ਬਠਿੰਡਾ, 19 ਅਕਤੂਬਰ : ਸਥਾਨਕ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਆਈਐਚਐਮ ਵਿਖੇ ਅੰਤਰਰਾਸ਼ਟਰੀ ਸ਼ੈੱਫ ਦਿਵਸ ਮਨਾਇਆ ਗਿਆ। ਇਹ ਜਾਣਕਾਰੀ ਪ੍ਰਿੰਸੀਪਲ ਮਿਸ ਰਾਜਨੀਤ ਕੋਹਲੀ ਨੇ ਸਾਂਝੀ ਕੀਤੀ। ਇਸ ਮੌਕੇ ਉਹਨਾਂ ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਹਨਾਂ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ:ਸਵਾਰੀ ਦੀ ਜਾਨ ਖ਼ਤਰੇ ’ਚ ਪਾਉਣ ਵਾਲੇ ਸਰਕਾਰੀ ਬੱਸ ਦੇ ਡਰਾਈਵਰ ਤੇ ਕੰਢਕਟਰ ਮੁਅੱਤਲ
ਉਹਨਾਂ ਅੱਗੇ ਦੱਸਿਆ ਕਿ ਸ਼ੈੱਫਸ ਨੂੰ ਸਕਾਰਾਤਮਕ ਪ੍ਰਭਾਵ ਪਾਉਣ ਦਾ ਬਹੁਤ ਹੀ ਸ਼ਾਨਦਾਰ ਮੌਕਾ ਹੈ।ਇਸ ਵਿਸ਼ੇਸ਼ ਦਿਨ ਦਾ ਆਪਣੇ ਵਿਦਿਆਰਥੀਆਂ ਨਾਲ ਜਸ਼ਨ ਮਨਾ ਕੇ ਉਹਨਾਂ ਦੇ ਜੀਵਨ ਵਿੱਚ ਸਥਿਰਤਾ, ਭਾਈਚਾਰੇ ਤੋਂ ਇਲਾਵਾ ਅਗਲੀ ਪੀੜ੍ਹੀ ਨੂੰ ਸਿੱਖਿਅਤ ਅਤੇ ਪ੍ਰੇਰਿਤ ਕਰਨਾ ਹੈ।ਉਹਨਾਂ ਦੱਸਿਆ ਕਿ ਇਸ ਕੁੱਕਰੀ ਮੁਕਾਬਲੇ ਵਿੱਚ ਡਿਗਰੀ, ਡਿਪਲੋਮਾ ਅਤੇ ਕਰਾਫਟਸਮੈਨ ਸ਼ਿਪ ਕੋਰਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਹ ਵੀ ਪੜ੍ਹੋ:ਹਰਿਆਣਾ ਸਰਕਾਰ ਦਾ ਵੱਡਾ ਤੋਹਫ਼ਾ, ਕਿਡਨੀ ਰੋਗੀਆਂ ਲਈ ਫਰੀ ਹੇਮੋਡਾਇਲਸਿਸ ਸੇਵਾ ਕੀਤੀ ਸ਼ੁਰੂ
ਇਹਨਾਂ ਕੁੱਕਰੀ ਵਿੱਚ ਮੁਕਾਬਲੇ ਵਿੱਚ ਰਮਨ ਕੌਰ ਨੇ ਪਹਿਲਾ, ਰੀਆ ਨੇ ਦੂਜਾ ਅਤੇ ਇਨਾਮ ਸਮਿਤਾ ਨੇ ਹਾਸਲ ਕੀਤਾ।ਇਸ ਮੌਕੇ ਪੁਲਿਸ ਪਬਲਿਕ ਸਕੂਲ, ਬਠਿੰਡਾ ਦੇ ਸ਼੍ਰੀਮਤੀ ਮੋਨਿਕਾ ਸਿੰਘ, ਆਈਐਚਐਮ ਦੇ ਪ੍ਰਸ਼ਾਸਕੀ ਅਫਸਰ ਸ਼੍ਰੀ ਰਾਜ ਕੁਮਾਰ ਸਿੰਗਲਾ ਨੇ ਸਮਾਗਮ ਦੌਰਾ ਕਰਕੇ ਜਾਇਜ਼ਾ ਵੀ ਲਿਆ।ਇਸ ਦੌਰਾਨ ਅਬੇਦਿਕਾ, ਸੁਰਿੰਦਰ ਸਿੰਘ ਚੌਹਾਨ ਤੋਂ ਇਲਾਵਾ ਆਈਐਚਐਮ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਆਦਿ ਹਾਜ਼ਰ ਸਨ।