ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਵੰਡੇ ਮਨਜ਼ੂਰੀ ਪੱਤਰ
ਕਿਹਾ, ਅਜੋਕੇ ਸਮੇਂ ਪੇਂਡੂ ਔਰਤਾਂ ਤਾ ਸਵੈ ਨਿਰਭਰ ਹੋਣਾ ਬੇਹੱਦ ਜ਼ਰੂਰੀ
ਬਠਿੰਡਾ, 28 ਨਵੰਬਰ : ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਬਣੇ ਸਵੈ ਸਹਾਇਤਾ ਸਮੂਹਾਂ ਨੂੰ ਕਰਜਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਇੱਕ ਲੋਨ ਮੇਲਾ ਲਗਾ ਕੇ 87 ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ 5 ਕਰੋੜ 23 ਲੱਖ ਰੁਪਏ ਦੇ ਲੋਨ ਮਨਜ਼ੂਰੀ ਪੱਤਰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ਼੍ਰੀ ਰੁਪਿੰਦਰਪਾਲ ਸਿੰਘ ਵੱਲੋਂ ਵੰਡੇ ਗਏ। ਇਸ ਮੌਕੇ ਏ.ਡੀ.ਸੀ. ਨੇ ਸੰਬੋਧਨ ਕਰਦਿਆ ਜ਼ਿਲ੍ਹੇ ਭਰ ਤੋਂ ਪੁਜੇ ਸਵੈ ਸਹਾਇਤਾ ਸਮੂਹ ਮੈਂਬਰਾਂ ਨੂੰ ਪ੍ਰਾਪਤ ਰਾਸ਼ੀ ਨੂੰ ਢੁੱਕਵੇ ਤਰੀਕੇ ਨਾਲ ਵਰਤਣ ਦੀ ਸਲਾਹ ਦਿੱਤੀ। ਉਹਨਾ ਕਿਹਾ ਕਿ ਮੌਜੂਦਾ ਸਮੇਂ ਘਰ ਦੇ ਸਿਰਫ ਪੁਰਸ਼ ਮੈਬਰ ਦੇ ਕੰਮ ਕਰਨ ਦੇ ਨਾਲ ਔਰਤਾ ਦਾ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ।ਉਹਨਾ ਕਿਹਾ ਕਿ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਔਰਤਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਸ਼ਲਾਘਾਯੋਗ ਕੰਮ ਰਿਹਾ ਹੈ
ਇਹ ਵੀ ਪੜ੍ਹੋ 20 ਹਜ਼ਾਰ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਐਸੋਸੀਏਸ਼ਨ ਦਾ ਪ੍ਰਧਾਨ ਵਿਜੀਲੈਂਸ ਵੱਲੋਂ ਕਾਬੂ
ਅਤੇ ਅਜੋਕੇ ਸਮੇਂ ਪੇਂਡੂ ਔਰਤਾਂ ਦਾ ਸਵੈ ਨਿਰਭਰ ਹੋਣਾ ਬੇਹੱਦ ਜਰੂਰੀ ਹੈ। ਉਹਨਾਂ ਜਿਲ੍ਹੇ ਅੰਦਰ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਵੱਲੋਂ ਸ਼ੁਰੂ ਕੀਤੇ ਕੰਮਾਂ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਹੈ ਕਿ ਇਸ ਲੋਨ ਮੇਲੇ ਵਿੱਚ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਪੁੱਜੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਵਿੱਚੋਂ ਸਟੇਟ ਬੈਂਕ ਆਫ ਇੰਡੀਆਂ ਨੇ 74 ਸਵੈ ਸਹਾਇਤਾ ਸਮੂਹਾਂ ਨੂੰ 4 ਕਰੋੜ 44 ਲੱਖ ਰੁਪਏ ਦੇ ਸੀ.