ ਇਹ ਘਟਨਾ ਕਿਸੇ ਭੇਤੀ ਦੀ ਲੱਗਦੀ ਹੈ, ਜਿਸਨੂੰ ਇੰਨ੍ਹਾਂ ਦੇ ਪੈਸੇ ਲੈ ਕੇ ਜਾਣ ਬਾਰੇ ਪਤਾ ਸੀ ਪ੍ਰੰਤੂ ਫ਼ਿਰ ਮਾਮਲੇ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here