ਨਵੀਂ ਦਿੱਲੀ, 7 ਅਗਸਤ: ਪਿਛਲੇ ਕਈ ਦਿਨਾਂ ਤੋਂ ਪੂਰੇ ਭਾਰਤ ਦੀਆਂ ਉਮੀਦਾਂ ਜਗਾਉਣ ਵਾਲੀ ਭਾਰਤੀ ਹਾਕੀ ਟੀਮ ਨੂੰ ਬੀਤੀ ਰਾਤ ਪੈਰਿਸ ਓਲੰਪਿਕ ਵਿਚ ਜਰਮਨ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੇ ਉੱਘੇ ਰੱਖਿਅਕ ਅਮਿਤ ਰੋਹੀਦਾਸ ਤੋਂ ਬਿਨ੍ਹਾਂ ਖੇਡ ਰਹੀ ਇਸ ਟੀਮ ਨੂੰ ਇੱਕ ਪੈਨੇਲਿਟੀ ਕਾਰਨਰ ਨੇ ਜਿੱਤ ਤੋਂ ਦੂਰ ਕਰ ਦਿੱਤਾ। ਹੁਣ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਮੁਕਾਬਲਾ ਕਰੇਗੀ। ਜਿਹੜੀ ਕਿ ਹਾਲੈਂਡ ਦੇ ਹੱਥੋਂ ਸੈਮੀਫ਼ਾਈਨ ਵਿਚ ਹਾਰ ਗਈ ਹੈ।
ਵਿਨੇਸ਼ ਫ਼ੋਗਟ ਨੇ ਰਚਿਆ ਇਤਿਹਾਸ, ਫ਼ਾਈਨਲ ’ਚ ਪੁੱਜੀ
ਹੁਣ ਫ਼ਾਈਨਲ ਵਿਚ ਹਾਲੈਂਡ ਅਤੇ ਜਰਮਨੀ ਦਾ ਮੁਕਾਬਲਾ ਹੋੁਵੇਗਾ। ਭਾਰਤ ਤੇ ਜਰਮਨੀ ਵਿਚਕਾਰ ਹੋਏ ਸਖ਼ਤ ਮੁਕਾਬਲੇ ਦੌਰਾਨ ਭਾਰਤੀ ਟੀਮ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਨੇ ਗੋਲ ਕੀਤੇ ਜਦਕਿ ਜਰਮਨੀ ਲਈ ਗੋਂਜ਼ਾਲੋ ਪੇਇਲਟ, ਕ੍ਰਿਸਟੋਫਰ ਰੁਹਰ ਅਤੇ ਮਾਰਕੋ ਮਿਲਟਕਾਊ ਨੇ ਗੋਲ ਕੀਤੇ। ਇਸਤੋਂ ਪਹਿਲਾਂ ਭਾਰਤ ਨੇ ਕੁਆਟਰਫ਼ਾਈਨਲ ਵਿਚ ਇੰਗਲੈਂਡ ਅਤੇ ਪ੍ਰੀ ਕੁਆਟਰ ਫ਼ਾਈਨਲ ਮੁਕਾਬਲੇ ਵਿਚ 52 ਸਾਲਾਂ ਬਾਅਦ ਆਸਟਰੇਲੀਆ ਦੀ ਟੀਮ ਨੂੰ ਹਰਾਇਆ ਸੀ।
Share the post "ਸਖ਼ਤ ਮੁਕਾਬਲੇ ਤੋਂ ਬਾਅਦ ਜਰਮਨ ਹੱਥੋਂ ਹਾਰੀ ਭਾਰਤੀ ਹਾਕੀ ਟੀਮ, ਹੁਣ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਹੋਵੇਗਾ ਮੁਕਾਬਲਾ"