Bathinda News: ਸਵ: ਪਰਮਜੀਤ ਸਿੰਘ ਸੇਖੋਂ ਦੀ ਨਿੱਘੀ ਯਾਦ ਵਿਚ ਪਰਿਵਾਰ ਨੇ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਰਦੀ ਦੀਆਂ ਵਰਦੀਆਂ ਵੰਡੀਆਂ

0
165

ਬਠਿੰਡਾ, 12 ਦਸੰਬਰ: Bathinda News: ਸਥਾਨਕ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਕਲੋਨੀ ਵਿਖੇ ਸਕੂਲ ਕਮੇਟੀ ਦੇ ਪ੍ਰਧਾਨ ਸਵਰਗੀ ਸ. ਪਰਮਜੀਤ ਸਿੰਘ ਸੇਖੋਂ ਦੀ ਨਿੱਘੀ ਯਾਦ ਵਿਚ ਉਨਾਂ ਦੇ ਪਰਿਵਾਰਿਕ ਮੈਂਬਰਾਂ ਸੁਪਤਨੀ ਸ੍ਰੀਮਤੀ ਬਲਵਿੰਦਰ ਕੌਰ ਅਤੇ ਬੇਟੇ ਸ.ਅਮਨਪਾਲ ਸਿੰਘ ਸੇਖੋਂ ਵੱਲੋਂ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਰਦੀ ਦੀਆਂ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਦੇਵ ਸਿੰਘ ਸਮਾਘ ਸਕੱਤਰ, ਨਿਰਪਿੰਦਰ ਸਿੰਘ ਜਲਾਲ ਮੈਨੇਜਰ, ਬਲਜਿੰਦਰ ਸਿੰਘ ਬਰਾੜ ਵਾਇਸ ਸਕੱਤਰ, ਜਗਦੀਸ਼ ਸਿੰਘ ਮਾਨ,

ਇਹ ਵੀ ਪੜ੍ਹੋ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਕੈਡੇਟ ਮਨਜਿੰਦਰ ਕੌਰ ਨੇ ਜਿੱਤੇ 2 ਸੋਨ ਤਗਮੇ

ਭਰਪੂਰ ਸਿੰਘ ਬਰਾੜ,ਹਰਗੁਰਜੀਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਰਾੜ, ਬਲਜਿੰਦਰ ਸਿੰਘ ਮਾਨ, ਦਵਿੰਦਰ ਸਿੰਘ ਢਿਲੋਂ, ਪਰਮਪਾਲ ਸਿੰਘ, ਮੇਜਰ ਸਿੰਘ ਬਰਾੜ, ਤੇਜਾ ਸਿੰਘ, ਹਰਨੇਕ ਸਿੰਘ ਪੀ.ਟੀ.ਏ ਪ੍ਰਧਾਨ, ਕਰਨੈਲ ਸਿੰਘ ਪ੍ਰਧਾਨ ਸਿਵਲ ਸਟੇਸ਼ਨ ਸਕੂਲ, ਜੋਗਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮਿੱਠੂ ਸਿੰਘ ਜਨਰਲ ਸਕੱਤਰ, ਸਰਜਿੰਦਰ ਸਿੰਘ ਸਕੱਤਰ, ਨਾਇਬ ਸਿੰਘ ਖਜ਼ਾਨਚੀ ਅਤੇ ਜਗਦੇਵ ਸਿੰਘ ਮੈਂਬਰ ਅਤੇ ਸਮੂਹ ਸਕੂਲ ਸਟਾਫ ਕਮਲਾ ਨਹਿਰੂ ਨਗਰ ਬਠਿੰਡਾ ਹਾਜ਼ਰ ਸਨ।

ਇਹ ਵੀ ਪੜ੍ਹੋ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਅੱਜ ਦੁਪਿਹਰ ਕਰਨਗੇ ਵੱਡਾ ਐਲਾਨ

ਅੰਤ ਵਿੱਚ ਸ੍ਰੀਮਤੀ ਜਸਦੀਪ ਕੌਰ ਮਾਨ ਪ੍ਰਿੰਸੀਪਲ ਨੇ ਸਮੂਹ ਸੇਖੋਂ ਪਰਿਵਾਰ ਦਾ ਇਸ ਹਮਦਰਦੀ ਭਰੇ ਸੁਭ ਕਾਰਜ ਲਈ ਧੰਨਵਾਦ ਕੀਤਾ। ਸਮੂਹ ਪ੍ਰਬੰਧਕ ਕਮੇਟੀ ਦੇ ਪਹੁੰਚੇ ਹੋਏ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਵਰਗਵਾਸੀ ਸ. ਪਰਮਜੀਤ ਸਿੰਘ ਸੇਖੋਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਸਮੂਹ ਸੇਖੋਂ ਪਰਿਵਾਰ ਦਾ ਤਹਿ ਦਿੱਲੋਂ ਧੰਨਵਾਦ ਕੀਤਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here