ਬਠਿੰਡਾ,8 ਜਨਵਰੀ: ਲੰਘੀ 6-7 ਜਨਵਰੀ ਦੀ ਦੇਰ ਰਾਤ ਜ਼ਿਲ੍ਹੇ ਦੇ ਥਾਣਾ ਰਾਮਪੁਰਾ ਸਦਰ ਅਧੀਨ ਆਉਂਦੇ ਪਿੰਡ ਬਦਿਆਲਾ ’ਚ ਹੋਏ ਬਜੁਰਗ ਜੋੜੇ ਦੇ ਬੇਰਹਿਮੀ ਨਾਲ ਕਤਲ ਦੀ ਕਹਾਣੀ ਪੁਲਿਸ ਨੇ ਸੁਲਝਾ ਲਈ ਹੈ। ਇੰਨ੍ਹਾਂ ਦਾ ਕਾਤਲ ਕੋਈ ਹੋਰ ਨਹੀਂ, ਬਲਕਿ ਸਕਾ ਭਰਾ ਹੀ ਨਿਕਲਿਆ, ਜਿਸਨੇ ਤੇਜਧਾਰ ਹਥਿਆਰ ਦੇ ਨਾਲ ਜਮੀਨ ਦੇ ਲਾਲਚ ਵਿਚ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮ੍ਰਿਤਕ ਕਿਆਸ ਸ਼ਿੰਘ (66 ਸਾਲ) ਦਾ ਆਪਣੇ ਭਰਾ ਬਿਕਰਮ ਸਿੰਘ ਨਾਲ ਜਮੀਨ ਦੀ ਤਕਸੀਮ ਦਾ ਵਿਵਾਦ ਵੀ ਸੀ ਤੇ ਕੁੱਝ ਹੋਰਨਾਂ ਮੁੱਦਿਆਂ ਨੂੰ ਲੈ ਕੇ ਵੀ ਅਣਬਣ ਸੀ, ਜਿਸ ਕਾਰਨ ਦੋਨਾਂ ਦੀ ਅਣਬਣ ਦੀ ਚਰਚਾ ਪਿੰਡ ਦੇ ਲੋਕਾਂ ਦੀ ਵੀ ਜੁਬਾਨ ’ਤੇ ਸੀ।
ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ
ਘਟਨਾ ਵਾਲੇ ਦਿਨ ਬਿਕਰਮ ਸਿੰਘ ਕਿਆਸ ਸਿੰਘ ਦੇ ਘਰ ਵਿਚ ਚਲਾ ਗਿਆ, ਜਿੱਥੇ ਕਿਆਸ ਦੁੱਧ ਲੈਣ ਲਈ ਪਿੰਡ ਗਿਆ ਹੋਇਆ ਸੀ ਤੇ ਉਸਨੇ ਫ਼ਾਈਦਾ ਉਠਾਉਂਦਿਆਂ ਆਪਣੀ ਭਰਜਾਈ ਅਮਰਜੀਤ ਕੌਰ (62 ਸਾਲ) ਦਾ ਬੇਰਹਿਮੀ ਨਾਲ ਕਰ ਦਿੱਤਾ। ਉਸਤੋਂ ਬਾਅਦ ਉਹ ਘਰ ਵਿਚ ਹੀ ਲੁਕ ਕੇ ਬੈਠ ਗਿਆ ਅਤੇ ਜਦ ਕਿਆਸ ਸਿੰਘ ਦੁੱਧ ਲੈ ਕੇ ਘਰ ਵਿਚ ਆਇਆ ਤੇ ਰਸੋਈ ਵਿਚ ਦੁੱਧ ਰੱਖਣ ਲੱਗਿਆ ਤਾਂ ਪਿੱਛੇ ਤੋਂ ਜਾ ਕੇ ਉਸਦੇ ਸਿਰ ਵਿਚ ਦਾਤਰ ਮਾਰ ਦਿੱਤਾ। ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਬਿਕਰਮ ਉਸ ਉਪਰ ਤਦ ਤੱਕ ਦਾਤਰ ਦੇ ਨਾਲ ਹਮਲਾ ਕਰਦਾ ਰਿਹਾ, ਜਦ ਤੱਕ ਉਸਦੀ ਮੌਤ ਨਾ ਹੋ ਗਈ।
ਇਹ ਵੀ ਪੜ੍ਹੋ ਪੁਲਿਸ ਨੂੰ ਧੱਕਾ ਦੇ ਕੇ ਹਸਪਤਾਲ ਵਿਚੋਂ ਭੱਜਣ ਦੀ ਕੋਸ਼ਿਸ਼ ਕਰਦਾ ਬਦਮਾਸ ਮੁੜ ਕਾਬੂ
ਉਸਤੋਂ ਬਾਅਦ ਉਹ ਹਨੇਰੇ ਵਿਚ ਆਪਣੇ ਘਰ ਚਲਾ ਗਿਆ ਤੇ ਕਤਲ ਲਈ ਵਰਤਿਆਂ ਦਾਤਰ ਘਰ ਦੀ ਲੈਟਰੀਨ ਵਿਚ ਸੁੱਟ ਦਿੱਤਾ ਤੇ ਆਪਣੇ ਕੱਪੜੇ ਵੀ ਬਦਲ ਲਏ। ਦਸਿਆ ਜਾ ਰਿਹਾ ਹੈ ਕਿ ਕਿਆਸ ਸਿੰਘ, ਜਿਸਦਾ ਪੁੱਤਰ ਅਤੇ ਨੂੰਹ ਕੇਂਦਰੀ ਸੁਰੱਖਿਆ ਬਲ ਵਿਚ ਨੌਕਰੀ ਕਰਦੇ ਹਨ, ਵੱਲਂੋ ਜਦ ਆਪਣੇ ਘਰ ਫ਼ੋਨ ਕੀਤਾ ਗਿਆ ਤਾਂ ਨਾਂ ਹੀ ਮਾਂ ਅਤੇ ਨਾਂ ਹੀ ਪਿਊ ਦੇ ਵੱਲੋਂ ਫ਼ੋਨ ਚੁੱਕਿਆ ਗਿਆ, ਜਿਸਦੇ ਚੱਲਦੇ ਉਸਨੇ ਪਿੰਡ ਵਿਚ ਅਪਣੇ ਕਿਸੇ ਹੋਰ ਜਾਣਕਾਰ ਨੂੰ ਘਰ ਭੇਜਿਆ ਤਾਂ ਇੰਨ੍ਹਾਂ ਦੇ ਕਤਲ ਬਾਰੇ ਜਾਣਕਾਰੀ ਮਿਲੀ। ਜਿਸਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਡੂੰਘਾਈ ਨਾਲ ਪੜਤਾਲ ਤੋਂ ਬਾਅਦ ਕਥਿਤ ਮੁਲਜਮ ਨੂੰ ਕਾਬੂ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਖੂਨ ਹੋਇਆ ਸਫ਼ੈਦ: ਜਮੀਨ ਦੇ ਲਾਲਚ ’ਚ ਸਕੇ ਭਰਾ ਨੇ ਹੀ ਕੀਤਾ ਸੀ ਭਰਾ ਤੇ ਭਰਜਾਈ ਦਾ ਕ+ਤਲ"