ਚੰਡੀਗੜ੍ਹ, 1 ਨਵੰਬਰ: ਦੀਵਾਲੀ ਦੀ ਅੱਧੀ ਰਾਤ ਦੇਸ ਦੇ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਗੈਸ ਸਿਲੰਡਰਾਂ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ। ਹੁਣ ਦੇਸ ਵਿਚ ਵਿਕਣ ਵਾਲਾ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿਚ 62 ਰੁਪਏ ਦਾ ਵਾਧਾ ਹੋਇਆ ਹੈ। ਹਾਲਾਂਕਿ ਘਰੇਲੂ ਗੈਸ ਸਪਲਾਈ ਵਾਲੇ ਸਿਲੰਡਰਾਂ ਦੀ ਕੀਮਤ ਨਹੀਂ ਵਧਾਈ ਗਈ ਹੈ। ਪ੍ਰੰਤੂ ਵਪਾਰਕ ਸਿਲੰਡਰ ਵਧਣ ਕਾਰਨ ਖ਼ਾਣ ਪੀਣ ਦੀਆਂ ਵਸਤੂਆਂ ਦੇ ਭਾਅ ਵਿਚ ਵੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ:ਪਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਲਿਖ਼ੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਖ਼ਤ’, ਜਾਣੋ ਵਜਾਹ
ਤੇਲ ਕੰਪਨੀਆਂ ਵੱਲੋਂ ਜਾਰੀ ਕੀਤੇ ਨਵੇਂ ਰੇਟਾਂ ਮੁਤਾਬਕ ਹੁਣ 1 ਨਵੰਬਰ ਤੋਂ ਪ੍ਰਤੀ ਸਿਲੰਡ 62 ਰੁਪਏ ਵਧਣ ਕਾਰਨ ਦਿੱਲੀ ਵਿਚ ਇਹ ਸਿਲੰਡਰ 1802 ਰੁਪਏ ਦਾ ਮਿਲੇਗਾ। ਇਸ ਤਰ੍ਹਾਂ ਕੋਲਕਾਤਾ ਵਿਚ 1911.50, ਮੁੰਬਈ ਵਿਚ 1754.50 ਅਤੇ ਚੇਨਈ ਵਿਚ 1964 ਰੁਪਏ ਇਸਦੀ ਕੀਮਤ ਹੋਵੇਗੀ। ਗੌਰਤਲਬ ਹੈ ਕਿ ਸਰਕਾਰ ਦੀ ਇਜ਼ਾਤ ਤੋਂ ਬਾਅਦ ਹੁਣ ਤੇਲ ਕੰਪਨੀਆਂ ਵੱਲੋਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਰੇਟਾਂ ਵਿਚ ਤਬਦੀਲੀ ਕੀਤੀ ਜਾਂਦੀ ਹੈ।
Share the post "ਦੀਵਾਲੀ ਤੋਂ ਦੂਜੇ ਦਿਨ ਮਹਿੰਗਾਈ ਦਾ ਝਟਕਾ, ਗੈਸ ਸਿਲੰਡਰਾਂ ਦੀ ਕੀਮਤ 62 ਰੁਪਏ ਵਧੀ"