WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਚੰਡੀਗੜ੍ਹ

ਜਾਖੜ ਦਾ ਦਾਅਵਾ: ਕੇਂਦਰ ਦੇ ਫੰਡਾਂ ਨਾਲ ਪੰਜਾਬ ‘ਚ ਹੋਏ ਵਿਕਾਸ ਕੰਮ

ਕਿਹਾ; ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਚ ਪੰਜਾਬ ਲਈ ਦਿੱਤੇ ਧੜਾਧੜ ਫੰਡ

ਬੋਲੇ; ਸੂਬੇ ਦਾ ਵਿਕਾਸ ਕਰਨ ਚ ਫੇਲ੍ਹ ਆਪ ਲੋਕਾਂ ਨੂੰ ਗੁਮਰਾਹ ਕਰਨ ਉੱਤੇ ਤੁਲੀ

ਚੰਡੀਗੜ੍ਹ, 19 ਮਈ : ‘ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ‌ਪੰਜਾਬ ਲਈ ਵੱਡੀ ਮਾਤਰਾ ਚ ਗ੍ਰਾਂਟਾਂ ਦੇ ਗੱਫੇ ਜਾਰੀ ਕੀਤੇ ਹਨ, ਜਿਸ ਦਾ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਭਰਪੂਰ ਫਾਇਦਾ ਹੋਇਆ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰਸ ਦੌਰਾਨ ਗੱਲਬਾਤ ਕਰਦੇ ਹੋਏ ਕੀਤਾ। ਪ੍ਰਧਾਨ ਜਾਖੜ ਨੇ ਕੇਂਦਰ ਦੀਆਂ ਲੋਕ ਪੱਖੀ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਬਿਨਾਂ ਕਿਸੇ ਭੇਦ-ਭਾਵ ਦੇ ਪੰਜਾਬ ਨੂੰ ਤਰੱਕੀ ਤੇ ਲਿਜਾਣ ਲਈ ਲਗਾਤਾਰ ਫੰਡ ਜਾਰੀ ਕਰ ਰਹੀ ਹੈ, ਜਦਕਿ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ, ਜੋ ਕਿ ਆਪਣੇ ਹੀ ਵਾਅਦੇ ਪੂਰੇ ਨਹੀਂ ਕਰ ਰਹੀ, ਸੂਬੇ ਦੇ ਲੋਕਾਂ ਨੂੰ ਝੂਠ ਬੋਲ ਕੇ ਕੇਂਦਰ ਖਿਲਾਫ ਗਲਤ ਪ੍ਰਭਾਵ ਸਿਰਜ ਰਹੀ ਹੈ। ਇਨ੍ਹਾਂ 10 ਸਾਲਾਂ ਦੌਰਾਨ ਕੇਂਦਰ ਵੱਲੋਂ ਆਏ ਫੰਡ ਹੀ ਇੱਕ ਤਰੀਕੇ ਨਾਲ ਪੰਜਾਬ ਦੇ ਵਿਕਾਸ ਦਾ ਸਾਹ ਬਣ ਕੇ ਚੱਲੇ ਹਨ। ਜਾਖੜ ਨੇ ਕਿਹਾ ਕਿ ਇਹ ਸਹੂਲਤਾਂ ਸੂਬੇ ਦੇ ਆਖਰੀ ਵਿਅਕਤੀ ਲਈ ਵੀ ਫਾਇਦੇਮੰਦ ਸਾਬਤ ਹੋਈਆਂ ਹਨ।

ਸੰਤ ਸੀਚੇਵਾਲ ਨੇ ਸੁੱਖ ਗਿੱਲ ਮੋਗਾ ਨੂੰ ਸੂਬਾ ਪ੍ਰਧਾਨ ਬਨਣ ਤੇ ਦਿੱਤੀ ਵਧਾਈ

ਸੂਬਾ ਪ੍ਰਧਾਨ ਜਾਖੜ ਨੇ ਖੇਤੀਬਾੜੀ ਸੈਕਟਰ ਦਾ ਜ਼ਿਕਰ ਕੇਂਦਰ ਦੀ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਸਕੀਮ ਸਬੰਧੀ ਗੱਲਬਾਤ ਕਰਦਿਆਂ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਕੇਸੀਸੀ ਤਹਿਤ ਪਿਛਲੇ 10 ਸਾਲਾਂ ਦੌਰਾਨ ਸੂਬੇ ਦੇ 22.05 ਲੱਖ ਕਿਸਾਨਾਂ ਲਈ 56754 ਕਰੋੜ ਰੁਪਏ ਦਾ ਭਾਰੀ ਭਰਕਮ ਫੰਡ ਜਾਰੀ ਕੀਤਾ ਗਿਆ। ਕੇਸੀਸੀ ਸਕੀਮ ਦਾ ਟੀਚਾ ਇਹ ਸੀ ਕਿ ਕਿਸਾਨਾਂ ਨੂੰ ਖੇਤੀ ਦੇ ਕੰਮਾਂ ਲਈ ਸਹੀ ਸਮੇਂ ਉੱਤੇ ਤੇ ਲੋੜੀਂਦੀ ਮਾਤਰਾ ਚ ‌ਕਰਜ਼ਾ ਮੁਹੱਈਆ ਕਰਵਾਇਆ ਜਾਵੇ। ਇਸੇ ਤਰ੍ਹਾਂ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਕੇਂਦਰ ਸਰਕਾਰ ਨੇ ਕਿਸਾਨਾਂ ਲਈ 4758 ਕਰੋੜ ਰੁਪਏ ਜਾਰੀ ਕੀਤੇ। ਇਸੇ ਤਰ੍ਹਾਂ ਸੋਇਲ ਹੈਲਥ ਕਾਰਡ ਸਕੀਮ ਤਹਿਤ ਪੰਜਾਬ ਦੇ ਕਿਸਾਨਾਂ ਦੇ 24.50 ਲੱਖ ਕਾਰਡ ਬਣਵਾਏ ਗਏ।

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

ਇਸ ਮੌਕੇ ਸੂਬਾ ਪ੍ਰਧਾਨ ਜਾਖੜ ਨੇ ਕੇਂਦਰ ਦੀਆਂ ਸਕੀਮਾਂ ਅਤੇ ਉਨਾਂ ਸਕੀਮਾਂ ਤਹਿਤ ਜਾਰੀ ਕੀਤੇ ਗਏ ਫੰਡਾਂ ਦੀ ਸੂਚੀ ਵੀ ਪੇਸ਼ ਕਰਦਿਆਂ ਕਿਹਾ ਕਿ ਪ੍ਰਾਈਮ ਮਨਿਸਟਰ ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ (ਪੀਐਮਈਜੀਪੀ) ਤਹਿਤ ਕੇਂਦਰ ਸਰਕਾਰ ਵੱਲੋਂ ਆਪਣੇ ਹਿੱਸੇ ਦੀ 836 ਕਰੋੜ ਰੁਪਏ ਜਾਰੀ ਕੀਤੇ, ਜਿਸ ਨਾਲ ਸੂਬੇ ਦੀ 2.31 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਤੇ ਇਸੇ ਤਰ੍ਹਾਂ 29000 ਸਵੈ-ਰੁਜ਼ਗਾਰ ਵੀ ਸ਼ੁਰੂ ਹੋਏ। ਪ੍ਰਧਾਨ ਜਾਖੜ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਨੈਸ਼ਨਲ ਹੈਲਥ ਮਿਸ਼ਨ (ਐਨਐਚ ਐਮ) ਯੋਜਨਾ ਤਹਿਤ ਪਿਛਲੇ 10 ਸਾਲਾਂ ਦੌਰਾਨ ਪੰਜਾਬ ਨੂੰ 4173 ਕਰੋੜ ਰੁਪਏ ਜਾਰੀ ਹੋਏ। ਇਸੇ ਤਰ੍ਹਾਂ ਆਯੁਸ਼ਮਾਨ ਭਾਰਤ ਯੋਜਨਾ ਦਾ 86.94 ਲੱਖ ਤੋਂ ਵੱਧ ਪੰਜਾਬ ਵਾਸੀਆਂ ਨੇ ਫਾਇਦਾ ਲਿਆ। ਇਸ ਸਕੀਮ ਤਹਿਤ ਹਸਪਤਾਲ ਚ ਦਾਖਲ ਹੋਣ ਉੱਤੇ ਹਰ ਸਾਲ ਪ੍ਰਤੀ ਪਰਿਵਾਰ ‌ 5 ਲੱਖ ਰੁਪਏ ਤਕ ਦੀ ਸਹੂਲਤ ਵੀ ਮਿਲਦੀ ਹੈ।

