ਬਠਿੰਡਾ,20 ਜਨਵਰੀ:ਪਿੰਡ ਦਾਨ ਸਿੰਘ ਵਾਲਾ ਦੀ ਜੀਵਨ ਸਿੰਘ ਵਾਲਾ ਬਸਤੀ ਵਿੱਚ ਗਰੀਬ ਪਰਿਵਾਰਾ ਉੱਤੇ ਰਾਤ ਨੂੰ ਕਾਤਲਾਨਾ ਹਮਲੇ ਕਰਕੇ 5 ਮਜ਼ਦੂਰਾਂ ਨੂੰ ਜ਼ਖ਼ਮੀ ਕਰ ਦੇਣ , ਪੌਣੀ ਦਰਜਨ ਘਰਾਂ ਨੂੰ ਪੈਟਰੋਲ ਬੰਬਾਂ ਨਾਲ ਅੱਗ ਲਾਕੇ ਸਾੜ ਦੇਣ ਅਤੇ ਇਨਵਰਟਰ, ਟੀ ਵੀ, ਗੈਸ ਸਲੰਡਰ ਲੁੱਟ ਲੈਣ ਤੇ ਦਰਜਨਾਂ ਬੱਕਰੀਆਂ ਤੇ ਪਠੋਰੇ ਚੁੱਕ ਕੇ ਲੈ ਜਾਣ ਦੀ ਦਹਿਸ਼ਤ ਗਰਦ ਕਾਰਵਾਈ ਖਿਲਾਫ ਸੀ ਪੀ ਆਈ ਤੇ ਖੇਤ ਮਜ਼ਦੂਰ ਸਭਾ ਦਾ ਸਮੂਹਿਕ ਵਫ਼ਦ ਡੀ ਸੀ ਤੇ ਐਸ ਐਸ ਪੀ ਨੂੰ ਮਿਲਿਆ। ਸੀ ਪੀ ਆਈ ਦੇ ਸੀਨੀਅਰ ਸੂਬਾਈ ਆਗੂ ਜਗਜੀਤ ਸਿੰਘ ਜੋਗਾ ਤੇ ਖੇਤ ਮਜ਼ਦੂਰ ਸ਼ਭਾ ਦੇ ਕੌਮੀ ਆਗੂ ਸੁਰਜੀਤ ਸਿੰਘ ਸੋਹੀ ਦੀ ਅਗਵਾਈ ਵਿੱਚ ਮਿਲੇ ਇਸ ਵਫ਼ਦ ਨੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਲੁੱਟੇ ਗਏ ਸਮਾਨ ਤੇ ਬੱਕਰੀਆਂ ਦੀ ਬਰਾਮਦਗੀ ਕਰਵਾਈ ਜਾਵੇ,
ਇਹ ਵੀ ਪੜ੍ਹੋ ਦਾਨ ਸਿੰਘ ਵਾਲਾ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਧਰਨਾ 28 ਜਨਵਰੀ ਨੂੰ
ਸਰਪੰਚ ਉੱਤੇ ਹਮਲੇ ਦੀ ਸਾਜਿਸ ਰਚਣ ਤੇ ਸ਼ਹਿ ਦਾ ਕੇਸ ਬਣਾਇਆ ਜਾਵੇ, ਪਾਲਤੂ ਬੇਜ਼ੁਬਾਨ ਗਊ ਨੂੰ ਤਲਵਾਰ ਨਾਲ ਜਖਮੀ ਕਰਨ ਤੇ ਐਸ ਸੀ ਐਕਟ ਦੀ ਧਾਰਾ ਜੋੜੀ ਜਾਵੇ। ਹਥਿਆਰਾ ਦੀ ਤਾਕਤ ਨਾਲ ਬੱਕਰੀਆਂ ਤੇ ਸਮਾਨ ਦੀ ਲੁੱਟ ਦਾ ਕੇਸ ਵਿੱਚ ਵਾਧਾ ਕੀਤਾ ਜਾਵੇ। ਗਊ ਅਤੇ ਜ਼ਖ਼ਮੀ ਗਰੀਬ ਮਜ਼ਦੂਰਾਂ ਦਾ ਸਰਕਾਰੀ ਖ਼ਰਚੇ ਉੱਤੇ ਇਲਾਜ ਕਰਵਾਇਆ ਜਾਵੇ ਅਤੇ ਹਰ ਪੀੜਤ ਪਰਿਵਾਰ ਨੂੰ 10 ਲੱਖ ਰੁਪੈ ਦੀ ਸਰਕਾਰੀ ਸਹਾਇਤਾ ਕੀਤੀ ਜਾਵੇ। ਵਫ਼ਦ ਵਿੱਚ ਬਸਤੀ ਦੀਆਂ ਸ਼ਾਮਲ ਪੀੜਤ ਔਰਤਾਂ ਨੇ ਕਿਹਾ ਕਿ ਉਹਨਾਂ ਨੂੰ ਹਰ ਰੋਜ਼ ਮੁੱਖ ਦੋਸ਼ੀ ਦੇ ਪਰਿਵਾਰਕ ਮੈਂਬਰ ਹੋਰ ਵੀ ਮਾਲੀ ਤੇ ਜਿਸਮਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਰਹੇ ਹਨ। ਉਹਨਾਂ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੀ ਗਰੰਟੀ ਮੰਗੀ।
ਇਹ ਵੀ ਪੜ੍ਹੋ ਲੁੱਟ-ਖੋਹ ਅਤੇ ਫਰੋਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲੰਡਾ ਅਤੇ ਜੈਸਲ ਗਿਰੋਹ ਦੇ 2 ਗੁਰਗੇ ਕਾਬੂ
ਕਮਿਊਨਿਸਟ ਤੇ ਖੇਤ ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸ਼ਾਸ਼ਨ ਤੇ ਸਰਕਾਰ ਨੇ ਇਨਸਾਫ ਨਾ ਦਿੱਤਾ ਤਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪਰੋਟੈਸਟ ਮਾਰਚ ਕਰਕੇ ਕੌਮੀ ਝੰਡਾ ਲਹਿਰਾਉਣ ਆਏ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ।ਵਫ਼ਦ ਵਿੱਚ ਪੀੜਤਾਂ ਵੱਲੋਂ ਕੇਵਲ ਸਿੰਘ, ਰਣਜੀਤ ਸਿੰਘ, ਗੋਰਾ ਸਿੰਘ ਤੇ ਕਰਮਜੀਤ ਕੌਰ ਸ਼ਾਮਲ ਹੋਏ। ਖੇਤ ਮਜ਼ਦੂਰ ਸਭਾ ਪੰਜਾਬ ਦੇ ਮੀਤ ਸਕੱਤਰ ਨਾਨਕ ਚੰਦ, ਆਤਮਾ ਸਿੰਘ ਗਹਿਲੇਵਾਲ, ਮਿਠੂ ਸਿੰਘ ਬੰਗੀ, ਠਾਕੁਰ ਸਿੰਘ ਕੋਟਸ਼ਮੀਰ, ਕਾਕਾ ਸਿੰਘ ਬਠਿੰਡਾ, ਮਿਠੂ ਸਿੰਘ ਬੀੜ ਤਲਾਬ, ਹਰਬੰਸ ਸਿੰਘ ਜੋਧਪੁਰ ਰੁਮਾਣਾ, ਗੁਰਜੰਟ ਸਿੰਘ, ਬਲਜਿੰਦਰ ਸਿੰਘ ਜੋਗਾਨੰਦ ਤੇ ਦਰਜਨਾ ਹੋਰ ਕਾਮਰੇਡ ਜੋਗਾ ਤੇ ਸੋਹੀ ਨਾਲ ਵਫ਼ਦ ਵਿਚ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite


