ਵਿਦੇਸ਼ੀ ਵਿਦਿਆਰਥੀ ਪੜਾਈ ਤੋਂ ਬਾਅਦ ਮੁੜ ਜਾਣ ਆਪਣੇ ਘਰ: ਮਾਰਕ ਮਿਲਰ
ਨਵੀਂ ਦਿੱਲੀ, 19 ਜੁਲਾਈ: ਪਿਛਲੇ ਕਈ ਸਾਲਾਂ ਤੋਂ ਭਾਰਤੀਆਂ ਤੇ ਖ਼ਾਸਕਰ ਪੰਜਾਬੀਆਂ ਲਈ ਦੂਜਾ ਘਰ ਬਣੇ ਕੈਨੇਡਾ ਵਿਚ ਪੱਕੇ ਹੋਣਾ ਹੁਣ ਆਉਣ ਵਾਲੇ ਸਮੇਂ ਵਿਚ ਹੋਰ ਵੀ ਔਖਾ ਹੋ ਸਕਦਾ ਹੈ। ਕੈਨੇਡਾ ਸਰਕਾਰ ਵਰਕ ਪਰਮਿਟ ’ਤੇ ਮੁੜ ਵਿਚਾਰ ਕਰਨ ਜਾ ਰਹੀ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀਆਰ ਹਾਸਲ ਕਰਨ ਵਿਚਕਾਰ ਵਰਕ ਪਰਮਿਟ ਸਭ ਤੋਂ ਮਹੱਤਵਪੂਰਨ ਕੜੀ ਹੈ। ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਦਾ ਹੁਣ ਇੰਮੀਗਰੇਸ਼ਨ ਨੀਤੀ ਬਾਰੇ ਇੱਕ ਮਹੱਤਵਪੂਰਨ ਬਿਆਨ ਸਾਹਮਣੇ ਆਇਆ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਕੀਤੀ ਖ਼ੁ.ਦਕਸ਼ੀ
ਜਿਸਦੇ ਵਿਚ ਉਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਸਟੱਡੀ ਵੀਜ਼ੇ ਨੂੂੰ ਕੈਨੇਡਾ ਵਿਚ ਪੱਕੀ ਠਾਹਰ ਨਾ ਸਮਝਿਆ ਜਾਵੇ ਤੇ ਵਿਦਿਆਰਥੀ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਮੁੜ ਜਾਣ। ਮੀਡੀਆ ਵਿਚ ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ ਮਾਰਕ ਮਿਲਰ ਵੱਲੋਂ ਇੱੱਕ ਮੀਡੀਆ ਹਾਊਸ ਨਾਲ ਇੰਟਰਵਿਊ ਦੌਰਾਨ ਖ਼ੁਲਾਸਾ ਕੀਤਾ ਹੈ ਕਿ ‘‘ਕੈਨੇਡਾ ਸਰਕਾਰ ਇਸ ਗੱਲ ’ਤੇ ਵਿਚਾਰ ਕਰ ਰਹੀ ਹੈ ਕਿ ਲੇਬਰ ਡਿਮਾਂਡ ਅਤੇ ਵਿਦਿਆਰਥੀਆਂ ਵਿਚਕਾਰ ਆਪਸੀ ਤਾਲਮੇਲ ਕਿਵੇਂ ਹੋਵੇ। ’’ ਉਨ੍ਹਾਂ ਮੰਨਿਆ ਹੈ ਕਿ ਹੁਣ ਤੱਕ ਕੈਨੇਡਾ ਦੇ ਵਿਚ ਪੜਾਈ ਦੇ ਨਾਂ ’ਤੇ ਵੱਡੀ ਪੱਧਰ ਵਿਚ ਯੂਥ ਆਇਆ ਹੈ
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਅੱਠ ਹੋਰ ਕੈਡਿਟਾਂ ਦੀ ਐਨ.ਡੀ.ਏ. ਲਈ ਚੋਣ
ਪ੍ਰੰਤੂ ਇਹ ਸੋਚਣਾ ਜਰੂਰੀ ਹੈ ਕਿ ਹਰ ਕੋਈ ਸਟੱਡੀ ਵੀਜ਼ੇ ਨੂੰ ਕੈਨੇਡਾ ਵਿਚ ਪੱਕੀ ਰਿਹਾਇਸ਼ ਵਜੋਂ ਨਾ ਦੇਖੇ। ਉਨ੍ਹਾਂ ਕਿਹਾ ਕਿ ਇੱਥੋਂ ਪੜਾਈ ਕਰਕੇ ਇੰਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ਵੀ ਹੁਨਰ ਅਜਮਾਉਣਾ ਚਾਹੀਦਾ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ ਸਰਕਾਰ ਲਗਾਤਾਰ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ’ਤੇ ਰੋਕ ਲਗਾਊਣ ਲਈ ਕਦਮ ਚੁੱਕ ਰਹੀ ਹੈ। ਜਿਸਦੇ ਚੱਲਦੇ ਕੁੱਝ ਮਹੀਨੇ ਪਹਿਲਾਂ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਆਮਦ ’ਤੇ ਉਪਰਲੀ ਕੈਪ ਲਗਾ ਦਿੱਤੀ ਗਈ ਸੀ। ਹੁਣ ਕੈਨੇਡਾ ਸਿਰਫ ਤਿੰਨ ਲੱਖ ਵਿਦਿਆਰਥੀਆਂ ਨੂੰ ਪੜਾਈ ਲਈ ਵੀਜ਼ੇ ਜਾਰੀ ਕਰ ਰਿਹਾ।
Share the post "ਕੈਨੇਡਾ ਦੇ ਵਿਚ ਪੱਕੇ ਹੋਣਾ ਹੁਣ ਹੋਵੇਗਾ ਹੋਰ ਵੀ ਔਖਾ!ਇਮੀਗ੍ਰੇਸ਼ਨ ਮੰਤਰੀ ਦਾ ਆਇਆ ਅਹਿਮ ਬਿਆਨ"