ਖ਼ਨੌਰੀ, 22 ਦਸੰਬਰ:kisan andolan: ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਕਿਸਾਨ-ਮਜਦੂਰਾਂ ਦੇ ਕਰਜ਼ੇ ਮੁਆਫ਼ ਕਰਨ ਸਹਿਤ ਇੱਕ ਦਰਜ਼ਨ ਦੇ ਕਰੀਬ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਅੱਜ 27ਵੇਂ ਦਿਨ ਵਿਚ ਸ਼ਾਮਲ ਹੋ ਗਿਆ। ਉਨ੍ਹਾਂ ਦੀ ਹਾਲਾਤ ਦਿਨ-ਬ-ਦਿਨ ਨਾਜੁਕ ਹੁੰਦੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਵੱਲੋਂ ਮੰਗਾਂ ਨੂੰ ਲੈਕੇ ਕੋਈ ਠੋਸ ਗੱਲਬਾਤ ਨਾ ਕਰਨ ਦੇ ਚੱਲਦੇ ਕਿਸਾਨਾਂ ਵਿਚ ਗੁੱਸਾ ਹੋਰ ਵਧਦਾ ਜਾ ਰਿਹਾ।
ਇਹ ਵੀ ਪੜ੍ਹੋ Ex CM ਚੰਨੀ ਦੀ ਅਗਵਾਈ ਹੇਠ ਪਾਰਲੀਮੈਂਟ ਦੀ ਕਮੇਟੀ ਨੇ MSP ’ਤੇ ਕਾਨੂੰਨੀ ਗਰੰਟੀ ਦੀ ਕੀਤੀ ਸਿਫ਼ਾਰਿਸ਼
ਜਿਸਦੇ ਚੱਲਦਿਆਂ ਖਨੌਰੀ ਬਾਰਡਰ ’ਤੇ ਕਿਸਾਨਾਂ ਦੀ ਆਮਦ ਲਗਾਤਾਰ ਵਧ ਰਹੀ ਹੈ। ਉਧਰ ਸੁਪਰੀਮ ਕੋਰਟ ਵੱਲੋਂ ਦਿੱਤੀਆਂ ਹਿਦਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਖਨੌਰੀ ਬਾਰਡਰ ਦੇ ਬਿਲਕੁਲ ਨਜਦੀਕ ਹੀ ਇੱਕ ਆਰਜ਼ੀ ਐਮਰਜੈਂਸੀ ਹਸਪਤਾਲ ਬਣਾਇਆ ਗਿਆ ਹੈ, ਜਿੱਥੇ ਪੰਜ ਮਾਹਰ ਡਾਕਟਰਾਂ ਤੋਂ ਇਲਾਵਾ ਹੋਰ ਅਮਲਾ ਫੈਲਾ ਅਤੇ ਮਸ਼ੀਨਾਂ ਲਗਾਈਆਂ ਗਈਆਂ ਹਨ।
ਇਹ ਵੀ ਪੜ੍ਹੋ mohali building collapse news: ਮਲਬੇ ਹੇਠੋਂ ਤਿੰਨ ਜਣੇ ਕੱਢੇ, ਇੱਕ ਲੜਕੀ ਦੀ ਹੋਈ ਮੌਤ, ਮਾਲਕਾਂ ਵਿਰੁਧ ਪਰਚਾ ਦਰਜ਼
ਇਸਤੋਂ ਇਲਾਵਾ ਇੱਥੈ ਦੋ ਐਬੂਲੈਂਸਾਂ ਵੀ ਖੜਾਈਆਂ ਗਈਆਂ ਹਨ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨ ਆਗੂ ਡੱਲੇਵਾਲ ਨੂੰ ਹਸਪਤਾਲ ਵਿਚ ਦਾਖ਼ਲ ਹੋਣ ਦੇ ਲਈ ਮਨਾਇਆ ਜਾ ਰਿਹਾ ਪ੍ਰੰਤੂ ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਥਾਂ ਤੋਂ ਕਿਤੇ ਹੋਰ ਜਾਣ ਤੋਂ ਇੰਨਕਾਰ ਕਰ ਦਿੱਤਾ ਹੈ। ਇਸਤੋਂ ਇਲਾਵਾ ਬੀਤੇ ਕੱਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਵੀ ਇੱਕ ਅਹਿਮ ਮੀਟਿੰਗ ਹੋਈ ਹੈ, ਜਿਸਦੇ ਵਿਚ ਸੰਘਰਸ਼ ਨੂੰ ਇਕਜੁਟ ਹੋ ਕੇ ਚਲਾਉਣ ਸਬੰਧੀ ਵੀ ਵਿਚਾਰਾਂ ਹੋਈਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "kisan andolan: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 27ਵੇਂ ਦਿਨ ’ਚ ਹੋਇਆ ਦਾਖ਼ਲ, ਸਰਕਾਰ ਨੇ ਬਣਾਇਆ ਆਰਜ਼ੀ ਹਸਪਤਾਲ"