ਅੱਧੀ ਰਾਤ ਨੂੰ ਮੁੜ 119 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਜਹਾਜ ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਲੈਂਡ

0
400
+1
👉ਡਿਪੋਰਟ ਕੀਤੇ ਭਾਰਤੀਆਂ ਨੂੰ ਰਿਸੀਵ ਕਰਨ ਲਈ ਪੰਜਾਬ ਸਰਕਾਰ ਦੇ ਦੋ ਮੰਤਰੀ ਏਅਰਪੋਰਟ ‘ਤੇ ਪੁੱਜੇ 
Amritsar News: ਬੀਤੀ ਅੱਧੀ ਰਾਤ ਅਮਰੀਕੀ ਫੌਜੀ ਜਹਾਜ 119 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋ ਗਿਆ ਹੈ। ਇਹਨਾਂ 119 ਭਾਰਤੀਆਂ ਵਿੱਚੋਂ 65 ਪੰਜਾਬੀ ਨੌਜਵਾਨ ਸ਼ਾਮਿਲ ਹਨ। ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਅੰਮ੍ਰਿਤਸਰ ਏਅਰਪੋਰਟ ਉੱਪਰ ਹੀ ਉਤਾਰਨ ਦੇ ਮੁੱਦੇ ‘ਤੇ ਸਾਰਾ ਦਿਨ ਸਿਆਸਤ ਗਰਮਾਈ ਰਹੀ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਪਿਛਲੇ 24 ਘੰਟਿਆਂ ਤੋਂ ਹੀ ਅੰਮ੍ਰਿਤਸਰ ਡੇਰੇ ਲਾਏ ਹੋਏ ਸਨ, ਉੱਥੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੀ ਏਅਰਪੋਰਟ ‘ਤੇ ਪੁੱਜੇ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਦੇਸ਼ ਵਾਪਸ ਪਰਤ ਰਹੇ ਇਹਨਾਂ ਭਾਰਤੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।
ਕਾਫੀ ਦੇਰੀ ਨਾਲ ਕਰੀਬ ਸਾਢੇ 11 ਵਜੇ ਏਅਰਪੋਰਟ ‘ਤੇ ਉਤਰੇ ਇਸ ਫੌਜੀ ਜਹਾਜ਼ ਦੇ ਵਿੱਚ ਆਏ ਭਾਰਤੀਆਂ ਨੂੰ ਰਿਸੀਵ ਕਰਨ ਦੇ ਲਈ ਪੰਜਾਬ ਸਰਕਾਰ ਦੇ ਦੋ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਏਅਰਪੋਰਟ ‘ਤੇ ਮੌਜੂਦ ਰਹੇ। ਉਹਨਾਂ ਵੱਲੋਂ ਇਸ ਦੌਰਾਨ ਪੰਜਾਬੀ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ ਗਈ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਵੀ ਦਾਅਵਾ ਕੀਤਾ ਕਿ ਅਮਰਿਕਾ ਤੋਂ ਵਾਪਸ ਭੇਜੇ ਇੰਨਾਂ ਭਾਰਤੀਆਂ ਦੇ ਜਹਾਜ ਵਿੱਚ  ਮੁੜ ਹੱਥ ਅਤੇ ਪੈਰ ਬੰਨ ਕੇ ਰੱਖੇ ਗਏ ਜੋ ਕਿ ਇੱਕ ਅਣਮਨੁੱਖੀ ਵਤੀਰਾ ਹੈ, ਜਿਸ ਦੀ ਉਹ ਸਖਤ ਨਿੰਦਾ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਸ਼ਿਕਾਇਤ ‘ਤੇ ਟਰੈਵਲ ਏਜੰਟਾ ਵਿਰੁੱਧ ਤੁਰੰਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਨੌਜਵਾਨਾਂ ਨੂੰ ਘਰੋਂ-ਘਰੀ ਪਹੁੰਚਾਉਣ ਅਤੇ ਖਾਣ ਪੀਣ ਤੋਂ ਲੈ ਕੇ ਰਿਹਾਇਸ਼ ਤੱਕ ਦੇ ਪ੍ਰਬੰਧ ਕੀਤੇ ਹੋਏ ਸਨ। ਹਾਲਾਂਕਿ ਜਹਾਜ ਦੇ ਲੈਂਡ ਹੋਣ ਤੋਂ ਬਾਅਦ ਕਾਫੀ ਲੰਮਾ ਸਮਾਂ ਤੱਕ ਇਹਨਾਂ ਭਾਰਤੀਆਂ ਦੀ ਏਅਰਪੋਰਟ ਦੇ ਟਰਮੀਨਲ ਵਿੱਚ ਹੀ ਸੁਰੱਖਿਆ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਗਈ। ਇਸ ਮੌਕੇ ਇਹਨਾਂ ਡਿਪੋਰਟ ਕੀਤੇ ਨੌਜਵਾਨਾਂ ਦੇ ਪਰਿਵਾਰ ਵੀ ਸ਼ਾਮ ਤੋਂ ਏਅਰਪੋਰਟ ਪੁੱਜੇ ਹੋਏ ਸਨ। ਜਿਕਰਯੋਗ ਹੈ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਡੋਨਲਡ ਟਰੰਪ ਵੱਲੋਂ ਕੀਤੀ ਸਖਤੀ ਤੋਂ ਬਾਅਦ ਗੈਰ ਕਾਨੂੰਨੀ ਤੈਰ ‘ਤੇ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਵਿਰੁੱਧ ਸਖਤੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ।
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।
+1

LEAVE A REPLY

Please enter your comment!
Please enter your name here