ਸੀ.ਐਲ ਸਬੰਧੀ ਮਨਜੂਰੀ ਪੱਤਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਵੱਲੋਂ 3 ਸਵੈ ਸਹਾਇਤਾ ਸਮੂਹਾਂ ਨੂੰ 18 ਲੱਖ ਰੁਪਏ, ਪੰਜਾਬ ਗ੍ਰਾਮੀਣ ਬੈਂਕ ਵੱਲੋਂ 5 ਸਵੈ ਸਹਾਇਤਾ ਸਮੂਹਾਂ ਨੂੰ 30 ਲੱਖ ਰੁਪਏ, ਸੈਟਰਲ ਬੈਂਕ ਆਫ ਇੰਡੀਆ ਵੱਲੋਂ 4 ਸਵੈ ਸਹਾਇਤਾ ਸਮੂਹਾਂ ਨੂੰ 24 ਲੱਖ ਅਤੇ ਯੂਨੀਅਨ ਬੈਂਕ ਵੱਲੋਂ ਵੱਲੋਂ 1 ਸਵੈ ਸਹਾਇਤਾ ਸਮੂਹ ਨੂੰ 6 ਲੱਖ ਰੁਪਏ ਦੇ ਮੰਨਜੂਰੀ ਪੱਤਰ ਜਾਰੀ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਸਵੈ ਸਹਾਇਤਾ ਸਮੂਹ 6 ਲੱਖ ਦੀ ਇਸ ਲਿਮਟ ਰਾਸ਼ੀ ਵਿੱਚੋ ਪਹਿਲੀ ਚਰਨ ਵਿੱਚ ਡੇਢ ਲੱਖ ਰੁਪਏ,
ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਗ੍ਰਿਫਤਾਰ; ਦੋ ਪਿਸਤੌਲਾਂ ਬਰਾਮਦ
ਦੂਜੀ ਚਰਨ ਵਿੱਚ 3 ਲੱਖ ਰੁਪਏ ਅਤੇ ਤੀਜੀ ਚਰਨ ਵਿੱਚ 6 ਲੱਖ ਰੁਪਏ ਆਪਣੇ ਰੁਜ਼ਗਾਰ ਨੂੰ ਚਲਾਉਣ ਜਾਂ ਵਧਾਉਣ ਲਈ ਵਰਤ ਸਕਦੇ ਹਨ।ਇਸ ਮੌਕੇ ਲੀਡ ਬੈਂਕ ਮੈਨੇਜ਼ਰ ਸ਼੍ਰੀਨਵੀਨ ਕੁਮਾਰ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆਂ, ਬਠਿੰਡਾ ਜਿਲ੍ਹਾ ਦੀ ਲੀਡ ਬੈਂਕ ਹੈ ਜਿਸ ਵਿੱਚ ਸਵੈ ਸਹਾਇਤਾ ਸਮੂਹਾਂ ਦੀ 543 ਸੀ.ਸੀ.ਐਲ਼ ਫਾਇਲਾ ਅਜੇ ਬਕਾਇਆ ਪਈਆਂ ਹਨ ਜਿਹਨਾਂ ਦਾ ਪਹਿਲ ਦੇ ਨਿਪਟਾਰਾ ਕਰਵਾਇਆ ਜਾਵੇਗਾ। ਉਹਨਾਂ ਨੇ ਬਾਕੀ ਬੈਂਕਾਂ ਨੂੰ ਵੀ ਸਵੈ ਸਹਾਇਤਾ ਸਮੂਹਾਂ ਦੇ ਲੋਨ ਪਾਸ ਕਰਨ ਦੀ ਅਪੀਲ ਕੀਤੀ।ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਚੱਠਾ (ਡੀ.ਪੀ.ਐਮ), ਵਿੱਤੀ ਕਾਊਂਸਲਰ ਰੀਤੂ ਰਾਣੀ, ਮਨਦੀਪ ਲੂਨਾ (ਡੀ.ਸੀ.ਓ) ਪੰਜਾਬ ਗ੍ਰਾਮੀਣ ਬੈਂਕ, ਨਵਨੀਤ ਸਿੰਘ (ਫੀਲਡ ਅਫਸਰ) ਸੈਂਟਰਲ ਬੈਂਕ ਆਫ ਇੰਡੀਆਂ, ਗਗਨ ਦੀਪ (ਜਿਲ੍ਹਾ ਐਮ.ਆਈ.ਐਸ), ਰਣਦੀਪ ਸਿੰਘ (ਬੀ.ਪੀ.ਐਮ), ਕਰਮਜੀਤ ਕੌਰ (ਬੀ.ਪੀ.ਐਮ.) ਪ੍ਰਵੀਨ ਕੁਮਾਰ (ਸੀ.ਸੀ), ਨੀਤਿਸ਼ ਕੁਮਾਰ (ਸੀ.ਸੀ), ਪਰਮਜੀਤ ਕੌਰ (ਸੀ.ਸੀ), ਸਵਰਨਜੀਤ ਕੌਰ (ਐਮ.ਆਈ.ਐਸ) ਅਤੇ ਸਵੈ ਸਹਾਇਤਾ ਸਮੂਹਾਂ ਦੇ ਮੈਬਰ ਅਤੇ ਬੈਂਕ ਸਖੀਆਂ ਵੀ ਹਾਜ਼ਰ ਸਨ।
Share the post "ਲੋਨ ਮੇਲੇ ਵਿੱਚ ਵਿੱਚ ਸਵੈ ਸਹਾਇਤਾ ਸਮੂਹਾਂ ਨੂੰ 5 ਕਰੋੜ 20 ਲੱਖ ਦੇ ਲੋਨ ਮਨਜ਼ੂਰ"