ਬਠਿੰਡਾ, 19 ਜਨਵਰੀ: ਲੰਘੀ 9 ਤੇ 10 ਜਨਵਰੀ ਦੀ ਦਰਮਿਆਨੀ ਰਾਤ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਦੀ ਜੀਵਨ ਸਿੰਘ ਬਸਤੀ ਵਿਚ ਗੁੰਡਿਆਂ ਵੱਲੋਂ ਗਰੀਬ ਪ੍ਰਵਾਰਾਂ ਉੱਤੇ ਕੀਤੇ ਕਾਤਲਾਨਾ ਹਮਲੇ ਅਤੇ ਅੱਗ ਲਾਕੇ 8 ਘਰਾਂ ਨੂੰ ਸਾੜਣ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਸੀ ਪੀ ਆਈ ਦੇ ਸੂਬਾਈ ਆਗੂ ਜਗਜੀਤ ਸਿੰਘ ਜੋਗਾ ਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਕੌਂਸਲ ਮੈਂਬਰ ਸੁਰਜੀਤ ਸਿੰਘ ਸੋਹੀ ਨੇ ਮੁਲਜਮਾਂ ਵਿਰੁਧ ਸਾਜਿਸ ਰਚਣ ਦੀ ਧਾਰਾ 120 ਬੀ, ਐਸ ਸੀ ਐਕਟ, ਰਾਤ ਦੇ ਹਨੇਰੇ ਵਿਚ ਘਰਾਂ ਵਿਚ ਦਾਖ਼ਲ ਹੋਕੇ ਗੰਭੀਰ ਫੌਜਦਾਰੀ ਜੁਰਮ ਕਰਨ, ਡਾਕਾ ਮਾਰਨ ਅਤੇ ਟੈਰਰਿਸਟ ਐਕਟ ਦੀ ਧਾਰਾ ਜੋੜਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ Big News : ਕੇਂਦਰ ਵੱਲੋਂ ਮੀਟਿੰਗ ਦੇ ਸੱਦੇ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਡਾਕਟਰੀ ਸਹੂਲਤ ਲੈਣ ਲਈ ਹੋਏ ਰਾਜ਼ੀ, ਲਗਾਈ ਗਲੁਕੂਜ਼
ਬੀਤੇ ਕੱਲ ਇੱਕ 13 ਮੈਂਬਰੀ ਟੀਮ ਦੇ ਨਾਲ ਪਿੰਡ ਦਾ ਦੌਰਾ ਕਰਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਮਰੇਡ ਜੋਗਾ ਤੇ ਐਡਵੋਕੇਟ ਸੋਹੀ ਮੁਤਾਬਕ ‘‘ ਇਹ ਘਟਨਾ ਇੱਕ ਸੋਚੀ-ਸਮਝੀ ਸਾਜਸ਼ ਤਹਿਤ ਪਹਿਲਾ ਤੋ ਤਿਆਰ ਕੀਤੇ ਪੈਟਰੋਲ ਬੰਬਾਂ ਨਾਲ ਘਰਾਂ ਉੱਤੇ ਕੀਤਾ ਹਮਲਾ ਇੱਕ ਅੱਤਵਾਦੀ ਘਟਨਾ ਹੈ। ’’ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜ਼ਖ਼ਮੀਆਂ ਦੇ ਇਲਾਜ ਦਾ ਖ਼ਰਚਾ ਸਰਕਾਰ ਨਹੀਂ ਖੁਦ ਪੀੜਤ ਚੁੱਕ ਰਹੇ ਹਨ। ਜੋਗਾ ਤੇ ਸੋਹੀ ਨੇ ਕਿਹਾ ਕਿ 20 ਜਨਵਰੀ ਨੂੰ ਇੱਕ ਜਨਤਕ ਡੈਪੂਟੇਸ਼ਨ ਡੀ ਸੀ ਨੂੰ ਮਿਲਕੇ ਪੂਰੇ ਜ਼ੁਲਮ ਦੀ ਦਾਸਤਾਨ ਅਤੇ ਇਕੱਲੇ ਇਕੱਲੇ ਘਰ ਵਿੱਚ ਮਚਾਈ ਤਬਾਹੀ ਦੇ ਤਫ਼ਸੀਲ ਵਿੱਚ ਵੇਰਵੇ ਸੌਂਪੇਗਾ ਤੇ ਉਕਤ ਮੰਗਾਂ ਉੱਤੇ ਜ਼ੋਰ ਦੇਵੇਗਾ।
ਇਹ ਵੀ ਪੜ੍ਹੋ ਕੋਲਕਾਤਾ ਦੀ ਟਰੇਨੀ ਡਾਕਟਰ ਨਾਲ ਬਲਾਤਕਾਰ ਤੇ ਕਤਲ ਮਾਮਲੇ ਵਿਚ ਸੰਜੇ ਰਾਏ ਦੋਸ਼ੀ ਕਰਾਰ
ਕਮਿਊਨਿਸਟ ਆਗੂ ਜੋਗਾ ਨੇ ਦੱਸਿਆ ਕਿ ਪੀੜਤਾਂ ਦੇ ਕੇਸ ਨੂੰ ਮਜ਼ਬੂਤ ਕਰਨ ਅਤੇ ਫਰੀ ਅਦਾਲਤੀ ਪੈਰਵੀ ਲਈ ਸੀਨੀਅਰ ਵਕੀਲ ਸੁਰਜੀਤ ਸਿੰਘ ਸੋਹੀ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਪੈਨਲ ਬਣਾ ਦਿੱਤਾ ਗਿਆ ਹੈ। ਜਿਸ ਵਿੱਚ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ ਤੇ ਸਾਬਕਾ ਸਕੱਤਰ ਜਗਮੀਤ ਸਿੰਘ ਸ਼ਾਮਲ ਹਨ। ਇਸ ਮੌਕੇ ਟੀਮ ਵਿੱਚ ਜਗਜੀਤ ਸਿੰਘ ਜੋਗਾ ਤੇ ਸੁਰਜੀਤ ਸਿੰਘ ਸੋਹੀ ਤੋ ਇਲਾਵਾ ਕਾਕਾ ਸਿੰਘ ਬਠਿੰਡਾ, ਜਸਵੀਰ ਕੌਰ ਸਰਾਂ, ਬਲਜਿੰਦਰ ਸਿੰਘ ਜੋਗਾਨੰਦ, ਹਰਦੇਵ ਸਿੰਘ, ਚੰਦ ਸਿੰਘ ਬੰਗੀ, ਜਗਦੇਵ ਸਿੰਘ ਜੰਡਾਂ ਵਾਲਾ, ਮਿਠੂ ਸਿੰਘ ਬੀੜ ਤਲਾਬ, ਹਰਬੰਸ ਸਿੰਘ ਜੋਧਪੁਰ ਰੁਮਾਣਾ, ਮਿਠੂ ਸਿੰਘ ਬੰਗੀ ਕਲਾ, ਗੁਰਦੇਵ ਸਿੰਘ ਸਿੱਧੂ ਤੇ ਛਿੰਦਾ ਸਿੰਘ ਸ਼ਾਮਲ ਹੋਏ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਦਾਨ ਸਿੰਘ ਵਾਲਾ ਦੇ ਗਰੀਬਾਂ ਉੱਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿਚ ਸਖ਼ਤ ਧਾਰਾਵਾਂ ਤਹਿਤ ਹੋਵੇ ਕਾਰਵਾਈ: ਕਾਮਰੇਡ ਜੋਗਾ"