ਆਮ ਆਦਮੀ ਪਾਰਟੀ ਨੂੰ ਮਿਲੀ ਮਜ਼ਬੂਤੀ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਫੜ੍ਹਿਆ ‘ਆਪ’ ਪਾਰਟੀ ਦਾ ਪਲ੍ਹਾਂ

ਜਾਖੜ ਨੇ ਮਨਰੇਗਾ ਸਕੀਮ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਇਸ ਸਕੀਮ ਤਹਿਤ ਪੰਜਾਬ ਲਈ 71.97 ਕਰੋੜ ਰੁਪਏ ਜਾਰੀ ਕੀਤੇ, ਜਿਸ ਜ਼ਰੀਏ ਸੂਬੇ ਦੇ 27.40 ਲੱਖ ਲੋਕਾਂ ਨੂੰ ਫਾਇਦਾ ਪੁੱਜਿਆ। ਇਸੇ ਤਰ੍ਹਾਂ ਜਨ ਧਨ ਯੋਜਨਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਇਸ ਗੱਲ ਦਾ ਗਵਾਹ ਹੈ ਕਿ ਸੂਬੇ ਦੇ 90.49 ਲੱਖ ਲੋਕਾਂ ਨੇ ਇਸ ਯੋਜਨਾ ਤਹਿਤ ਕੇਂਦਰ ਸਰਕਾਰ ਦੇ ਜਾਰੀ ਹੋਏ 4187 ਕਰੋੜ ਦੇ ਫੰਡਾਂ ਦਾ ਡਾਇਰੈਕਟ ਬੈਨੀਫਿਟ ਟਰਾਂਸਫਰ ਜ਼ਰੀਏ ਫਾਇਦਾ ਲਿਆ। ਪ੍ਰਧਾਨ ਜਾਖੜ ਨੇ ਕੇਂਦਰ ਦੀਆਂ ਯੋਜਨਾਵਾਂ ਦੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਮੁਦਰਾ ਸਕੀਮ ਤਹਿਤ 83.12 ਲੱਖ ਸੂਬਾ ਵਾਸੀਆਂ ਨੇ 59,391 ਕਰੋੜ ਦੇ ਫੰਡਾਂ ਦਾ ਲਾਹਾ ਲਿਆ।

