Kapurthala News: ਸਥਾਨਕ ਸ਼ਹਿਰ ਦੇ ਗੋਇੰਦਵਾਲ ਸਾਹਿਬ ਰੋਡ ’ਤੇ ਸਥਿਤ ਇੱਕ ਪੰਪ ਉਪਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲੁਟੇਰੇ ਪੰਪ ਤੋਂ ਚਾਰ ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ। ਇਹ ਘਟਨਾ ਕਪੂਰਥਲਾ ਦੇ ਨਜਦੀਕੀ ਪਿੰਡ ਖ਼ੀਰਹਵਾਲਾ ਦੇ ਐਚਪੀ ਪੈਟਰੋਲ ਪੰਪ ’ਤੇ ਰਾਤੀ ਕਰੀਬ ਸਾਢੇ 9 ਵਜੇਂ ਵਾਪਰੀ।
ਇਹ ਵੀ ਪੜ੍ਹੋ ਗੰਨੇ ਨਾਲ ਭਰੀ ਟਰਾਲੀ ਉਪਰ ਪਲਟਣ ਕਾਰਨ 13 ਸਾਲਾਂ ਬੱਚੇ ਦੀ ਹੋਈ ਮੌ+ਤ, ਪਿਊ ਤੇ ਭਰਾ ਹੋਏ ਜਖ਼ਮੀ
ਘਟਨਾ ਸਮੇਂ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ਾਂ ਨੇ ਪਹਿਲਾਂ ਆਪਣੇ ਮੋਟਰਸਾਈਕਲ ਵਿਚ ਤੇਲ ਪਵਾਇਆ ਤੇ ਮੁੜ ਪਿਸਤੌਲ ਦੀ ਨੌਕ ’ਤੇ ਨਗਦੀ ਖੋਹਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਰਿੰਦੇ ਵੱਲੋਂ ਵਿਰੋਧ ਕਰਨ ’ਤੇ ਉਸਦੇ ਗੋਲੀ ਮਾਰ ਦਿੱਤੀ ਅਤੇ ਲੁਟੇਰੇ ਫ਼ਰਾਰ ਹੋ ਗਏ। ਗੋਲੀ ਲੱਗਣ ਕਾਰਨ ਜਖ਼ਮੀ ਹੋਏ ਕਰਿੰਦੇ ਕੁਲਵੰਤ ਸਿੰਘ ਦੀ ਲੁਧਿਆਣਾ ਦੇ ਹਸਪਤਾਲ ਵਿਚ ਮੌਤ ਹੋ ਗਈ। ਐਸਐਸਪੀ ਤਰਨਤਾਰਨ ਗੌਰਵ ਤੁਰਾ ਨੇ ਮੀਡੀਆ ਨੂੰ ਦਸਿਆ ਕਿ ਲੁਟੇਰਿਆਂ ਦੀ ਸੀਸੀਟੀਵੀ ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਦੀ ਮੱਦਦ ਨਾਲ ਪਹਿਚਾਣ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਕਪੂਰਥਲਾ ’ਚ ਲੁਟੇਰਿਆਂ ਨੇ 4 ਹਜਾਰ ਪਿੱਛੇ ਪੰਪ ਦੇ ਕਰਿੰਦੇ ਕੀਤਾ ਗੋ+ਲੀਆਂ ਮਾਰ ਕੇ ਕ+ਤਲ"