ਤਲਵੰਡੀ ਸਾਬੋ ’ਚ ਜੀਤਮਹਿੰਦਰ ਸਿੱਧੂ ਨੇ ਭਖਾਇਆ ਚੋਣ ਅਖਾੜਾ

Date:

spot_img

ਕਿਹਾ, ਤਲਵੰਡੀ ਸਾਬੋ ਹਲਕੇ ਤੋਂ ਕਾਂਗਰਸ ਨੂੰ ਮਿਲੇਗੀ ਸਭ ਤੋਂ ਵੱਡੀ ਲੀਡ
ਤਲਵੰਡੀ ਸਾਬੋ, 18 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਚਾਰ ਦਫ਼ਾ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਰਹੇ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਅੱਜ ਤਲਵੰਡੀ ਸਾਬੋ ’ਚ ਮੁੜ ਅਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਹਲਕੇ ਦੇ ਵੋਟਰਾਂ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ‘‘ ਉਸਨੂੰ ਯਕੀਨ ਹੈ ਕਿ ਤਲਵੰਡੀ ਸਾਬੋ ਦੇ ਵੋਟਰ ਇੱਕ ਵਾਰ ਮੁੜ ਉਸਦੇ ਸਿਰ ’ਤੇ ਹੱਥ ਰੱਖਦੇ ਹੋਏ ਸਭ ਤੋਂ ਵੱਡੀ ਲੀਡ ਨਾਲ ਲੋਕ ਸਭਾ ਅੰਦਰ ਪਹੁੰਚਾਉਣਗੇ।

ਕਾਂਗਰਸ ਪਾਰਟੀ ਲਈ 2024 ਦੀਆਂ ਲੋਕ ਸਭਾ ਚੋਣਾਂ ‘ਕਰੋ ਜਾਂ ਮਰੋ’ ਦੇ ਬਰਾਬਰ: ਪਵਨ ਖੇੜਾ

ਇਸ ਹਲਕੇ ਵਿਚ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨਾਲ ਮਿਲਕੇ ਚਲਾਈ ਚੋਣ ਮੁਹਿੰਮ ਦੌਰਾਨ ਵੱਖ ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ‘‘ ਉਸਨੂੰ ਅਪਣੇ ਹਲਕੇ ਦੇ ਵੋਟਰਾਂ ’ਤੇ ਮਾਣ ਹੈ ਤੇ ਉਹ ਉਨ੍ਹਾਂ ਦੇ ਚਿਹਰਿਆਂ ’ਤੇ ਚਮਕ ਨੂੰ ਦੇਖਦਿਆਂ ਕਹਿ ਸਕਦੇ ਹਨ ਕਿ ਕਾਂਗਰਸ ਇਸ ਹਲਕੇ ਤੋਂ ਘੱਟੋਂ ਘੱਟ 25 ਹਜ਼ਾਰ ਵੋਟਾਂ ਦੀ ਲੀਡ ਨਾਲ ਲੈ ਕੇ ਜਿੱਤ ਪ੍ਰਾਪਤ ਕਰੇਗੀ। ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ‘‘ ਤਲਵੰਡੀ ਸਾਬੋ ਹਲਕੇ ਵਾਲਿਆਂ ਦੀ ਇਹ ਵੀ ਜਿੰਮੇਵਾਰੀ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਵਿਚ ਪੈਂਦੇ ਬਾਕੀ ਅੱਠ ਹਲਕਿਆਂ ਵਿਚ ਬੈਠੇ ਅਪਣੇ ਰਿਸ਼ਤੇਦਾਰਾਂ ਤੇ ਯਾਰਾਂ ਮਿੱਤਰਾਂ ਨੂੰ ਵੋਟ ਲਈ ਪ੍ਰੇਰਤ ਕਰਨਾ ਹੈ ਤਾਂ ਕਿ ਦੂਜੇ ਹਲਕਿਆਂ ਵਿਚੋਂ ਵੀ ਤਲਵੰਡੀ ਸਾਬੋ ਜਿੰਨ੍ਹੀਂ ਵੱਡੀ ਜਿੱਤ ਪ੍ਰਾਪਤ ਹੋ ਸਕੇ। ’’

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ ’ਡਰਾਈਵ ਇਟ’ ਵਿਜ਼ਨ ਡਾਕੂਮੈਂਟ ਪੇਸ਼ ਕੀਤਾ

ਇਸ ਮੌਕੇ ਅਪਣੇ ਭਾਵਪੂਰਤ ਭਾਸ਼ਣ ਦੌਰਾਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਕਿਹਾ ਕਿ ਜੀਤਮਹਿੰਦਰ ਸਿੰਘ ਸਿੱਧੂ ਨੂੰ ਜਿਤਾ ਕੇ ਤਲਵੰਡੀ ਸਾਬੋ ਹਲਕੇ ਅਤੇ ਹਲਕੇ ਦੇ ਵੋਟਰਾਂ ਦਾ ਸਿਰ ਮਾਣ ਨਾਲ ਉੱਚਾ ਚੁੱਕਣਾ ਹੈ ਤੇ ਬਠਿੰਡਾ ਲੋਕ ਸਭਾ ਹਲਕੇ ਵਿਚ ਆਉਂਦੇ ਸਮੂਹ ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਵੱਡੀ ਲੀਡ ਤਲਵੰਡੀ ਸਾਬੋ ਤੋਂ ਹੋਣੀ ਹੈ।

 

spot_img
spot_img

Share post:

Popular

More like this
Related

ਪਰਗਟ ਸਿੰਘ ਦੀ ਤਾਜ਼ਪੋਸ਼ੀ ; Hockey ਦੀ ਕਪਤਾਨੀ ਤੋਂ Punjab Congress ਦੀ ਪ੍ਰਧਾਨਗੀ ਤੱਕ ਦਾ ਸਫ਼ਰ

👉ਕੇ.ਸੀ ਵੈਨੁਗੋਪਾਲ ਤੇ ਸਚਿਨ ਪਾਇਲਟ ਸਮੇਤ ਸਮੁੱਚੀ ਲੀਡਰਸ਼ਿਪ ਰਹੇਗੀ...

ਗੁੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਪੁਲਿਸ ਦੇ ਦਾਖਲ ਹੋਣ ਦੀ CM Mann ਸਮੇਤ AAP ਨੇ ਕੀਤੀ ਸਖ਼ਤ ਨਿੰਦਾ

👉ਸਿੱਖ ਕੌਮ ਇਸ ਸ਼ਰਮਨਾਕ ਹਰਕਤ ਲਈ ਬੀਜੇਪੀ ਨੂੰ ਕਦੇ...

Haryana Cabinet का बड़ा फैसला; दीन दयाल लाडो लक्ष्मी योजना के आय पात्रता मानदंडों में बदलाव

👉हरियाणा सरकार ने परिवार की सालाना आय की सीमा...

पीएम मोदी के जनसेवा के 25 वर्ष पूर्ण होने पर हरियाणा मंत्रीमण्डल में किया प्रस्ताव पारित

👉पीएम की विजनरी सोच और कल्याणकारी नीतियों की बदौलत...