ਦਰਦਨਾਕ ਹਾਦਸੇ ’ਚ 6 ਵਿਦਿਆਰਥੀਆਂ ਦੀ ਹੋਈ ਮੌ+ਤ, 3 ਮੁੰਡੇ ਤੇ 3 ਸਨ ਕੁੜੀਆਂ

0
150
+1

ਦੇਹਰਾਦੂਨ, 12 ਨਵੰਬਰ: ਬੀਤੀ ਰਾਤ ਸਥਾਨਕ ਸ਼ਹਿਰ ਦੇ ਵਿਚ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ 6 ਵਿਦਿਆਰਥੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇੱਕ ਵਿਦਿਆਰਥੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਹੈ। ਮਰਨ ਵਾਲਿਆਂ ਵਿਚ 3 ਮੁੰਡੇ ਤੇ 3 ਕੁੜੀਆਂ ਦਸੀਆਂ ਜਾ ਰਹੀਆਂ ਹਨ। ਇਹ ਸਾਰੇ ਇੱਕ ਇਨੋਵਾ ਕਾਰ ਵਿਚ ਸਵਾਰ ਸਨ। ਰਾਤ ਸਮੇਂ ਇਹ ਘੁਮਣ ਲਈ ਨਿਕਲੇ ਸਨ ਕਿ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋਇਲੈਕਸ਼ਨ ਕਮਿਸ਼ਨ ਦੀ ਵੱਡੀ ਕਾਰਵਾਈ: ਡੇਰਾ ਬਾਬਾ ਨਾਨਕ ਦਾ ਡੀਐਸਪੀ ਬਦਲਿਆਂ

ਸੂਚਨਾ ਮੁਤਾਬਕ ਪਹਿਲਾਂ ਵਿਦਿਆਰਥੀਆਂ ਦੀ ਇਹ ਤੇਜ ਰਫ਼ਤਾਰ ਇਨੋਵਾ ਕਾਰ ਇੱਕ ਟਰੱਕ ਵਿਚ ਵੱਜੀ, ਜਿਸਤੋਂ ਬਾਅਦ ਇਹ ਡਿਵਾਈਡਰ ਟੱਪਦੀ ਹੋਈ ਸੜਕ ਦੇ ਦੂਜੇ ਪਾਸੇ ਖੜ੍ਹੇ ਇੱਕ ਮਜਬੂਤ ਦਰੱਖਤ ਵਿਚ ਜਾ ਟਕਰਾਈ। ਇਹ ਹਾਦਸਾ ਇੰਨਾਂ ਭਿਆਨਕ ਸੀਕਿ ਕਾਰ ਵਿਚ 7 ਵਿਚੋਂ 6 ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਤੁਰੰਤ ਮ੍ਰਿਤਕਾਂ ਦੇ ਜਖਮੀ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿਚ ਇਨੋਵਾ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਵਿਦਿਆਰਥੀਆਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ।

 

+1

LEAVE A REPLY

Please enter your comment!
Please enter your name here