ਨਵੀਂ ਦਿੱਲੀ, 17 ਜਨਵਰੀ: ਪਿਛਲੇ ਸਾਲ ਹੋਈਆਂ ਪੈਰਿਸ ਓਲੰਪਿਕ ਵਿਚ ਆਪਣੀ ਕਾਬਲੀਅਤ ਦੇ ਸਿਰ ’ਤੇ ਨਾਮਣਾ ਖੱਟਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਉਸ ਦੇ ਦਮਦਾਰ ਖੇਡ ਅਤੇ ਅਸਾਧਾਰਨ ਪ੍ਰਤਿਭਾ ਲਈ ਦੇਸ ਦੀ ਰਾਸ਼ਟਰਪਤੀ ਸ਼੍ਰੀਮਤੀ ਦੁਰੋਪਦੀ ਮੁਰਮੂ ਵੱਲੋਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ ਸਿਫ਼ਤੀ ਦੇ ਘਰ ’ਚ ਸ਼ਰਮਨਾਕ ਕਾਰਾ; ਹਾਦਸੇ ’ਚ ਜਖ਼ਮੀ ਹੋਏ ਵਪਾਰੀ ਦੀ ਮੱਦਦ ਬਹਾਨੇ ਜੇਬ ’ਚੋਂ ਕੱਢੇ ਲੱਖੇ ਰੁਪਏ
ਅੱਜ ਰਾਸ਼ਟਰਪਤੀ ਭਵਨ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਪਤਾਨ ਹਰਮਨਪ੍ਰੀਤ ਤੋਂ ਇਲਾਵਾ ਅੰਮ੍ਰਿਤਸਰ ਦੇ ਜਰਮਨਜੀਤ ਸਿੰਘ ਅਤੇ ਜਲੰਧਰ ਦੇ ਸੁਖਜੀਤ ਸਿੰਘ ਨੂੰ ਵੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਨਾਲ ਸਬੰਧਤ ਸ਼ੂਟਰ ਮਨੂ ਭਾਕਰ ਨੂੰ ਵੀ ਮੇਜ਼ਰ ਧਿਆਨ ਚੰਦ ਖੇਡ ਰਤਨ ਅਵਾਰਡ 2024 ਅਤੇ ਸ਼ੂਟਰ ਸਰਬਜੋਤ ਸਿੰਘ ਨੂੰ ਅਰੁਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਦੋਨਾਂ ਖਿਡਾਰੀਆਂ ਦੀ ਜੋੜੀ ਨੇ ਵੀ ਪੈਰਿਸ ਓਲੰਪਿਕ ਵਿਚ ਧੁੰਮਾਂ ਪਾਈਆਂ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite


