ਸਾਬਕਾ ਡਿਪਟੀ ਮੇਅਰ ਦੇ ਨਾਂ ’ਤੇ ਮੋਹਰ ਲੱਗਣ ਦੀ ਚਰਚਾ
ਜਲੰਧਰ, 14 ਜੂਨ: ਆਗਾਮੀ 10 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਲਈ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਕਾਂਗਰਸ ਪੂਰੇ ਉਤਸ਼ਾਹ ਵਿਚ ਦਿਖ਼ਾਈ ਦੇ ਰਹੀ ਹੈ। ਉਥੇ ਲਗਾਤਾਰ ਤੀਜੀ ਵਾਰ ਕੇਂਦਰ ਵਿਚ ਸਰਕਾਰ ਬਣਾਉਣ ਦੇ ਕਾਰਨ ਭਾਜਪਾ ਆਗੂਆਂ ਵਿਚ ਵੀ ਭਾਰੀ ਚਾਅ ਦੇਖਣ ਨੂੰ ਮਿਲ ਰਿਹਾ ਹੈ। ਜਿਸਦੇ ਚੱਲਦੇ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਇਸ ਹਲਕੇ ਵਿਚ ਹੋਣ ਜਾ ਰਹੀ ਉਪ ਚੋਣ ਲਈ ਕਾਂਗਰਸ ਅਤੇ ਭਾਜਪਾ ਵਿਚਕਾਰ ਜਿਆਦਾ ਗਹਿਮਾ-ਗਹਿਮੀ ਦੇਖਣ ਨੂੰ ਮਿਲ ਰਹੀ ਹੈ। ਸੂਚਨਾ ਮੁਤਾਬਕ ਇਸ ਹਲਕੇ ਤੋਂ ਉਮੀਦਵਾਰ ਦੇਣ ਲਈ ਇੱਥੋਂ ਜਿੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਾਏ ਸਭ ਤੋਂ ਮਹੱਤਵਪੂਰਨ ਹੈ।
ਪੰਜਾਬ ਦੇ ਵਿਚ ਮਹਿੰਗੀ ਹੋਈ ਬਿਜਲੀ,16 ਜੂਨ ਤੋਂ ਲਾਗੂ ਹੋਣਗੀਆਂ ਨਵੀਂ ਦਰਾਂ
ਪਤਾ ਲੱਗਿਆ ਹੈ ਕਿ ਪਿਛਲੇ ਦੋ ਦਿਨਾਂ ਤੋਂ ਇਸ ਹਲਕੇ ’ਚ ਉਮੀਦਵਾਰ ਲਈ ਕਾਂਗਰਸੀ ਆਗੂਆਂ ਦੀਆਂ ਹੋਈਆਂ ਮੀਟਿੰਗਾਂ ਵਿਚ ਕੁੱਝ ਨਾਵਾਂ ’ਤੇ ਸਹਿਮਤੀ ਜਤਾਈ ਗਈ ਹੈ ਤੇ ਇੰਨ੍ਹਾਂ ਵਿਚੋਂ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਦਾ ਨਾਂ ਸਭ ਤੋਂ ਪਹਿਲੇ ਨੰਬਰ ਉਪਰ ਦਸਿਆ ਜਾ ਰਿਹਾ। ਉਧਰ ਦੂਜੇ ਪਾਸੇ ਇਸ ਹਲਕੇ ਤੋਂ ਅਸਤੀਫ਼ਾ ਦੇਣ ਵਾਲੇ ਸ਼ੀਤਲ ਅੰਗਰਾਲ ਮੁੜ ਟਿਕਟ ਲਈ ਭਾਜਪਾ ਕੋਲ ਭੱਜਦੋੜ ਕਰ ਰਹੇ ਸਨ ਪ੍ਰੰਤੂ ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਭਾਜਪਾ ਇੱਥੇ ਆਪਣੇ ਟਕਸਾਲੀ ਕਾਡਰ ’ਤੇ ਹੀ ਦਾਅ ਖੇਡਣ ਦੀ ਸੋਚ ਰਹੀ ਹੈ। ਹਾਲਾਂਕਿ ਇੱਥੋਂ ਕਈ ਦਲ-ਬਦਲੀਆਂ ਕਰਨ ਵਾਲੇ ਤੇ ਤਾਜ਼ਾ-ਤਾਜ਼ਾ ਐਮ.ਪੀ ਦੀ ਚੋਣ ਹਾਰੇ ਸੁਸੀਲ ਰਿੰਕੂ ਵੀ ਅਪਣੀ ਪਤਨੀ ਨੂੰ ਟਿਕਟ ਦਿਵਾਉਣ ਲਈ ਜੋਰ ਲਗਾ ਰਹੇ ਹਨ। ਹੁਣ ਆਉਣ ਵਾਲੇ ਇੱਕ-ਦੋ ਦਿਨਾਂ ਤੱਕ ਸਾਰੀ ਸਥਿਤੀ ਸਾਫ਼ ਹੋ ਜਾਵੇਗੀ ਕਿ ਕੌਣ ਟਿਕਟ ਲੈਣ ਵਿਚ ਸਫਲ ਹੁੰਦਾ ਹੈ।