ਸਿਹਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

0
49
+2

👉ਔਰਤ ਦਾ ਹਰ ਖੇਤਰ ’ਚ ਸਮਾਜ ਲਈ ਆਪਣਾ ਵੱਡਮੁੱਲਾ ਯੋਗਦਾਨ
Ferozepur News:ਅੱਜ ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਰੋਹ ਵਿੱਚ ਸਿਹਤ ਵਿਭਾਗ ਦੇ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮੰਦੀਪ ਕੌਰ ਨੇ ਕਿਹਾ ਕਿ ਵਿਸ਼ਵ ਭਰ ’ਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸਦਾ ਕਾਰਨ ਹੈ ਕਿ ਔਰਤ ਹੀ ਹੈ ਜੋ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਂਦੀ ਹੈ। ਔਰਤਾਂ ਦੇ ਸਮਾਜ ਦੇ ਹਰ ਖੇਤਰ ’ਚ ਵੱਡਮੁੱਲੇ ਯੋਗਦਾਨ ਨੂੰ ਦੇਖਦੇ ਹੋਏ 8 ਮਾਰਚ ਨੂੰ ਦੁਨੀਆ ਭਰ ’ਚ ਔਰਤਾਂ ਨੂੰ ਸਨਮਾਨ ਦੇਣ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਆਯੋਜਤ ਕੀਤਾ ਜਾਂਦਾ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਨੇਹਾ ਭੰਡਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਖ਼ੇਤਰ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਧ ਰਹੀ ਹੈ, ਨਿਜੀ ਖ਼ੇਤਰ ਅਤੇ ਸਰਕਾਰੀ ਅਦਾਰਿਆਂ ਦੇ ਉੱਚੇ ਅਹੁਦਿਆਂ ਤੇ ਔਰਤਾਂ ਹੀ ਤਾਇਨਾਤੀ ਹਨ।

ਇਹ ਵੀ ਪੜ੍ਹੋ  ਗ੍ਰਾਮ ਪੰਚਾਇਤ ਹੁਸੈਨੀਵਾਲਾ ਦੀ ਸਰਪੰਚ ਪੂਜਾ ਨੇ ਰਾਸ਼ਟਰ ਸੰਮੇਲਨ ‘ਚ ਸ਼ਾਮਲ ਹੋ ਕੇ ਫਿਰੋਜ਼ਪੁਰ ਦਾ ਨਾਮ ਕੀਤਾ ਰੌਸ਼ਨ

ਪੁਲਿਸ ਵਿਭਾਗ ਔਰਤਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹੈ। ਔਰਤ ਆਪਣੀ ਜ਼ਿੰਦਗੀ ’ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਹੈ, ਜਿਸ ’ਚ ਧੀ, ਭੈਣ, ਨੂੰਹ, ਮਾਂ ਸ਼ਾਮਲ ਹਨ। ਔਰਤਾਂ ਨੇ ਸਮਾਜ ਦੇ ਹਰ ਖੇਤਰ ਨੂੰ ਵਿਕਸਿਤ ਕਰਨ ’ਚ ਮਦਦ ਹੀ ਨਹੀਂ ਕੀਤੀ, ਬਲਕਿ ਸਮਾਜ ਲਈ ਪ੍ਰੇਰਨਾ ਸਰੋਤ ਵੀ ਰਹੀਆਂ ਹਨ।ਡਾ. ਸਮਿੰਦਰ ਕੌਰ ਨੇ ਕਿਹਾ ਕਿ ਵਰਤਮਾਨ ਸਮੇਂ ’ਚ ਔਰਤਾਂ ਘਰ ਦੀ ਜ਼ਿੰਮੇਵਾਰੀ ਤੋਂ ਇਲਾਵਾ ਆਰਥਕ ਜ਼ਿੰਮੇਵਾਰੀਆਂ ਵੀ ਨਿਭਾ ਰਹੀਆਂ ਹਨ। ਔਰਤਾਂ ਨੂੰ ਜੋ ਉਨ੍ਹਾਂ ਦੀ ਕਰਨ ਦੀ ਇੱਛਾ ਹੋਵੇ ਜ਼ਰੂਰ ਕਰਨਾ ਚਾਹੀਦਾ ਹੈ, ਹਰੇਕ ਔਰਤ ਆਪਣਾ ਚੰਗਾ-ਬੁਰਾ ਸਮਝਦੀ ਹੈ। ਔਰਤਾਂ ਨੂੰ ਬਰਾਬਰ ਅਧਿਕਾਰ ਦੇਣੇ ਚਾਹੀਦੇ ਹਨ, ਜਦੋਂ ਔਰਤ ਨੂੰ ਅੱਗੇ ਵਧਣ ਦਾ ਰਸਤਾ ਮਿਲੇਗਾ ਤਾਂ ਉਹ ਜ਼ਰੂਰ ਕੁਝ ਕਰ ਗੁਜ਼ਰੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here