ਸ਼੍ਰੀਨਗਰ, 4 ਜਨਵਰੀ: ਸ਼ਨੀਵਾਰ ਦੁਪਹਿਰ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ’ਚ ਇੱਕ ਫੌਜ ਟਰੱਕ ਦੇ ਡੂੰਘੀ ਖਾਈ ’ਚ ਡਿੱਗਣ ਕਾਰਨ 4 ਜਵਾਨਾਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸਤੋਂ ਇਲਾਵਾ 2 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਪੰਜਾਬ ਕਾਂਗਰਸ ਨੇ ਦਿੱਲੀ ’ਚ ਕੀਤਾ ਆਪ ਵਿਰੁਧ ਪ੍ਰਦਰਸ਼ਨ, ਕਿਹਾ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ ਦਿਊ 1000 ਰੁਪਇਆ
ਫ਼ੌਜ ਦੇ ਇੱਕ ਤਰਜਮਾਨ ਮੁਤਾਬਕ ਬਾਂਦੀਪੋਰਾ ਜ਼ਿਲ੍ਹੇ ਵਿਚ ਪਾਇਨ ਇਲਾਕੇ ’ਚ ਵਾਪਰਿਆ ਹੈ, ਜਿੱਥੇ ਸੜਕ ਤੋਂ ਟਰੱਕ ਦੇ ਫਿਸਲਣ ਕਾਰਨ ਇਹ ਘਟਨਾ ਵਾਪਰੀ। ਇਸਦਾ ਮੁੱਖ ਕਾਰਨ ਖਰਾਬ ਮੌਸਮ ਅਤੇ ਜਿਆਦਾ ਧੁੰਦ ਦੱਸੀ ਜਾ ਰਹੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ 24 ਦਸੰਬਰ ਨੂੰ ਇੱਕ ਫੌਜੀ ਵੈਨ ਦੇ ਡੂੰਘੀ ਖਾਈ ਵਿੱਚ ਡਿੱਗਣ ਕਾਰਨ ਪੰਜ ਜਵਾਨਾਂ ਦੀ ਮੌਤ ਹੋ ਗਈ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਮੰਦਭਾਗੀ ਖ਼ਬਰ: ਜੰਮੂ-ਕਸ਼ਮੀਰ ’ਚ ਡੂੰਘੀ ਖ਼ਾਈ ਵਿਚ ਟਰੱਕ ਡਿੱਗਣ ਕਾਰਨ 4 ਫ਼ੌਜੀ ਜਵਾਨਾਂ ਦੀ ਹੋਈ ਮੌ+ਤ"