ਤਰਨਤਾਰਨ, 26 ਦਸੰਬਰ: ਇੱਕ ਰਾਤ ਪਹਿਲਾਂ ਗੋਇੰਦਵਾਲ ਇਲਾਕੇ ’ਚ ਲੰਡਾ ਗੈਂਗ ਦੇ ਗੁਰਗਿਆਂ ਅਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ਦੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਬੀਤੀ ਰਾਤ ਮੁੜ ਪੁਲਿਸ ਦਾ ਨਸ਼ਾ ਤਸਕਰ ਨਾਲ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁਕਾਬਲੇ ਵਿਚ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਵਾਲ-ਵਾਲ ਬਚਿਆ ਦਸਿਆ ਜਾ ਰਿਹਾ, ਜਿਸਦੀ ਦਸਤਾਰ ਨੇ ਉਸਦੀ ਜਾਨ ਬਚਾ ਲਈ।
ਇਹ ਵੀ ਪੜ੍ਹੋ Fazilka ’ਚ ਸਵੇਰੇ-ਸਵੇਰੇ ਵਾਪਰਿਆਂ ਵੱਡਾ ਹਾਦਸਾ, ਕਣਕ ਲੋਡ ਕਰਦੇ ਪਲਟਿਆ ਟਰੇਨ ਦਾ ਡੱਬਾ
ਪੁਲਿਸ ਨੇ ਇਲਾਕੇ ’ਚ ਕਈ ਨਸ਼ਾ ਤਸਕਰੀ ਤੇ ਹੋਰਨਾਂ ਕੇਸਾਂ ਵਿਚ ਲੋੜੀਦੇ ਨੌਜਵਾਨ ਨੂੰ ਇਸ ਮੁਕਾਬਲੇ ਵਿਚ ਕਾਬੂ ਕੀਤਾ। ਲਵਕਰਨ ਸਿੰਘ ਉਰਫ਼ ਮੰਗਾ ਨਾਂ ਦਾ ਇਹ ਨੌਜਵਾਨ ਪੁਲਿਸ ਦੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਡੀਐਸਪੀ ਕਮਲਵੀਰ ਸਿੰਘ ਨੇ ਦਸਿਆ ਕਿ ਗੁਪਤ ਇਤਲਾਹ ਤੋਂ ਬਾਅਦ ਇਸਨੂੰ ਕਾਬੂ ਕਰਨ ਲਈ ਨਾਕੇਬੰਦੀ ਕੀਤੀ ਸੀ।
ਇਹ ਵੀ ਪੜ੍ਹੋ ਨਾਲ ਦੇ ਮਾਸਟਰ ਤੋਂ ਪੰਜ ਲੱਖ ਦੀ ਫ਼ਿਰੌਤੀ ਮੰਗਣ ਵਾਲਾ ‘ਮਾਸਟਰ ਜੀ’ ਪੁਲਿਸ ਨੇ ਕੀਤਾ ਕਾਬੂ
ਇਸ ਦੌਰਾਨ ਆਈ 20 ਕਾਰ ’ਤੇ ਜਾ ਰਹੇ ਮੁਲਜਮ ਨੇ ਏਐਸਆਈ ਗੁਰਦੀਪ ਸਿੰਘ ਤੇ ਬੇਅੰਤ ਸਿੰਘ ਵੱਲੋਂ ਰੋਕਣ ’ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਗੁਰਦੀਪ ਸਿੰਘ ਦੀ ਪੱਗ ਨੂੰ ਖਹਿੰਦੀ ਲੰਘ ਗਈ। ਉਨ੍ਹਾਂ ਦਸਿਆ ਕਿ ਇਸਤੋਂ ਬਾਅਦ ਕੀਤੀ ਜਵਾਬੀ ਕਰਵਾਈ ਵਿਚ ਕਈ ਮੁਕੱਦਮਿਆਂ ’ਚ ਲੋੜੀਦਾ ਇਸ ਮੁਲਜਮ ਨੂੰ ਕਾਬੂ ਕਰ ਲਿਆ।ਇਸਦੇ ਕੋਲੋਂ ਕਾਰ ਤੋਂ ਇਲਾਵਾ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ। ਮੂਲਰੂਪ ਵਿਚ ਮੰਗਾ ਪਿੰਡ ਬਾਕੀਪੁਰ ਦਾ ਵਾਸੀ ਹੈ ਪ੍ਰੰਤੂ ਹੁਣ ਤਰਨਤਾਰਨ ਦੇ ਗਰੀਨ ਐਵਨਿਊ ’ਚ ਰਹਿੰਦਾ ਦਸਿਆ ਜਾ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਤਰਨਤਾਰਨ ’ਚ ਮੁੜ ਅੱਧੀ ਰਾਤ ਨੂੰ ਹੋਇਆ ਮੁਕਾਬਲਾ, ਪੁਲਿਸ ਨੂੰ ਲੋੜੀਦਾ ਨਸ਼ਾ ਤਸਕਰ ਕਾਬੂ"