ਆਪ ਨੇ ‘ਭਾਜਪਾ’ ਦਫ਼ਤਰ ਵੱਲ ਕੀਤਾ ਕੂਚ, ਪੁਲਿਸ ਨੇ ਲਗਾਈਆਂ ਰੋਕਾਂ

ਜਾਖੜ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਤੁਲਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦਾ ਵਿਕਾਸ ਕਰਨ ਚ ਫੇਲ੍ਹ ਸਾਬਤ ਹੋਈ, ਜਦਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਲਈ ਵੱਡੀ ਮਾਤਰਾ ਚ ਫੰਡਾਂ ਦੀ ਥੋੜ ਨਹੀਂ ਆਉਣ ਦਿੱਤੀ।ਕੇਂਦਰ ਦੀ ਇੱਕ ਹੋਰ ਸਕੀਮ ਕੌਸ਼ਲ ਵਿਕਾਸ ਯੋਜਨਾ ਉੱਤੇ ਝਾਤ ਪਾਉਂਦਿਆਂ ਜਾਖੜ ਨੇ ਕਿਹਾ ਕਿ ਇਸ ਯੋਜਨਾ ਤਹਿਤ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਫੰਡਾਂ ਨਾਲ 4.19 ਲੱਖ ਉਮੀਦਵਾਰਾਂ ਨੂੰ ਸਕਿਲ ਟ੍ਰੇਨਿੰਗ ਦਿੱਤੀ ਗਈ, ਜਿਨ੍ਹਾਂ ਚੋਂ 3.39 ਲੱਖ ਨੌਜਵਾਨਾਂ ਦੀ ਰੁਜ਼ਗਾਰ ਲਈ ਪਲੇਸਮੈਂਟ ਵੀ ਹੋਈ। ਸੂਬਾ ਪ੍ਰਧਾਨ ਨੇ ਦੱਸਿਆ ਕਿ ਇਸੇ ਤਰ੍ਹਾਂ ਸਵੱਛ ਭਾਰਤ ਮਿਸ਼ਨ ਤਹਿਤ ਮੋਦੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ ਜਾਰੀ ਹੋਏ 787 ਕਰੋੜ ਰੁਪਏ ਦੇ ਫੰਡਾਂ ਨਾਲ ਸੂਬੇ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਚ 6.56 ਲੱਖ ਪਖਾਨੇ ਬਣ ਕੇ ਤਿਆਰ ਹੋਏ।ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰੇਲਵੇ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਚ ਰੇਲਵੇ 12 ਪ੍ਰੋਜੈਕਟਾਂ ਲਈ 13227 ਕਰੋੜ ਰੁਪਏ ਰਿਲੀਜ਼ ਕੀਤੇ ਗਏ, ਜਿਨ੍ਹਾਂ ਨਾਲ ਸੂਬੇ ਚ ‌1570 ਕਿਲੋਮੀਟਰ ਰੇਲਵੇ ਲਾਈਨ ਦਾ ਕੰਮ ਆਰੰਭ ਹੋਇਆ।ਇਸ ਮੌਕੇ ਪੰਜਾਬ ਭਾਜਪਾ ਦੇ ਅਲੱਗ ਅਲੱਗ ਸੇਲਾਂ ਦੇ ਸੰਯੋਜਕ ਰੰਜਨ ਕਾਮਰਾ ਤੇ ਮੀਡੀਆ ਸੈੱਲ ਦੇ ਸੂਬਾ ਮੁਖੀ ਵਿਨਿਤ ਜੋਸ਼ੀ ਅਤੇ ਹੋਰ ਆਗੂ ਹਾਜ਼ਰ ਸਨ।

Related posts

ਰਾਈਸ ਸ਼ੈਲਰ ਮਾਲਕਾਂ ਨੂੰ ਵੱਡੀ ਰਾਹਤ: ਮਿੱਲ ਕੰਪਲੈਕਸਾਂ ਵਿਰੁੱਧ ਚਾਲੂ ਪੂੰਜੀ ਲਈ ਕਰਜ਼ੇ ਦੀ ਪ੍ਰਵਾਨਗੀ: ਲਾਲ ਚੰਦ ਕਟਾਰੂਚੱਕ

punjabusernewssite

CM ਭਗਵੰਤ ਮਾਨ VS ਰਾਜਪਾਲ: ਗਵਰਨਰ ਨੂੰ ਸੁਪਰੀਮ ਕੋਰਟ ਤੋਂ ਪਈ ਝਾੜ!

punjabusernewssite

ਚੰਡੀਗੜ੍ਹ ਉਮੀਦਵਾਰ ਨੂੰ ਲੈ ਕੇ ਅਕਾਲੀ ਦਲ ਵੱਡਾ ਐਲਾਨ

punjabusernewssite