ਕਰ ਲਓ ਘਿਓ ਨੂੰ ਭਾਂਡਾ, ਅਰਸ਼ ਡੱਲਾ ਦੇ ਨਾਂ ’ਤੇ ਮੁਲਾਜਮ ਨੇ ਹੀ ਮਾਲਕ ਕੱਪੜਾ ਵਪਾਰੀ ਤੋਂ ਮੰਗੀ ਫ਼ਿਰੌਤੀ

0
922
+3

ਮੋਗਾ, 27 ਦਸੰਬਰ: ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਅਜੈ ਗਾਂਧੀ ਦੀ ਅਗਵਾਈ ਹੇਠ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਇੱਕ ਚਰਚਿਤ ਗੈਂਗਸਟਰ ਦੇ ਨਾਂ ’ਤੇ ਕੱਪੜਾ ਵਪਾਰੀ ਤੋਂ 60 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਚਾਰ ਮੁਲਜਮਾਂ ਨੂੰ ਕਾਬੂ ਕੀਤਾ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਬਾਲ ਕ੍ਰਿਸ਼ਨ ਸਿੰਗਲਾ ਤੇ ਡੀਐਸਪੀ ਰਵਿੰਦਰ ਸਿੰਘ ਨੇ ਦਸਿਆ ਕਿ 16 ਦਸੰਬਰ ਨੂੰ ਮੁਦਈ ਦੇ ਮੋਬਾਇਲ ਨੰਬਰ ’ਤੇ ਇੱਕ ਅਣਪਛਾਤੇ ਨੰਬਰ ਤੋਂ ਵੱਖ-ਵੱਖ ਸਮੇਂ ਤੇ ਤਿੰਨ ਕਾਲਾ ਆਈਆਂ। ਜਿਸ ਵਿਚ ਗੈਂਗਸ਼ਟਰ ਅਰਸ਼ ਡਾਲਾ ਦਾ ਹਵਾਲਾ ਦਿੰਦਿਆਂ 60 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ।

ਇਹ ਵੀ ਪੜ੍ਹੋ ਬਠਿੰਡਾ ਬੱਸ ਹਾਦਸਾ; 1 ਬੱਚੇ ਤੇ 4 ਔਰਤਾਂ ਸਹਿਤ 8 ਮੌਤਾਂ, ਦਰਜ਼ਨਾਂ ਜਖ਼ਮੀ, ਰਾਹਤ ਕਾਰਜ਼ ਜਾਰੀ

ਇਸਤੋਂ ਬਾਅਦ ਮੁਲਜਮਾਂ ਨੇ ਮੁਦਈ ਨੂੰ ਵਾਰ–ਵਾਰ 2 ਹੋਰ ਫੋਨ ਕਰਕੇ ਧਮਕਾਇਆ ਅਤੇ ਫ਼ਿਰੌਤੀ ਨਾਂ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ। ਪੁਲਿਸ ਕੋਲ ਇਤਲਾਹ ਪੁੱਜਣ ’ਤੇ ਥਾਣਾ ਸਿਟੀ ਮੋਗਾ ਵਿਚ ਮੁਕੱਦਮਾ ਨੰਬਰ 272 ਮਿਤੀ 26.12.2024 ਅ/ਧ 308(4), 308(5), 351(1), 351(3), 62 ਬੀ.ਐਨ.ਐਸ. ਤਹਿਤ ਦਰਜ਼ ਕੀਤਾ ਗਿਆ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਫ਼ਿਰੌਤੀ ਮੰਗਣ ਵਾਲੇ ਮੁਲਜਮ ਸਿਮਰਨਜੀਤ ਸਿੰਘ ਵਾਸੀ ਕਿਰਾਏਦਾਰ ਮਕਾਨ ਮਾਲਕ ਰਿੰਕੂ ਸਿੰਘ, ਕਰਨ ਕੁਮਾਰ ਉਰਫ ਕਰਨ ਵਾਸੀ ਪ੍ਰਤਾਪਗੜ੍ਹ (ਯੂ.ਪੀ) ਹਾਲ ਆਬਾਦ ਮੋਗਾ,ਸੰਦੀਪ ਸਿੰਘ ਉਰਫ ਸੀਪਾ ਵਾਸੀ ਨਿਗਾਹਾ ਰੋਡ ਮੋਗਾ ਅਤੇ ਸੋਨੂੰ ਕੁਮਾਰ ਵਾਸੀ ਯੂ.ਪੀ ਹਾਲ ਆਬਾਦ ਮਲੋਟ ਵੱਲੋਂ ਇਹ ਫ਼ਿਰੌਤੀ ਮੰਗੀ ਗਈ ਹੈ।

ਇਹ ਵੀ ਪੜ੍ਹੋ ਲੁਧਿਆਣਾ ਵਾਲੇ ਦੀਸ਼ੇ ਕੌਂਸਲਰ ਨੇ ‘ਦਲ-ਬਦਲੀ’ ਵਿਚ ਬਣਾਇਆ ਨਵਾਂ ਰਿਕਾਰਡ, ਇੱਕ ਦਿਨ ’ਚ ਤਿੰਨ ਵਾਰ ਬਦਲੀ ਪਾਰਟੀ

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜਮ ਸਿਮਰਨਜੀਤ ਸਿੰਘ ਮੁੱਦਈ ਦੀ ਦੁਕਾਨ ’ਤੇ ਕੰਮ ਕਰਦਾ ਸੀ ਜਿਸ ਕਰਕੇ ਉਸਨੂੰ ਊਸਦੀ ਆਰਥਿਕ ਹਾਾਤ ਅਤੇ ਆਉਣ ਜਾਣ ਬਾਰੇ ਪਤਾ ਸੀ। ਜਿਸਦੇ ਚੱਲਦੇ ਉਸਨੇ ਦੂਜੇ ਮੁਲਜਮਾਂ ਨਾਲ ਮਿਲਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਉਕਤਾਨ ਸਾਰੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਨ੍ਹਾਂ ਕੋਲੋਂ ਧਮਕੀਆਂ ਦੇਣ ਲਈ ਵਰਤਿਆ ਗਿਆ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

+3

LEAVE A REPLY

Please enter your comment!
Please enter your name here