Tarntarn News: ਪਿਛਲੇ ਕੁੱਝ ਮਹੀਨਿਆਂ ਤੋਂ ਬਦਮਾਸ਼ਾਂ ਤੇ ਗੈਂਗਸਟਰਾਂ ਵਿਰੁਧ ਸਖ਼ਤ ਦਿਖ਼ਾਈ ਦੇ ਰਹੀ ਪੰਜਾਬ ਪੁਲਿਸ ਦਾ ਅੱਜ ਸ਼ਨੀਵਾਰ ਨੂੰ ਮੁੜ ਬਦਮਾਸ਼ਾਂ ਦੇ ਨਾਲ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਇਸ ਮੁਕਾਬਲੇ ਵਿਚ ਦੋ ਬਦਮਾਸ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸਤੋਂ ਇਲਾਵਾ ਇੰਨ੍ਹਾਂ ਦੇ ਤੀਜ਼ੇ ਸਾਥੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤਰਨਤਾਰਨ ਦੇ ਐਸਪੀ ਡੀ ਅਜੈ ਰਾਜ ਸਿੰਘ ਨੈ ਇਸ ਮੁਕਾਬਲੇ ਦੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਸਵੇਰੇ ਥਾਣਾ ਸਰਹਾਲੀ ਦੇ ਐਸਐਚਓ ਤੇ ਪੁਲਿਸ ਪਾਰਟੀ ਨੌਸ਼ਿਹਾਰਾ ਤੋਂ ਖੇੜੇ ਵੱਲ ਗਸ਼ਤ ’ਤੇ ਜਾ ਰਹੀ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਜਣਿਆਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਪ੍ਰੰਤੂ ਉਨ੍ਹਾਂ ਭੱਜਣ ਲਈ ਪੁਲਿਸ ’ਤੇ ਫ਼ਾਈਰਿੰਗ ਕਰ ਦਿੱਤੀ , ਜਿਸਦੇ ਵਿਚੋਂ ਇੱਕ ਗੋਲੀ ਪੁਲਿਸ ਦੀ ਗੱਡੀ ’ਤੇ ਲੱਗੀ।
ਇਹ ਵੀ ਪੜ੍ਹੋ ਟਰੰਪ ਤੇ ਜੇਲੇਂਸਕੀ ਵਿਚਕਾਰ ਤਿੱਖੀ ਬਹਿਸਬਾਜ਼ੀ ਤੇ ਨੌਕ-ਝੋਕ, ਅਮਰੀਕਾ ਨੇ ਦਿੱਤੀ ਨਤੀਜ਼ੇ ਭੁਗਤਣ ਦੀ ਚੇਤਾਵਨੀ
ਉਨ੍ਹਾਂ ਦਸਿਆ ਕਿ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ’ਚ ਦੋ ਜਣੇ ਜਖ਼ਮੀ ਹੋ ਗਏ। ਜਿੰਨ੍ਹਾਂ ਦੀ ਪਹਿਚਾਣ ਅਕਾਸਦੀਪ ਸਿੰਘ ਤੇ ਰੌਬਿਨਪ੍ਰੀਤ ਸਿੰਘ ਦੇਤੌਰ ’ਤੇ ਹੋਈ। ਇਸਤੋਂ ਇਲਾਵਾ ਤੀਜ਼ਾ ਸਾਥੀ ਤਰਨਦੀਪ ਸਿੰਘ ਨੂੰ ਵੀ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅਕਾਸ਼ਦੀਪ ਪਿਛਲੇ ਦਿਨੀਂ ਬਿੱਕਰ ਕਤਲ ਕੇਸ ਵਿਚ ਲੋੜੀਦਾ ਸੀ। ਇਸਤੋਂ ਇਲਾਵਾ ਨਸ਼ੇ ਦਾ ਕਾਰੋਬਾਰ ਕਰਨ ਤੋਂ ਇਲਾਵਾ ਸੱਤਾ ਨੌਸ਼ਿਹਰਾ ਤੇ ਗੋਪੀ ਲੰਬਰਦਾਰ ਦੇ ਲਈ ਫਿਰੌਤੀ ਮੰਗਣ ਦਾ ਵੀ ਕੰਮ ਕਰਦੇ ਸਨ। ਇੰਨ੍ਹਾਂ ਕੋਲੋਂ 32 ਬੋਰ ਦੇ ਦੋ ਪਿਸਤੌਲ ਬਰਾਮਦ ਹੋਏ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।